Computer ਸੰਸਾਰ ਦੇ ਸਰਦਾਰ/ ਮਾਂ ਬੋਲੀ ਦੇ ਟੈਕ ਸੇਵਕ ਕਿਰਪਾਲ ਸਿੱਘ ਪੰਨੂ ਦਾ ਸਨਮਾਨ 14 July ਨੂੰ
ਬਰੰਪਟਨ, 8 ਜੁਲਾਈ 2024 : ਕੰਪਿਊਟਰ ਦੀ ਦੁਨੀਆਂ ਦੀ ਮਹਾਨ ਸ਼ਖ਼ਸੀਅਤ ਜਿਨ੍ਹਾਂ ਨੇ ਸੈਂਕੜੇ ਬਜ਼ੁਰਗਾਂ ਨੂੰ ਕੰਪਿਊਟਰ ਵਿੱਦਿਆ ਦਾਨ ਕਰ ਕੇ ਇਕ ਮਹਾਨ ਕਾਰਜ ਕੀਤਾ ਹੈ ਉਹ ਹਨ ਕਿਰਪਾਲ ਸਿੰਘ ਪੰਨੂੰ । ਕਲਮਾਂ ਦੀ ਸਾਂਝ ਸਾਹਿਬ ਸਭਾ ਟੋਰੰਟੋ ਵਲੋਂ ਕਿਰਪਾਲ ਸਿੰਘ ਪੰਨੂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਹ ਸਨਮਾਨ ਸਮਾਗਮ ਐਤਵਾਰ 14 ਜੁਲਾਈ 2024 ਨੂੰ ਪੰਜਾਬੀ ਭਵਨ, 114, Kannedy Road, Brampton ਵਿਖੇ ਕੀਤਾ ਜਾਵੇਗਾ। ਇਸ ਦੌਰਾਨ ਮੁੱਖ ਬੁਲਾਰੇ ਪੂਰਨ ਸਿੰਘ ਪਾਂਧੀ, ਗੁਰਦੇਵ ਸਿੰਘ ਮਾਨ, ਪ੍ਰਿੰ ਸਰਵਣ ਸਿੰਘ ਢੁੱਡੀਕੇ, ਪਿਆਰਾ ਸਿੰਘ ਕੁੱਦੋਵਾਲ, ਕਰਨੈਲ ਸਿੰਘ ਮਰਵਾਹਾ, ਕੇਹਰ ਸਿੰਘ ਮਠਾੜੂ, ਕਰਨ ਅਜਾਇਬ ਸਿੰਘ ਸੰਘਾ, ਮਲੂਕ ਸਿੰਘ ਕਾਹਲੋਂ, ਪ੍ਰੋ ਰਾਮ ਸਿੰਘ, ਭੁਪਿੰਦਰ ਦੁੱਲੋ, ਕੁਲਵਿੰਦਰ ਖਹਿਰਾ, ਅਜੀਤ ਸਿੰਘ ਨਾਮਧਾਰੀ, ਪ੍ਰੋ ਜਗੀਰ ਸਿੰਘ ਕਾਹਲੋਂ, ਸੁਰਜੀਤ ਕੌਰ, ਡਾ ਕੰਵਲਜੀਤ ਕੌਰ ਢਿੱਲੋਂ ਹੋਣਗੇ।