ਕਮਿਊਨਟੀ ਹੈਲਥ ਅਫਸਰਾਂ ਨੂੰ ਐੱਨ.ਸੀ.ਡੀ. ਪੋਰਟਲ ਦੀ ਟ੍ਰੇਨਿੰਗ ਦਿੱਤੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 30 ਮਾਰਚ 2026:
ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ ਦੀ ਯੋਗ ਰਹਿਨੁਮਾਈ ਹੇਠ, ਸਿਵਲ ਸਰਜਨ ਦਫਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਸੋਮਵਾਰ ਨੂੰ ਕਮਿਊਨਟੀ ਹੈਲਥ ਅਫਸਰਾਂ ਲਈ ਐੱਨ.ਸੀ.ਡੀ. ਪੋਰਟਲ ਦੀ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਹ ਟ੍ਰੇਨਿੰਗ ਸਿਹਤ ਵਿਭਾਗ ਵੱਲੋਂ ਚਲ ਰਹੇ ਸਿਹਤ ਪ੍ਰੋਗਰਾਮਾਂ ਅਤੇ ਸਰਕਾਰੀ ਸਕੀਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਸੀ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ ਨੇ ਕਿਹਾ ਕਿ ਪੋਰਟਲ ਦਾ ਪ੍ਰਭਾਵਸ਼ਾਲੀ ਵਰਤੋਂ ਕੇਵਲ ਡਾਟਾ ਸੰਭਾਲਣ ਤੱਕ ਸੀਮਿਤ ਨਹੀਂ ਰਹੇਗੀ, ਸਗੋਂ ਇਸ ਰਾਹੀਂ ਜ਼ਿਲ੍ਹੇ ਵਿੱਚ ਰੋਗ-ਨਿਰਧਾਰਣ, ਰੋਗ-ਪ੍ਰਬੰਧਨ ਅਤੇ ਲਗਾਤਾਰ ਮਾਨੀਟਰਿੰਗ ਵਿੱਚ ਸੁਧਾਰ ਵੀ ਕੀਤਾ ਜਾਵੇਗਾ।
ਇਸ ਮੌਕੇ ਐੱਨ ਸੀ ਡੀ ਕੋਆਰਡੀਨੇਟਰ (ਹੁਸ਼ਿਆਰਪੁਰ) ਰਜਿੰਦਰ ਕੁਮਾਰ ਨੇ ਸੀ.ਐੱਚ.ਓਜ ਨੂੰ ਐੱਨ.ਸੀ.ਡੀ. ਪੋਰਟਲ ਦੇ ਮੁੱਖ ਫੀਚਰਾਂ, ਡਾਟਾ ਐੰਟਰੀ, ਆਨਲਾਈਨ ਰਿਪੋਰਟਿੰਗ ਅਤੇ ਮਾਨੀਟਰਿੰਗ ਵਿਧੀਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ ਤੇ ਜ਼ਿਲ੍ਹਾ ਨਿਗਰਾਨੀ ਤੇ ਮੁਲਾਂਕਣ ਅਫ਼ਸਰ ਗੁਰਪ੍ਰੀਤ ਸਿੰਘ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
Click to Follow Babushahi Facebook page →