ਵੋਲਟਾਸ ਨੇ ਚੰਡੀਗੜ੍ਹ ਵਿਚ ਆਪਣਾ ਪਹਿਲਾ 'ਕੰਪਨੀ ਓਨਡ ਅਤੇ ਕੰਪਨੀ ਓਪ੍ਰੇਟਡ (ਸੀਓਸੀਓ)' ਬ੍ਰਾਂਡ ਸਟੋਰ ਖੋਲਿਆ
- ਗ੍ਰੇਟਰ ਪੰਜਾਬ ਰੀਜਨ ਵਿੱਚ ਆਪਣਾ 26ਵਾਂ ਬ੍ਰਾਂਡ ਸਟੋਰ ਖੋਲ੍ਹ ਕੇ ਆਪਣੀ ਮੌਜੂਦਗੀ ਦਾ ਕੀਤਾ ਵਿਸਤਾਰ ਅਤੇ ਚੰਡੀਗੜ੍ਹ ਵਿੱਚ ਇਸਦਾ ਚੌਥਾ ਸਟੋਰ ਹੈ
ਚੰਡੀਗੜ੍ਹ , 20 ਜੂਨ 2024: ਟਾਟਾ ਦੇ ਘਰੋਂ ਭਾਰਤ ਦੀ ਨੰਬਰ ਵਨ ਏਸੀ ਕੰਪਨੀ, ਵੋਲਟਾਸ ਲਿਮਟਿਡ ਨੇ ਚੰਡੀਗਡ਼੍ਹ ਵਿੱਚ ਆਪਣਾ ਪਹਿਲਾ 'ਕੰਪਨੀ ਓਨਡ ਅਤੇ ਕੰਪਨੀ ਓਪ੍ਰੇਟਡ (ਸੀਓਸੀਓ)' ਬ੍ਰਾਂਡ ਸਟੋਰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। 'ਸੀਓਸੀਓ ' ਮਾਡਲ ਇੱਕ ਵਿਲੱਖਣ ਵਿਵਸਥਾ ਹੈ ਜਿਸ ਵਿੱਚ ਕੰਪਨੀ ਸਿੱਧੇ ਤੌਰ 'ਤੇ ਆਪਣੇ ਆਊਟਲੈੱਟ ਦੀ ਮਾਲਕੀ ਰੱਖਦੀ ਹੈ ਅਤੇ ਆਪ ਸੰਚਾਲਨ ਕਰਦੀ ਹੈ। ਚੰਡੀਗੜ੍ਹ ਵਿੱਚ ਆਪਣੇ ਪਹਿਲੇ ਸੀਓਸੀਓ ਸਟੋਰ ਅਤੇ ਗ੍ਰੇਟਰ ਪੰਜਾਬ ਖੇਤਰ ਵਿੱਚ 26ਵੇਂ ਬ੍ਰਾਂਡ ਸਟੋਰ ਦੇ ਨਾਲ, ਕੰਪਨੀ ਆਪਣੀ ਆਫਲਾਈਨ ਮੌਜੂਦਗੀ ਨੂੰ ਵਿਆਪਕ ਰੂਪ ਵਿੱਚ ਵਧਾ ਰਹੀ ਹੈ।
ਸ਼ਹਿਰ ਦੇ ਬਿਕੁਲ ਵਿਚਕਾਰ ਸੈਕਟਰ 22 ਬੀ ਵਿੱਚ ਸਥਿਤ, ਇਹ ਨਵਾਂ ਬ੍ਰਾਂਡ ਸਟੋਰ ਇੱਕ ਅਤਿ-ਆਧੁਨਿਕ ਡੇਸਟੀਨੇਸ਼ਨ ਹੈ, ਜਿਥੇ ਸਾਡੇ ਸਾਰੇ ਕੂਲਿੰਗ ਉਤਪਾਦ ਜਿਵੇਂ ਕਿ ਏਅਰ ਕੰਡੀਸ਼ਨਰ, ਏਅਰ ਕੂਲਰ; ਕਨੇਕਟਡ ਅਪਲਾਇੰਸਸ ; ਕਿਚਨ ਅਪਲਾਇੰਸਸ ਜਿਵੇਂ ਕਿ ਮਾਈਕ੍ਰੋਵੇਵ, ਡਿਸ਼ਵਾਸ਼ਰ ਅਤੇ ਰੈਫ੍ਰਿਜਰੇਟਰ; ਅਤੇ ਹੋਰ ਉਪਕਰਣ ਜਿਵੇਂ ਕਿ ਏਅਰ ਪਿਊਰੀਫਾਇਰ, ਵਾਟਰ ਹੀਟਰ; ਸਮਾਰਟ ਲਾਂਡਰੀ ਹੱਲ ਜਿਵੇਂ ਵਾਸ਼ਿੰਗ ਮਸ਼ੀਨ; ਕਮਰਸ਼ੀਅਲ ਏਅਰ ਕੰਡੀਸ਼ਨਿੰਗ, ਵਪਾਰਕ ਰੈਫ੍ਰਿਜਰੇਸ਼ਨ, ਅਤੇ ਪਾਣੀ ਦੀ ਵੰਡ ਅਤੇ ਕੂਲਿੰਗ ਉਤਪਾਦਾਂ ਵਿੱਚ ਨਵੀਨਤਾਕਾਰੀ ਹੱਲ ਸਭ ਇੱਕੋ ਛੱਤ ਹੇਠ ਮਿਲਣਗੇ ।
