ਚੋਣਾਂ ਨੂੰ ਲੈ ਕੇ ਅਕਾਲੀ ਦਲ ਦੀ ਹੰਡੇਸਰਾ ਸਰਕਲ ਦੀ ਹੋਈ ਮੀਟਿੰਗ
ਮਲਕੀਤ ਸਿੰਘ ਮਲਕਪੁਰ
ਲਾਲੜੂ 25 ਨਵੰਬਰ 2025: ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੇ ਖ਼ਜ਼ਾਨਚੀ ਐਨ. ਕੇ. ਸ਼ਰਮਾ ਨੇ ਅੱਜ ਹੰਡੇਸਰਾ ਸਰਕਲ ਵਿਖੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਵੋਟ ਪੱਧਰ ਤਰਨ ਤਾਰਨ ਵਿੱਚ ਹੋਈ ਜ਼ਿਮਨੀ ਚੋਣ ਵਿੱਚ ਵਧਿਆ ਹੈ ਅਤੇ ਪੰਜਾਬ ਸਮੇਤ ਹਲਕੇ ਦੇ ਲੋਕਾਂ ਵਿੱਚ ਅਕਾਲੀ ਦਲ ਨੂੰ ਲੈ ਕੇ ਪੂਰਾ ਉਤਸ਼ਾਹ ਹੈ। ਉਨ੍ਹਾਂ ਹੰਡੇਸਰਾ ਸਰਕਲ ਦੇ ਪਾਰਟੀ ਵਰਕਰਾਂ ਦਾ ਉਤਸ਼ਾਹ ਦੇਖ ਕੇ ਕਿਹਾ ਕਿ ਅਕਾਲੀ ਦਲ ਦੀ ਮਜ਼ਬੂਤ ਸਥਿਤੀ ਹੁੰਦੀ ਜਾ ਰਹੀ ਹੈ ਅਤੇ ਅਕਾਲੀ ਦਲ ਹਲਕੇ ਵਿੱਚ ਪੂਰੀਆਂ ਸੀਟਾਂ ਉੱਤੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਨੂੰ ਉਤਾਰੇਗਾ ਤੇ ਜਿੱਤ ਹਾਸਿਲ ਕਰੇਗਾ। ਸ੍ਰੀ ਸ਼ਰਮਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਥਿਤੀ ਪੂਰੇ ਪੰਜਾਬ ਵਿੱਚ ਦਿੱਲੀ ਵਾਂਗ ਖਤਮ ਹੁੰਦੀ ਜਾ ਰਹੀ ਹੈ ਅਤੇ ਅਕਾਲੀ ਦਲ ਦੀ ਉਭਰਦੀ ਸਥਿਤੀ ਤੋਂ ਹੋਰਨਾਂ ਪਾਰਟੀਆਂ ਵੀ ਘਬਰਾ ਚੁੱਕੀਆਂ ਹਨ। ਉਨ੍ਹਾਂ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਬੂਥ ਪੱਧਰ ਉੱਤੇ ਅਕਾਲੀ ਦਲ ਦੀ ਸਥਿਤੀ ਮਜ਼ਬੂਤ ਬਣਾਈ ਰੱਖਣ ਦੀ ਗੱਲ ਵੀ ਆਖੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਓਪੀ ਸ਼ਰਮਾ, ਗੁਰਬਿੰਦਰ ਗਿੰਦੂ ਬਸੌਲੀ, ਅਜੈਬ ਅੰਟਾਲਾ, ਬਰਜੇਸ਼ ਰਾਣਾ, ਪਰਵਿੰਦਰ ਜੌਲਾ, ਜਸਬੀਰ ਸਿੰਘ ਰਾਣੀਮਾਜਰਾ, ਬਲਵਿੰਦਰ ਹਮਾਂਯੂਪੁਰ, ਰਣਦੀਪ ਨਗਲਾ, ਵਰਿੰਦਰ ਖੇਲਣ, ਜਲ ਸਿੰਘ ਰਾਣਾ ਖੇਲਣ ਆਦਿ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ ਅਕਾਲੀ ਵਰਕਰਾਂ ਨਾਲ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ।