← Go Back
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁਲਾਈ ਪ੍ਰੀ-ਬਜਟ ਮੀਟਿੰਗ ਨਵੀਂ ਦਿੱਲੀ, 20 ਜੂਨ 2024 ਅੱਜ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪ੍ਰੀ-ਬਜਟ ਮੀਟਿੰਗ ਕਰੇਗੀ। ਇੰਡਸਟਰੀ ਚੈਂਬਰਾਂ ਨਾਲ ਬਜਟ ਸਬੰਧੀ ਪਹਿਲਾਂ ਵਿਚਾਰ-ਵਟਾਂਦਰਾ ਕਰੇਗਾ। ਵਿੱਤੀ ਸਾਲ 2024-25 ਦਾ ਬਜਟ ਜੁਲਾਈ ਦੇ ਦੂਜੇ ਪੰਦਰਵਾੜੇ ਵਿੱਚ ਸੰਸਦ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਮੋਦੀ ਸਰਕਾਰ ਨੇ ਫਰਵਰੀ 2024 ਵਿੱਚ ਅੰਤਰਿਮ ਬਜਟ ਪੇਸ਼ ਕੀਤਾ ਸੀ। ਹੁਣ ਤੀਜੀ ਵਾਰ ਸਰਕਾਰ ਬਣਨ ਤੋਂ ਬਾਅਦ ਪੂਰਾ ਬਜਟ ਪੇਸ਼ ਕਰਕੇ ਅੰਤ੍ਰਿਮ ਬਜਟ ਨੂੰ ਪੂਰੀ ਸ਼ਕਲ ਦਿੱਤੀ ਜਾਵੇਗੀ।
Total Responses : 24628