ਇਹ ਅਤਿ-ਆਧੁਨਿਕ ਬ੍ਰਾਂਡ ਸਟੋਰ 1400 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ , ਇੱਕ ਅਜਿਹੀ ਸ਼ਾਨਦਾਰ ਡੇਸਟੀਨੇਸ਼ਨ ਜੋ ਗਾਹਕਾਂ ਨੂੰ ਬੇਮਿਸਾਲ ਅਨੁਭਵ ਪ੍ਰਦਾਨ ਕਰੇਗੀ । ਚੰਡੀਗੜ੍ਹ ਵਿੱਚ ਖਪਤਕਾਰਾਂ ਦੀਆਂ ਵਧ ਰਹੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਸੀਓਸੀਓ ਸਟੋਰ ਲਾਂਚ ਕੀਤਾ ਜਾ ਰਿਹਾ ਹੈ। ਇਸ ਸਟੋਰ ਦਾ ਉਦਘਾਟਨ ਵੋਲਟਾਸ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ, ਸ੍ਰੀ ਪ੍ਰਦੀਪ ਬਖਸ਼ੀ ਦੁਆਰਾ 20 ਜੂਨ 2024 ਨੂੰ ਕੀਤਾ ਜਾ ਰਿਹਾ ਹੈ।
ਇਸ ਮੌਕੇ ਬੋਲਦਿਆਂ, ਵੋਲਟਾਸ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ, ਸ੍ਰੀ ਪ੍ਰਦੀਪ ਬਖਸ਼ੀ ਨੇ ਕਿਹਾ, "ਅਸੀਂ ਅੱਜ ਚੰਡੀਗੜ੍ਹ ਵਿੱਚ ਆਪਣੇ 'ਕੰਪਨੀ ਓਨਡ ਐਂਡ ਕੰਪਨੀ ਓਪ੍ਰੇਟਡ (ਸੀਓਸੀਓ )' ਬ੍ਰਾਂਡ ਸਟੋਰ ਖੋਲ੍ਹਣ ਦਾ ਐਲਾਨ ਕਰਦਿਆਂ ਬਹੁਤ ਖੁਸ਼ੀ ਮਹਿਸੂਸ ਕਰ ਰਹੇਂ ਹਾਂ। ਇੱਕ ਮਾਰਕੀਟ ਲੀਡਰ ਹੋਣ ਦੇ ਨਾਤੇ, sਗਾਹਕਾਂ ਦੇ ਹਿੱਤ ਹਮੇਸ਼ਾ ਸਾਡੀ ਸਾਰੀਆਂ ਪੇਸ਼ਕਸ਼ਾਂ ਦੇ ਕੇਂਦਰ ਵਿੱਚ ਰਹਿੰਦੇ ਹਨ । ਇਸ ਦੇ ਅਨੁਸਾਰ, ਅਸੀਂ ਸਾਰਿਆਂ ਨੂੰ ਇਸ ਆਕਰਸ਼ਕ ਬ੍ਰਾਂਡ ਸਟੋਰ 'ਤੇ ਜਾਣ ਲਈ ਸੱਦਾ ਦੇ ਰਹੇ ਹਾਂ ਤਾਂ ਜੋ ਇਹ ਅਨੁਭਵ ਕੀਤਾ ਜਾ ਸਕੇ ਕਿ ਟੈੱਕ ਸੇਵੀ ਕੂਲਿੰਗ ਉਤਪਾਦਾਂ ਅਤੇ ਘਰੇਲੂ ਉਪਕਰਣਾਂ ਦੀ ਵਰਤੋਂ ਤੁਹਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕਿਵੇਂ ਆਰਾਮ ਅਤੇ ਸਹੂਲੀਅਤ ਨੂੰ ਵਧਾ ਸਕਦੀ ਹੈ। ਇਹ ਬ੍ਰਾਂਡ ਸਟੋਰ ਸਾਡੇ ਖਪਤਕਾਰਾਂ ਨੂੰ ਇੱਕ ਵਿਲੱਖਣ ਅਨੁਭਵ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ, ਅਤੇ ਸਾਨੂੰ ਵਿਸ਼ਵਾਸ ਹੈ ਕਿ ਇਸ ਨੂੰ ਬਹੁਤ ਚੰਗਾ ਹੁੰਗਾਰਾ ਮਿਲੇਗਾ।
ਸਟੋਰ ਸ਼ੁਰੂ ਹੋਣ ਦੇ ਸ਼ੁਭ ਮੌਕੇ 'ਤੇ, ਵੋਲਟਾਸ ਗਾਹਕਾਂ ਲਈ ਕਈ ਪੇਸ਼ਕਸ਼ਾਂ ਪੇਸ਼ ਕਰ ਰਿਹਾ ਹੈ ਜੋ ਗਾਹਕਾਂ ਲਈ ਇੱਕ ਨਵੇਂ ਉਤਪਾਦ ਦੇ ਮਾਲਕ ਬਣਨ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਣ ਵਿੱਚ ਸਹਾਇਤਾ ਕਰਨਗੀਆਂ। ਇਹ ਪੇਸ਼ਕਸ਼ਾਂ ਗਾਹਕਾਂ ਨੂੰ ਆਕਰਸ਼ਕ ਫਿਕਸਡ ਈਐਮਆਈ ਸਕੀਮਾਂ, ਜ਼ੀਰੋ ਡਾਊਨ ਪੇਮੈਂਟ ਪੇਸ਼ਕਸ਼ਾਂ, ਐਨਬੀਐਫਸੀ ਦੁਆਰਾ ਲੰਬੀ ਮਿਆਦ ਦੀਆਂ ਸਕੀਮਾਂ, ਵਾਧੂ 2.5% ਕੈਸ਼ਬੈਕ ਅਤੇ ਸਾਰੇ ਉਤਪਾਦਾਂ ਵਿੱਚ ਬੋਨਸ ਹੱਬ ਰਾਹੀਂ ਸਟੋਰ ਦੇ ਪਹਿਲੇ 500 ਗਾਹਕਾਂ ਲਈ 1000* ਰੁਪਏ ਦਾ ਵਿਸ਼ੇਸ਼ ਕੈਸ਼ਬੈਕ ਪ੍ਰਾਪਤ ਕਰਨ ਦੇ ਯੋਗ ਬਣਾਉਂਦੀਆਂ ਹਨ। ।
ਕੰਪਨੀ ਦੀ ਵਿਸਤਾਰ ਰਣਨੀਤੀ ਦੇ ਇੱਕ ਹਿੱਸੇ ਦੇ ਰੂਪ ਵਿੱਚ, ਵੋਲਟਾਸ ਦੀ ਵਿਤਰਣ ਪਹੁੰਚ ਪਿਛਲੇ ਸਾਲਾਂ ਵਿੱਚ ਕਈ ਗੁਣਾ ਵਧੀ ਹੈ ਅਤੇ ਖਪਤਕਾਰ ਟੱਚਪੁਆਇੰਟਸ ਦੀ ਗਿਣਤੀ ਹੁਣ 30,000 ਤੋਂ ਵੱਧ ਹੋ ਗਈ ਹੈ। ਕੰਪਨੀ ਨੇ ਹਾਲ ਹੀ ਵਿੱਚ ਦੇਸ਼ ਭਰ ਦੇ ਟੀਅਰ 1,2 ਅਤੇ 3 ਸ਼ਹਿਰਾਂ ਵਿੱਚ ਕਈ ਬ੍ਰਾਂਡ ਸ਼ਾਪ ਲਾਂਚ ਕੀਤੇ ਹਨ ਤਾਂ ਜੋ ਇਨ੍ਹਾਂ ਬਾਜ਼ਾਰਾਂ ਵਿੱਚ ਖਪਤਕਾਰਾਂ ਦੀਆਂ ਜਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਕੰਪਨੀ ਦੁਆਰਾ ਪੇਸ਼ ਕੀਤੇ ਗਏ ਉਤਪਾਦਾਂ ਦੀ ਸਰਬੋਤਮ ਸ਼੍ਰੇਣੀ ਅਤੇ ਤਕਨੀਕੀ ਤੌਰ 'ਤੇ ਉੱਨਤ ਰੇਂਜ ਦਾ ਅਨੁਭਵ ਕਰਨ ਦੇ ਯੋਗ ਬਣਾਇਆ ਜਾ ਸਕੇ।
ਸਾਰੀਆਂ ਯੋਜਨਾਵਾਂ ਉਤਪਾਦ ਵਿਸ਼ੇਸ਼ ਅਤੇ ਇੱਕ ਸੀਮਤ ਮਿਆਦ ਲਈ ਹੋਣਗੀਆਂ।