ਕਾਰ ਤੇ ਆਏ ਚੋਰਾਂ ਨੇ ਫਿਲਮੀ ਅੰਦਾਜ਼ ਵਿੱਚ ਦੁਕਾਨ ਅੰਦਰੋਂ ਕੀਤੀ ਚੋਰੀ
ਸਰਕਾਰੀ ਬਿਜਲੀ ਸਪਲਾਈ ਇੰਡੀਆ ਤਾਰਾਂ ਨਾਲ ਜੋੜਿਆ ਕਟਰ ,ਵੱਡਿਆਂ ਦੁਕਾਨ ਦਾ ਸ਼ਟਰ , ਸੀਸੀ ਟੀਵੀ ਵੀ ਆਈ ਸਾਹਮਣੇ
ਰੋਹਿਤ ਗੁਪਤਾ , ਗੁਰਦਾਸਪੁਰ
ਬਟਾਲਾ ਦੀ ਬੀਕੋ ਮਾਰਕੀਟ ਵਿੱਚ ਦੇਰ ਰਾਤ ਫਿਲਮੀ ਅੰਦਾਜ਼ ਵਿੱਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪਹਿਲਾਂ ਤਾਂ ਬਿਜਲੀ ਦੀਆਂ ਤਾਰਾਂ ਕੱਟ ਕੇ ਉਸ ਦੇ ਨਾਲ ਕਟਰ ਅਤੇ ਕਟਰ ਦੇ ਨਾਲ ਸ਼ਟਰ ਵੱਡਿਆ ਤੇ ਦੁਕਾਨ ਅੰਦਰੋਂ ਏ ਸੀ ਦੀਆਂ ਪੁਰਾਣੀਆਂ ਤਾਂਬੇ ਦੀਆਂ ਮੋਟਰਾਂ, ਫ੍ਰਿਜ ਦੀਆਂ ਤਾਂਬੇ ਦੀਆਂ ਮੋਟਰਾਂ ਤੋਂ ਇਲਾਵਾ ਹੋਰ ਕਾਫੀ ਸਮਾਨ ਚੋਰੀ ਕਰਕੇ ਲੈ ਗਏ ।ਹੈਰਾਨੀ ਦੀ ਗੱਲ ਇਹ ਹੈ ਕਿ ਚੋਰ ਸਵਿਫਟ ਕਾਰ ਵਿੱਚ ਆਏ ਸੀ। ਜਦੋਂ ਚੋਰੀ ਕਰ ਰਹੇ ਸੀ ਤਾਂ ਆਵਾਜ਼ਾਂ ਸੁਣ ਕੇ ਦੁਕਾਨ ਦੇ ਗੁਆਂਡ ਵਿੱਚ ਰਹਿਣ ਵਾਲੇ ਲੋਕ ਵੀ ਜਾਗ ਗਏ ਅਤੇ ਉਨ੍ਹਾਂ ਵੱਲੋਂ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਚੋਰ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ ।
ਗੱਲਬਾਤ ਦੌਰਾਨ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਅਸੀਂ 7 ਵਜੇ ਤੋਂ ਬਾਅਦ ਆਪਣੇ ਘਰ ਚਲੇ ਜਾਂਦੇ ਹਾਂ ਤੇ ਜਦੋਂ ਰਾਤ ਚੋਰੀ ਹੋ ਰਹੀ ਸੀ ਤੇ ਗਵਾਂਢੀਆਂ ਨੇ ਦੇਖਿਆ ਤੇ ਦੁਕਾਨ ਦੇ ਅੰਦਰ ਚੋਰੀ ਹੋ ਰਹੀ ਹੈ ਤੇ ਉਹਨਾਂ ਨੂੰ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਚੋਰ ਭੱਜ ਗਏ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।