ਗੁਰਦਾਸਪੁਰ ਪਬਲਿਕ ਸਕੂਲ ਦਾ ਸੀਬੀਐਸਈ ਦਸਵੀਂ ਦਾ ਨਤੀਜਾ ਰਿਹਾ ਬਿਹਤਰ
ਰੋਹਿਤ ਗੁਪਤਾ
ਗੁਰਦਾਸਪੁਰ, 13 ਮਈ 2025 - ਗੁਰਦਾਸਪੁਰ ਪਬਲਿਕ ਸਕੂਲ ਗੁਰਦਾਸਪੁਰ ਦਾ ਬਾਰ੍ਹਵੀਂ ਅਤੇ 10ਵੀਂ ਜਮਾਤ ਦਾ ਨਤੀਜੇ ਇਸ ਵਾਰ ਵੀ ਬਹੁਤ ਹੀ ਸ਼ਾਨਦਾਰ ਰਹੇ ਹਨ। ਜਿਸ ਵਿੱਚ ਵਿਦਿਆਰਥੀ ਗੁਣਤਾਸ ਸਿੰਘ ਭੱਲਾ ਪੁੱਤਰ ਅਮਰਦੀਪ ਸਿੰਘ 95 ਫੀਸਦੀ ਅੰਕ ਲੈ ਕੇ ਕਾਮਰਸ ਸਟਰੀਮ ਅਤੇ ਸਕੂਲ ਵਿਚੋਂ ਪਹਿਲੇ ਸਥਾਨ 'ਤੇ ਰਿਹਾ । ਸਮਰਿਧ ਮਹਾਜਨ ਪੁੱਤਰ ਹਿਤੇਸ਼ ਮਹਾਜਨ 89 ਫੀਸਦੀ ਅੰਕ ਲੈ ਕੇ ਨਾਨ ਮੈਡੀਕਲ ਸਟਰੀਮ ਵਿੱਚ ਪਹਿਲੇ ਸਥਾਨ ਤੇ ਰਿਹਾ ਅਤੇ ਸਮਰਿਧੀ ਪੁੱਤਰੀ ਰਾਜੀਵ ਕੁਮਾਰ 89 ਫੀਸਦੀ ਅੰਕ ਲੈ ਕੇ ਮੈਡੀਕਲ ਸਟਰੀਮ ਵਿੱਚ ਪਹਿਲੇ ਸਥਾਨ 'ਤੇ ਰਹੀ ਹੈ। ਬਾਕੀ ਵਿਦਿਆਰਥੀਆਂ ਨੇ ਵੀ ਸ਼ਾਨਦਾਰ ਅੰਕ ਹਾਸਿਲ ਕੀਤੇ ਹਨ। ਇਸੇ ਤਰ੍ਹਾਂ ਸਕੂਲ ਦਾ ਦਸਵੀਂ ਜਮਾਤ ਵਿੱਚ ਪ੍ਰਨਵੀ ਮਹਾਜਨ ਪੁੱਤਰੀ ਦੀਪਕ ਮਹਾਜਨ ਨੇ 90 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ।
ਅਮ੍ਰਿਤਾ ਪੁੱਤਰੀ ਭਾਰਤ ਲਾਲ ਦਿਵੇਦੀ ਨੇ 88 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਸਵਿਟੀ ਪੁੱਤਰੀ ਸੁਰਿੰਦਰ ਕੁਮਾਰ ਨੇ 77 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਸਕੂਲ ਡਾਇਰੈਕਟਰ ਸ੍ਰੀਮਤੀ ਅਰਚਨਾ, ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਪ੍ਰਿੰਸੀਪਲ ਸੰਦੀਪ ਅਰੋੜਾ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਲਗਨ ਸਦਕਾ ਹੀ ਸਕੂਲ ਸ਼ਾਨਦਾਰ ਨਤੀਜੇ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਤੰਦਰੁਸਤੀ ਨੂੰ ਮੁੱਖ ਰੱਖਦਿਆਂ ਖੇਡਾਂ ਜਿਵੇਂ ਕਰਾਟੇ, ਬੈਡਮਿੰਟਨ, ਬਾਸਕਿਟ ਬਾਲ, ਵਾਲੀਬਾਲ ਆਦਿ ਕਰਵਾਈਆਂ ਜਾਂਦੀਆਂ ਹਨ ਅਤੇ ਸੱਭਿਆਚਾਰਕ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਨੂੰ ਉਜਾਗਰ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਹੀ ਪੜ੍ਹਾਈ ਵਿੱਚ ਦਿਲਚਸਪੀ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਤਾਲਮੇਲ ਬਣਿਆ ਰਹੇਗਾ।
ਮਾਪੇ ਅਤੇ ਵਿਦਿਆਰਥੀ ਨਤੀਜੇ ਤੋਂ ਬਹੁਤ ਉਤਸ਼ਾਹਿਤ ਅਤੇ ਖੁਸ਼ ਸਨ। ਵਿਦਿਆਰਥੀਆਂ ਨੇ ਕਿਹਾ ਕਿ ਸਾਡੇ ਕੋਲ ਸਭ ਤੋਂ ਵਧੀਆ ਅਧਿਆਪਕ ਸਨ ਜੋ ਸਾਨੂੰ ਅਕਾਦਮਿਕ ਅਤੇ ਕਰੀਅਰ ਕੌਂਸਲਿੰਗ ਦੋਵਾਂ ਪੱਖੋਂ ਪੜ੍ਹਾਉਂਦੇ ਸਨ ਅਤੇ ਮਾਰਗਦਰਸ਼ਨ ਕਰਦੇ ਸਨ, ਸਕੂਲ ਪ੍ਰਬੰਧਨ ਅਤੇ ਪ੍ਰਿੰਸੀਪਲ ਦੇ ਨਿਰੰਤਰ ਸਮਰਥਨ ਨਾਲ ਅਸੀਂ ਅੱਜ ਇਹ ਮੁਕਾਮ ਹਾਸਲ ਕੀਤਾ ਹੈ।