ਆਨਲਾਈਨ ਸ਼ਾਪਿੰਗ ਰਾਹੀਂ 1000 ਰੁਪਏ ਦੀ ਕੈਪ ਕੀਤੀ ਸੀ ਆਰਡਰ, ਪਾਰਸਲ ਖੋਲਿਆ ਤਾਂ ਨਿਕਲਿਆ ...
ਡਿਲੀਵਰੀ ਬੁਆਏ ਕਹਿੰਦਾ ਫੇਸਬੁੱਕ ਇੰਸਟਾਗਰਾਮ ਤੇ 99 ਫੀਸਦੀ ਸ਼ੋਪਿੰਗ ਸਾਬਤ ਹੋ ਰਹੀ ਫਰਾਡ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦੇ ਮੇਹਰ ਚੰਦਰ ਰੋਡ ਤੇ ਰਹਿਣ ਵਾਲੇ ਇੱਕ ਨੌਜਵਾਨ ਨੇ ਆਪਣੇ ਲਈ ਫੇਸਬੁੱਕ ਤੇ ਦੇਖ ਕੇ ਇੱਕ ਮਹਿੰਗੀ ਇਕ ਹਜ਼ਾਰ ਰੁਪਏ ਮੁੱਲ ਦੀ ਕੈਪ ਆਰਡਰ ਕੀਤੀ ਸੀ ਜਦੋਂ ਡਿਲੀਵਰੀ ਬੁਆਏ ਪਾਰਸਲ ਦੇਣ ਆਇਆ ਅਤੇ ਪਾਰਸਲ ਖੋਲਿਆ ਤਾਂ ਉਸ ਵਿੱਚੋਂ ਸਿਰਫ ਇਕ ਚਮਚਾ ਨਿਕਲਿਆ। ਇਹ ਪਹਿਲਾ ਮਾਮਲਾ ਨਹੀਂ ਹੈ ਇੱਕ ਹੋਰ ਵਿਅਕਤੀ ਅਨਿਲ ਸ਼ਰਮਾ ਨੇ ਦੱਸਿਆ ਕਿ ਉਹ ਉਸਨੇ ਆਨਲਾਈਨ ਬਾਲ ਕਾਲ ਕਰਨ ਵਾਲਾ ਮਹਿੰਗਾ ਤੇਲ ਮੰਗਾਇਆ ਪਰ ਬੇਕਾਰ ਨਿਕਲਿਆ ਉੱਥੇ ਹੀ ਡਿਲੀਵਰੀ ਬੁਆਏ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ 700 ਵਿੱਚ ਇੱਕ ਕੈਮਰਾ ਕਿਸੇ ਨੇ ਮੰਗਾਇਆ ਸੀ ਪਰ ਪਾਰਸਲ ਵਿੱਚੋਂ ਵਾਲਾ 50 ਰੁਪਏ ਵਾਲਾ ਪਰਫਿਊਮ ਨਿਕਲਿਆ। ਉਸ ਨੇ ਦੱਸਿਆ ਕਿ ਅਜਿਹੇ ਪਾਰਸਲਾਂ ਦੀ ਰਿਟਰਨ ਵੀ ਨਹੀਂ ਪੈਂਦੀ ਅਤੇ ਫੇਸਬੀਕ ਅਤੇ ਇੰਸਟਾਗਰਾਮ ਦੇ 99% ਲੋਕਾਂ ਦੇ ਆਨਲਾਈਨ ਸ਼ਾਪਿੰਗ ਦੇ ਵਿੱਚ ਆਰਡਰ ਗਲਤ ਆ ਰਹੇ ਹਨ। ਕਿਉਂਕਿ ਇੰਨਾ ਸੋਸ਼ਲ ਸਾਈਟਾਂ ਤੇ ਜਿਆਦਾਤਰ ਅਨਅਧਿਕਾਰਤ ਅਤੇ ਬੋਗਸ ਕੰਪਨੀਆਂ ਬਣੀਆਂ ਹੋਈਆਂ ਹਨ ਅਤੇ ਗਲਤ ਚੀਜ਼ ਨਿਕਲਣ ਤੋਂ ਬਾਅਦ ਉਸ ਨੂੰ ਰਿਟਰਨ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਸ ਸਾਈਟ ਤੋਂ ਚੀਜ਼ ਮੰਗਵਾਈ ਹੁੰਦੀ ਹੈ ਉਹ ਸਾਈਟ ਹੀ ਨਹੀਂ ਲੱਭਦੀ।