ਗੁਰਦਾਸਪੁਰ: ਟਰੈਵਲ ਏਜੰਟ ਦਾ ਲਾਇਸੰਸ ਰੱਦ
ਰੋਹਿਤ ਗੁਪਤਾ
ਗੁਰਦਾਸਪੁਰ, 23 ਅਕਤੂਬਰ
- ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਪੰਜਾਬ ਮਨੁੱਖੀ ਤਸਕਰੀ ਰੋਕੂ ਐਕਟ-2012 ਅਧੀਨ ਜਾਰੀ ਪੰਜਾਬ ਮਨੁੱਖੀ ਤਸਕਰੀ ਨਿਯਮ 2013 (ਸੋਧਿਆ ਨਾਮ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ) ਦੇ ਤਹਿਤ ਮੈਸ: ਐਸ.ਐਸ. ਟਰੇਡ ਸੈਂਟਰ, ਪਿੰਡ ਤੇ ਡਾਕਖ਼ਾਨਾ ਦੀਨਾਨਗਰ , ਤਹਿਸੀਲ ਦੀਨਾਨਗਰ, ਜ਼ਿਲ੍ਹਾ ਗੁਰਦਾਸਪੁਰ ਦੇ ਨਾਮ 'ਤੇ ਸ੍ਰੀ ਸਤਨਾਮ ਸਿੰਘ ਪੁੱਤਰ ਨਿਰੰਜਨ ਸਿੰਘ ਪਿੰਡ ਨੱਕੀੇ , ਪਰਮਾਨੰਦ , ਜ਼ਿਲ੍ਹਾ ਪਠਾਨਕੋਟ ਨੂੰ ਟਰੈਵਲ ਏਜੰਟ ਦਾ ਲਾਇਸੰਸ ਨੰਬਰ 06/ਸਮ/ਐਕਟ-ਐੱਮ.ਏ.-2/ 07 ਨਵੰਬਰ 2013 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 06 ਨਵਬੰਰ 2023 ਤੱਕ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਹਰਜਿੰਦਰ ਸਿੰਘ ਬੇਦੀ , ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਇਸੰਸ ਧਾਰਕ ਸਤਨਾਮ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਹੈ ਕਿ ਉਹ ਆਪਣਾ ਲਾਇਸੰਸ ਰੀਨਿਊ ਨਹੀਂ ਕਰਵਾਉਣਾ ਚਾਹੁੰਦਾ ਅਤੇ ਉਸ ਵੱਲੋਂ ਆਪਣਾ ਲਾਇਸੰਸ ਸਰੰਡਰ ਕਰਨ ਦੀ ਬੇਨਤੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਬਣੇ ਰੂਲਜ਼ ਦੇ ਸੈਕਸ਼ਨ 8 (1) ਵਿੱਚ ਦਰਜ ਉਪਬੰਧ ਅਨੁਸਾਰ ਪ੍ਰਾਰਥੀ ਦਾ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਟਰੈਵਲ ਏਜੰਟ ਦੇ ਲਾਇਸੰਸ ਨਾਲ ਸਬੰਧਿਤ ਕੋਈ ਵੀ ਸ਼ਿਕਾਇਤ/ਕੇਸ਼ ਹੋਵੇਗਾ ਤਾਂ ਇਸ ਸਬੰਧੀ ਸਤਨਾਮ ਸਿੰਘ ਖ਼ੁਦ ਜ਼ਿੰਮੇਵਾਰ ਹੋਵੇਗਾ।