ਲਾਹੌਰ: ਪਾਕਿਸਤਾਨ ਦੀ ਨਾਮਵਰ ਪੰਜਾਬੀ ਐਡਵੋਕੇਟ ਸਮਾਇਰਾ ਐਵਾਨ ਦਾ ਦਿਹਾਂਤ -
ਲਾਹੌਰ, 21 ਨਵੰਬਰ, 2024: ਪਾਕਿਸਤਾਨ ਦੀ ਸੁਪਰੀਮ ਕੋਰਟ ਅਤੇ ਲਾਹੌਰ ਹਾਈ ਕੋਰਟ ਦੀ ਨਾਮਵਰ ਪੰਜਾਬੀ ਵਕੀਲ ਸਮਾਇਰਾ ਐਵਾਨ ਫ਼ੌਤ ਹੋ ਗਏ ਹਨ . 8 ਨਵੰਬਰ, 2024 ਨੂੰ ਸਮਾਇਰਾ ਨੂੰ ਬਰੇਨ ਸਟ੍ਰੋਕ ਹੋਇਆ ਸੀ ਅਤੇ ਉਹ ਲਾਹੌਰ ਦੇ ਇੱਕ ਹਸਪਤਾਲ ਵਿਚ ICU ਵਿਚ ਜ਼ੇਰ -ਏ-ਇਲਾਜ ਸਨ . ਬਰੇਨ ਸਟਰੋਕ ਤੋਂ ਰਿਕਵਰੀ ਤੋਂ ਬਾਅਦ 19 ਨਵੰਬਰ ਅਚਾਨਕ ਦਿਲ ਦੇ ਦੌਰੇ ਤੋਂ ਬਾਅਦ ਉਹ ਸੁਰਗਵਾਸ ਹੋ ਗਏ .ਓਹ 73 ਸਾਲ ਦੇ ਸਨ । ਆਪਣੇ ਪਿੱਛੇ ਓਹ ਪਤੀ ਅਖਤਰ ਐਵਾਨ, ਪੁੱਤਰ ਫਰਹਾਨ ਅਤੇ ਪੁੱਤਰੀ ਫਰੀਹਾ ਅਤੇ ਉਨ੍ਹਾਂ ਦਾ ਵਸਦਾ ਪਰਿਵਾਰ ਛੱਡ ਗਏ ਹਨ।
ਉਨ੍ਹਾਂ ਦੀ ਮਿਰਤਕ ਦੇਹ ਨੂੰ ਸੁਪੁਰਦ -ਏ -ਖਾਕ ਕਰ ਦਿੱਤਾ ਗਿਆ । 21 ਨਵੰਬਰ ਨੂੰ ਉਨ੍ਹਾਂ ਦੇ ਕੁਲਨਾਮਾ / ਸੋਇਮ ਦੀ ਰਸਮ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਵੜਦੀ ਗਿਣਤੀ ਵਿੱਚ ਵਕੀਲ ਅਤੇ ਹੋਰ ਲੋਕ ਸ਼ਾਮਲ ਹੋਏ .
Babushahi ਨੈੱਟਵਰਕ ਦੇ ਸੰਪਾਦਕ ਬਲਜੀਤ ਬੱਲੀ ਅਤੇ ਉਨ੍ਹਾਂ ਦੀ ਪਤਨੀ ਅਤੇ TZ Food & Life Vloger ਤ੍ਰਿਪਤਾ ਕੰਧਾਰੀ ਨੇ ਸਮਾਇਰਾ ਐਵਾਨ ਦੀ ਮੌਤ ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਹੈ. ਉਨ੍ਹਾਂ ਕਿਹਾ ਸਮਾਇਰਾ ਜਿੱਥੇ ਇਕ ਸਫਲ ਵਕੀਲ ਸੀ ਉੱਥੇ ਇੱਕ ਬਹੁਤ ਨੇਕਦਿਲ ਇਨਸਾਨ ਅਤੇ ਨਿੱਘੀ ਸ਼ਖ਼ਸੀਅਤ ਦੀ ਮਾਲਕ ਸੀ .
ਉਨ੍ਹਾਂ ਦੇ ਪਤੀ ਅਖਤਰ ਐਵਾਨ ਵੀ ਵੀ ਲਾਹੌਰ ਵਿਚ ਹਾਈ ਕੋਰਟ ਦੇ ਉੱਘੇ ਵਕੀਲ ਹਨ.