ਅਮਰੀਕਾ: ਕੌਮ ਦੇ ਪਹਿਲੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ -ਵਿਸ਼ੇਸ਼ ਸੈਮੀਨਾਰ 29 ਜੂਨ ਨੂੰ
ਨਿਊਯਾਰਕ, 26 ਜੂਨ 2024 - ਵਰਲਡ ਸਿੱਖ ਪਾਰਲੀਮੈਂਟ ਦੀਆਂ ਧਾਰਮਿਕ, ਮਨੁੱਖੀ ਅਧਿਕਾਰ ਅਤੇ ਮੀਡੀਆ ਕੌਂਸਲਾਂ ਵੱਲੋਂ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਅਤੇ ਸਮੂਹ ਜਥੇਬੰਦੀਆਂ ਸਹਿਯੋਗ ਨਾਲ ਜੂਨ 1984 ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਅਤੇ ਗੁਰੂ ਸਾਹਿਬ ਵੱਲੋਂ ਥਾਪੇ ਕੌਮ ਦੇ ਪਹਿਲੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ -ਵਿਸ਼ੇਸ਼ ਸੈਮੀਨਾਰ- ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ, ਰਿਚਮੰਡ ਹਿੱਲ ਨਿਊਯਾਰਕ ਵਿਖੇ- ਕਰਵਾਇਆ ਜਾ ਰਿਹਾ ਹੈ।
![](http://www.babushahi.com/punjabi/upload/cke/1719406689_PHOTO-2024-06-26-16-36-00.jpg)
ਗੁਰੂ ਮਹਾਰਾਜ ਤੋਂ ਥਾਪੜਾ ਲੈ ਕੇ ਪਹਿਲਾ ਸਿੱਖ ਰਾਜ ਸਥਾਪਤ ਕਰਨ ਅਤੇ ਚਾਰ ਸਦੀਆਂ ਬਾਅਦ ਉਸੇ ਹਲੇਮੀ ਸਿੱਖ ਰਾਜ ਦੀ ਸਥਾਪਤੀ ਲਈ ਚੱਲ ਰਹੇ ਸੰਘਰਸ਼ ਦੌਰਾਨ ਅਤੇ ਕੌਮ ਵਾਸਤੇ ਭਵਿੱਖ ਦੀਆਂ ਸੰਭਾਵਨਾਵਾਂ ਅਤੇ ਨਾਲ ਹੀ ਦਰਪੇਸ਼ ਅੰਦਰੂਨੀ ਤੇ ਬਾਹਰੀ ਚੁਣੌਤੀਆਂ ਦੇ ਸਨਮੁੱਖ ਗਲੋਬਲ ਲੈਵਲ ਤੇ ਸਿੱਖ ਕੌਮ ਦੀ ਅਗਾਊਂ ਪਹੁੰਚ ਬਾਰੇ ਪੰਥਕ ਵਿਦਵਾਨਾਂ ਦੇ ਵਿਚਾਰ ਸੁਣਨ ਲਈ ਪਰਿਵਾਰਾਂ ਸਮੇਤ ਹੁੰਮ ਹੁਮਾ ਕੇ ਇਸ ਵਿਸ਼ੇਸ਼ ਸੈਮੀਨਾਰ ਵਿੱਚ ਜ਼ਰੂਰ ਸ਼ਾਮਲ ਹੋਵੋ।
-ਸੈਮੀਨਾਰ-
ਸ਼ਨਿਚਰਵਾਰ 29 ਜੂਨ 2024
ਦੁਪਹਿਰ 1 ਵਜੇ ਤੋਂ
ਸ਼ਾਮ 4:30 ਵਜੇ ਤੱਕ
(ਬੇਸਮੈਂਟ ਹਾਲ)
ਬੁਲਾਰੇਃ
ਡਾ. ਸੁਖਪ੍ਰੀਤ ਸਿੰਘ ਉਦੋਕੇ,
ਪ੍ਰਭ ਸਿੰਘ,
ਜਗਦੀਪ ਸਿੰਘ