BC ਕੈਨੇਡਾ: 4 ਪੰਜਾਬਣਾਂ ਬਣੀਆਂ ਪਾਰਲੀਮਾਨੀ ਸਕੱਤਰ
ਵਿਕਟੋਰੀਆ, 19 ਨਵੰਬਰ, 2024: ਬ੍ਰਿਟਿਸ਼ ਕੋਲੰਬੀਆ ਵਿਚ ਇਸ ਵਾਰ ਕੈਬਨਿਟ ਨੂੰ ਇਸ ਦੇ ਕੰਮ ਵਿੱਚ 14 ਪਾਰਲੀਮਾਨੀ ਸਕੱਤਰਾਂ ਦੁਆਰਾ ਸਹਿਯੋਗ ਦਿੱਤਾ ਜਾਵੇਗਾ,ਇਹਨਾਂ ਵਿਚੋਂ 4 ਪੰਜਾਬਣਾਂ ਹਨ। ਚਾਰਾਂ ਵਿਚੋਂ ਤਿੰਨ ਭਾਰਤੀ ਅਤੇ ਇਕ ਪਾਕਿਸਤਾਨੀ ਪੰਜਾਬ ਤੋਂ ਹੈ ਜਿਸ ਦਾ ਨਾਮ ਆਮਨਾ ਸ਼ਾਹ ਹੈ। ਪੰਜਾਬੀ ਬੀਬੀਆਂ ਦੇ ਨਾਮਹੇਠ ਲਿਖੇ ਅਨੁਸਾਰ ਹਨ:
ਨਸਲਵਾਦ ਵਿਰੋਧੀ ਪਹਿਲਕਦਮੀਆਂ ਲਈ ਪਾਰਲੀਮਾਨੀ ਸਕੱਤਰ: ਜੈਸੀ ਸੁੰਨੜ, ਖੇਤੀਬਾੜੀ ਲਈ ਪਾਰਲੀਮਾਨੀ ਸਕੱਤਰ: ਹਰਵਿੰਦਰ ਸੰਧੂ, ਮਾਨਸਿਕ ਸਿਹਤ ਅਤੇ ਨਸ਼ਾਖੋਰੀ ਲਈ ਪਾਰਲੀਮਾਨੀ ਸਕੱਤਰ: ਆਮਨਾ ਸ਼ਾਹ, ਅੰਤਰਰਾਸ਼ਟਰੀ ਕ੍ਰਿਡੈਂਸ਼ੀਅਲ ਲਈ ਪਾਰਲੀਮਾਨੀ ਸਕੱਤਰ: ਸੁਨੀਤਾ ਧੀਰ,
ਬਾਕੀ ਪਾਰਲੀਮਾਨੀ ਸਕੱਤਰ ਲਿਸਟ ਇਹ ਹੈ
ਕਲਾ ਅਤੇ ਫਿਲਮ ਲਈ ਪਾਰਲੀਮਾਨੀ ਸਕੱਤਰ: ਨੀਨਾ ਕਰੀਗਰ, ਲਿੰਗਕ ਨਿਰਪੱਖਤਾ ਲਈ ਪਾਰਲੀਮਾਨੀ ਸਕੱਤਰ: ਜੈਨੀਫਰ ਬਲੈਦਰਵਿੱਕ, ਪੇਂਡੂ ਵਿਕਾਸ ਲਈ ਪਾਰਲੀਮਾਨੀ ਸਕੱਤਰ: ਸਟੀਵ ਮੌਰੀਸੈੱਟ, ਬਜ਼ੁਰਗਾਂ ਲਈ ਸੇਵਾਵਾਂ ਅਤੇ ਲੌਂਗ-ਟਰਮ ਕੇਅਰ ਲਈ ਪਾਰਲੀਮਾਨੀ ਸਕੱਤਰ: ਸੂਜ਼ੀ ਚੈਂਟ, ਪੇਂਡੂ ਸਿਹਤ ਲਈ ਪਾਰਲੀਮਾਨੀ ਸਕੱਤਰ: ਡੈਬਰਾ ਟੋਪੋਰੌਸਕੀ, ਏਸ਼ੀਆ ਪੈਸੀਫਿਕ ਟ੍ਰੇਡ ਲਈ ਪਾਰਲੀਮਾਨੀ ਸਕੱਤਰ: ਪੌਲ ਚੌਏ, ਲੇਬਰ ਲਈ ਪਾਰਲੀਮਾਨੀ ਸਕੱਤਰ: ਡਾਰਲੀਨ ਰੌਚਫੋਰਡ, , ਪਹੁੰਚਯੋਗਤਾ ਲਈ ਪਾਰਲੀਮਾਨੀ ਸਕੱਤਰ: ਡੇਨਾ ਲਾਯੂਨੈਸ, ਭਾਈਚਾਰਕ ਵਿਕਾਸ ਅਤੇ ਗੈਰ-ਮੁਨਾਫਾ ਲਈ ਪਾਰਲੀਮਾਨੀ ਸਕੱਤਰ: ਜੋਨ ਫਿਲਿਪ, ਟ੍ਰਾਂਜ਼ਿਟ ਲਈ ਪਾਰਲੀਮਾਨੀ ਸਕੱਤਰ: ਜੌਰਜ ਐਂਡਰਸਨ।