ਪੰਜਾਬ ਕਾਂਗਰਸ ਅਜੇ ਵੀ ਘੁੰਮਣਘੇਰੀ ਵਿੱਚ ਪਈ ਹੋਈ ਹੈ ਹਾਲਾਂਕਿ ਪੰਜਾਬ ਕਾਂਗਰਸ ਲਈ ਹਾਲਾਤ ਬੜੇ ਹੀ ਸਾਜਗਾਰ ਹਨ, ਕਿਉਂਕਿ ਪੰਜਾਬ ਸਰਕਾਰ ਆਰਥਕ ਉਲਝਣਾਂ ਵਿੱਚ ਉਲਝੀ ਹੋÂਂੀ ਹੈ ਪ੍ਰੰਤੂ ਕਾਂਗਰਸੀ ਨੇਤਾ ਤਾਂ ਉਹਨਾਂ ਦਾ ਲਾਭ ਉਠਾਉਂਦੇ ਹੀ ਨਹੀਂ ਲਗਦੇ ਕਿਉਂਕਿ ਉਹ ਇਹਨਾਂ ਹਾਲਾਤਾਂ ਦਾ ਲਾਭ ਲੈਣ ਦੀ ਥਾਂ ਆਪਸੀ ਤਿਗੜਮਬਾਜ਼ੀ ਵਿੱਚ ਹੀ ਲੱਗੇ ਹੋਏ ਹਨ। ਪੰਜਾਬੀ ਦੀ ਇੱਕ ਕਹਾਵਤ ਹੈ ਵਾਦੜੀਆਂ ਸਜ਼ਾਦੜੀਆਂ ਨਿੱਭਣ ਸਿਰਾਂ ਦੇ ਨਾਲ। ਇਸ ਦਾ ਅਰਥ ਹੈ ਕਿ ਜਿਹੜੀ ਆਦਤ,ਸੁਭਾਅ,ਸਭਿਆਚਾਰ ਅਤੇ ਸਮਾਜ ਵਿੱਚ ਵਿਚਰਣ ਦਾ ਵਿਵਹਾਰ ਬਣ ਜਾਂਦਾ ਹੈ, ਉਸਨੂੰ ਇਨਸਾਨ ਛੇਤੀ ਕੀਤਿਆਂ ਬਦਲ ਨਹੀਂ ਸਕਦਾ ਤੇ ਉਹ ਸਵਾਸਾਂ ਦੇ ਨਾਲ ਹੀ ਖਤਮ ਹੁੰਦਾ ਹੈ। ਇਹੋ ਹਾਲ ਪੰਜਾਬ ਦੇ ਕਾਂਗਰਸੀ ਨੇਤਾਵਾਂ ਦਾ ਹੈ, ਇਹ ਇੱਕ ਦੂਜੇ ਦੀਆਂ ਲੱਤਾਂ ਖਿਚਣ ਅਤੇ ਠਿੱਬੀਆਂ ਲਾਉਣ ਤੋਂ ਬਾਜ਼ ਨਹੀਂ ਆ ਸਕਦੇ। ਇਹ ਆਪਣਾ ਨੁਕਸਾਨ ਕਰਕੇ ਹੀ ਹਟਣਗੇ। ਪੰਜਾਬ ਕਾਂਗਰਸ ਵਿੱਚ ਚੌਧਰ ਦੀ ਭੁੱਖ ਦਾ ਮੁੱਦਾ ਭਾਰੂ ਹੈ। ਕੋਈ ਵੀ ਨੇਤਾ ਆਪਣੀ ਚੌਧਰ ਖੁੱਸਣ ਨਹੀਂ ਦੇਣੀ ਚਾਹੁੰਦਾ ,ਇਸਦੀ ਪੂਰਤੀ ਲਈ ਉਹ ਕਾਂਗਰਸ ਪਾਰਟੀ ਦੇ ਵਕਾਰ ਅਤੇ ਭਵਿਖ ਨੂੰ ਵੀ ਦਾਅ ਤੇ ਲਾਅ ਦਿੰਦੇ ਹਨ। ਇਸਦੀ ਤਾਜਾ ਮਿਸਾਲ 10 ਅਕਤੂਬਰ ਨੂੰ ਸੰਗਰੂਰ ਵਿਖੇ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਹਾਜ਼ਰੀ ਵਿੱਚ ਕੈਂਸਰ ਹਸਪਤਾਲ ਦੇ ਨੀਂਹ ਪੱਥਰ ਰੱਖਣ ਦੀ ਰਸਮ ਤੋਂ ਬਾਅਦ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਅਤੇ ਪਰਤਾਪ ਸਿੰਘ ਬਾਜਵਾ ਦੀ ਸਟੇਜ ਤੋਂ ਕੀਤੀ ਗਈ ਨੋਕ ਝੋਕ ਹੈ, ਜਿਸ ਵਿੱਚ ਦੋਹਾਂ ਨੇਤਾਵਾਂ ਨੇ ਆਪੋ ਆਪਣੇ ਢੰਗ ਨਾਲ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਅਜਿਹੇ ਹਾਲਾਤ ਵਿੱਚ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕੀ ਨਤੀਜੇ ਹੋ ਸਕਦੇ ਹਨ। ਇਸ ਸਮਾਗਮ ਤੋਂ ਦੋ ਦਿਨ ਬਾਅਦ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਵਿੱਚ ਤਾਲਮੇਲ ਕਾਇਮ ਰੱਖਣ ਲਈ ਇੱਕ 6 ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕਰ ਦਿੱਤਾ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਮਲ ਨਹੀਂ ਕੀਤਾ ਗਿਆ। ਕਾਂਗਰਸੀ ਹਲਕਿਆਂ ਨੇ ਇਸ ਤੋਂ ਬਾਅਦ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕੇਂਦਰੀ ਲੀਡਰਸ਼ਿਪ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ ਹੈ। 15 ਅਕਤੂਬਰ ਨੂੰ ਪੰਜਾਬ ਮਾਮਲਿਆਂ ਦੇ ਇਨਚਾਰਜ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜਨਾਬ ਸ਼ਕੀਲ ਅਹਿਮਦ ਨੇ ਪੰਜਾਬ ਦੇ ਮੁੱਖ ਨੇਤਾਵਾਂ ਦੀ ਗਿਲੇ ਸ਼ਿਕਵੇ ਦੂਰ ਕਰਨ ਲਈ ਦੁਪਹਿਰ ਦੇ ਖਾਣੇ ਤੇ ਦਿੱਲੀ ਵਿਖੇ ਇੱਕ ਮੀਟਿੰਗ ਕੀਤੀ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ,ਰਾਜਿੰਦਰ ਕੌਰ ਭੱਠਲ,ਜਗਮੀਤ ਸਿੰਘ ਬਰਾੜ ਅਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਵੀ ਬੁਲਾਇਆ ਗਿਆ ਅਤੇ ਸਾਰੇ ਨੇਤਾਵਾਂ ਨੂੰ ਰਲ ਮਿਲਕੇ ਚੱਲਣ ਦਾ ਪਾਠ ਪੜ•ਾਇਆ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਅਜੇਹੀਆਂ ਮੀਟਿੰਗਾਂ ਪੰਜਾਬ ਦੇ ਇਹਨਾਂ ਨੇਤਾਵਾਂ ਵਲੋਂ ਹਰ ਹਫਤੇ ਕੀਤੀਆਂ ਜਾਇਆ ਕਰਨਗੀਆਂ ਤਾਂ ਜੋ ਉਹਨਾਂ ਦਾ ਆਪਸ ਵਿੱਚ ਤਾਲਮੇਲ ਬਣਿਆਂ ਰਹੇ ਅਤੇ ਆਪਸੀ ਗਿਲੇ ਸ਼ਿਕਵੇ ਦੂਰ ਹੁੰਦੇ ਰਹਿਣ। ਇਹ ਤਾਂ ਸਮਾਂ ਹੀ ਦੱਸੇਗਾ ਕਿ ਇਹ ਸਕੀਮ ਸਫਲ ਹੁੰਦੀ ਹੈ ਕਿ ਨਹੀਂ।ਅਖਬਾਰਾਂ ਦੀਆਂ ਖ਼ਬਰਾਂ ਮੁਤਾਬਕ ਪੰਜਾਬ ਦੇ ਕਾਂਗਰਸੀਆਂ ਨੂੰ ਇੱਕ ਦੂਜੇ ਦੇ ਵਿਰੁਧ ਬਿਆਨ ਦੇਣ ਤੋਂ ਸਖਤੀ ਨਾਲ ਵਰਜਿਆ ਗਿਆ ਹੈ। ਇਸ ਤਾਲਮੇਲ ਕਮੇਟੀ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਪੰਜਾਬ ਦੇ ਮਾਝਾ,ਮਾਲਵਾ,ਦੁਆਬਾ ਦੇ ਚਾਰ ਉਪ ਪ੍ਰਧਾਨ ਬਣਾਕੇ ਤਾਲਮੇਲ ਰੱਖਣ ਦੀ ਜ਼ਿਮੇਵਾਰੀ ਦਿੱਤੀ ਸੀ। ਹੁਣ ਪਤਾ ਨਹੀਂ ਉਹਨਾਂ ਉਪ ਪ੍ਰਧਾਨਾ ਦਾ ਕੀ ਬਣੇਗਾ,ਉਹ ਤਾਲਮੇਲ ਕਰਨਗੇ ਜਾਂ ਇਹ ਕਮੇਟੀ ਕਰੇਗੀ। ਪੰਜਾਬ ਕਾਂਗਰਸ ਲਗਾਤਾਰ ਦੋ ਵਾਰ ਵਿਧਾਨ ਸਭਾ ਦੀਆਂ ਚੋਣਾਂ ਦੀ ਹਾਰ ਤੋਂ ਬਾਅਦ ਵੀ ਸਬਕ ਸਿੱਖਣ ਨੂੰ ਤਿਆਰ ਨਹੀਂ। ਇਹਨਾਂ ਦੋਹਾਂ ਚੋਣਾਂ ਵਿੱਚ ਕਾਂਗਰਸ ਦੇ ਹਾਰਨ ਦੇ ਮੁੱਖ ਕਾਰਨ ਵੀ ਕਾਂਗਰਸੀ ਨੇਤਾਵਾਂ ਦੀ ਆਪਸੀ ਫੁੱਟ ਅਤੇ ਖਿਚੋਤਾਣ ਹੀ ਸੀ। ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਿਆਂ ਅਜੇ ਲਗਪਗ ਅੱਠ ਮਹੀਨੇ ਹੀ ਹੋਏ ਹਨ ਪ੍ਰੰਤੂ ਕਾਂਗਰਸੀਆਂ ਦੀ ਆਪਸੀ ਫੁੱਟ ਅਤੇ ਖਹਿਬਾਜ਼ੀ ਕਰਕੇ ਹੀ ਅਜੇ ਤੱਕ ਪ੍ਰਦੇਸ਼ ਕਾਂਗਰਸ ਦੀ ਨਵੀਂ ਟੀਮ ਵੀ ਨਹੀਂ ਬਣਾ ਸਕੇ। ਅਜੇ ਕੈਪਟਨ ਅਮਰਿੰਦਰ ਸਿੰਘ ਵਾਲੀ ਪੁਰਾਣੀ ਟੀਮ ਨਾਲ ਹੀ ਕੰਮ ਚਲਾ ਰਹੇ ਹਨ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਕਾਂਗਰਸ ਦਾ ਇੱਕ ਧੜਾ ਪੰਜਾਬ ਕਾਂਗਰਸ ਦੀ ਕਾਰਜਕਾਰਣੀ ਦੇ ਨਾਲ ਹੀ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਕਮੇਟੀ ਦਾ ਐਲਾਨ ਕਰਨ ਲਈ ਅੜਿਆ ਹੋਇਆ ਹੈ। ਪੰਜਾਬ ਕਾਂਗਰਸ ਤਾਂ ਭਾਵੇਂ ਕੈਪਟਨ ਅਮਰਿੰਦਰ ਸਿੰਘ ਸਮੇਂ ਵੀ ਧੜਿਆਂ ਵਿੱਚ ਵੰਡੀ ਹੋਈ ਸੀ ਪ੍ਰੰਤੂ ਪ੍ਰਤਾਪ ਸਿੰਘ ਬਾਜਵਾ ਦੇ ਪ੍ਰਧਾਨ ਬਣਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿਕੇ ਨਵਾਂ ਸ਼ਗੂਫਾ ਛੱਡ ਦਿੱਤਾ ਕਿ ਜੇਕਰ ਉਸਨੂੰ ਪੁਛਿਆ ਜਾਂਦਾ ਤਾਂ ਉਹ ਇਸ ਨਾਲੋ ਵੀ ਵੱਧੀਆ ਪ੍ਰਧਾਨਗੀ ਦੇ ਉਮੀਦਵਾਰ ਦਾ ਨਾਂ ਦੇ ਦਿੰਦੇ । ਕੈਪਟਨ ਦੇ ਇਸ ਬਿਆਨ ਨੇ ਪ੍ਰਤਾਪ ਸਿੰਘ ਬਾਜਵਾ ਦੀ ਨਿਯੁਕਤੀ ਨੂੰ ਕਿਰਕਿਰਾ ਕਰ ਦਿੱਤਾ। ਜਦੋਂ ਪਰਤਾਪ ਸਿੰਘ ਬਾਜਵਾ ਦੀ ਚੰਡੀਗੜ• ਵਿਖੇ ਤਾਜਪੋਸ਼ੀ ਹੋਈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਮਰਥਕਾਂ ਦਾ ਦੁਪਹਿਰ ਦਾ ਖਾਣਾ ਆਪਣੀ ਕੋਠੀ ਵਿੱਚ ਕੀਤਾ ਅਤੇ ਉਥੋਂ ਹੀ ਕਾਫਲੇ ਦੇ ਰੂਪ ਵਿੱਚ ਉਸ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਏ। ਇਹ ਵੀ ਇੱਕ ਕਿਸਮ ਨਾਲ ਆਪਣੀ ਤਾਕਤ ਦਾ ਵਿਖਾਵਾ ਸੀ। ਅਜੇ ਇਸਦੀ ਦੀ ਅੱਗ ਸੁਲਘ ਹੀ ਰਹੀ ਸੀ ਤੇ ਧੂੰਆਂ ਧੁਖ ਹੀ ਰਿਹਾ ਸੀ ਪ੍ਰਤਾਪ ਸਿੰਘ ਬਾਜਵਾ ਨੇ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਦਾ ਮੁੱਖ ਬੁਲਾਰਾ ਅਤੇ ਆਪਣੇ ਛੋਟੇ ਭਰਾ ਫਤਿਹਜੰਗ ਸਿੰਘ ਬਾਜਵਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਦਫਤਰ ਦਾ ਇਨਚਾਰਜ ਜਨਰਲ ਸਕੱਤਰ ਬਣਾ ਦਿੱਤਾ। ਅਜਿਹੀ ਨਿਯੁਕਤੀ ਉਹ ਹਾਈ ਕਮਾਂਡ ਦੀ ਪ੍ਰਵਾਨਗੀ ਨਾਲ ਹੀ ਕਰ ਸਕਦਾ ਸੀ। ਸਰਬ ਹਿੰਦ ਕਾਂਗਰਸ ਨੇ ਇਹਨਾਂ ਦੋਹਾਂ ਦੀ ਨਿਯੁਕਤੀ ਰੱਦ ਕਰ ਦਿੱਤੀ,ਪ੍ਰਤਾਪ ਸਿੰਘ ਬਾਜਵਾ ਨੂੰ ਇਹ ਦੂਜਾ ਝਟਕਾ ਸੀ,ਭਾਵੇਂ ਦੁਬਾਰਾ ਦੋਹਾਂ ਨੂੰ ਨਿਯੁਕਤ ਕਰ ਦਿੱਤਾ ਗਿਆ ਪ੍ਰੰਤੂ ਇੱਕ ਵਾਰ ਤਾਂ ਰੋਲ ਘਚੋਲਾ ਪੈ ਗਿਆ ਸੀ। ਥੋੜ•ੇ ਸਮੇਂ ਬਾਅਦ ਅਖਬਾਰਾਂ ਵਿੱਚ ਖ਼ਬਰ ਆਈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੀਮਤੀ ਸੋਨੀਆਂ ਗਾਂਧੀ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਪਰਤਾਪ ਸਿੰਘ ਬਾਜਵਾ ਦੇ ਕਥਿਤ ਅਤਵਾਦੀਆਂ ਨਾਲ ਸੰਬੰਧਾਂ ਬਾਰੇ ਜ਼ਿਕਰ ਕੀਤਾ ਗਿਆ ਹੈ। ਅਜੇ ਇਹ ਖਿਚੋਤਾਣ ਚਲ ਹੀ ਰਹੀ ਸੀ ਕਿ ਸੋਨੀਆਂ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵਰਕਿੰਗ ਕਮੇਟੀ ਦਾ ਸਥਾਈ ਆਮੰਤਤਿ ਮੈਂਬਰ ਨਿਯੁਕਤ ਕਰ ਦਿੱਤਾ। ਅੰਮ੍ਰਿਤਸਰ ਤੋਂ ਸ਼੍ਰੀ ਸੁਖ ਸਰਕਾਰੀਆ ਵਿਧਾਇਕ ਨੇ ਸ੍ਰ ਬਾਜਵਾ ਦੀ ਕਾਰਜਪ੍ਰਣਾਲੀ ਤੇ ਕਿੰਤੂ ਪ੍ਰੰਤੂ ਕਰਦਿਆਂ ਇੱਕ ਪੱਤਰ ਸੋਨੀਆਂ ਗਾਂਧੀ ਨੂੰ ਲਿਖਕੇ ਪ੍ਰੈਸ ਵਿੱਚ ਵੀ ਦੇ ਦਿੱਤਾ ਜਿਸਨੇ ਵੀ ਆਪਸੀ ਫੁਟ ਦਾ ਭਾਂਡਾ ਭੰਨ ਦਿੱੰਤਾ। ਸੁੱਖ ਸਰਕਾਰੀਆ ਵੀ ਕੈਪਟਨ ਸਮਰਥਕ ਹੀ ਗਿਣਿਆਂ ਜਾਂਦਾ ਹੈ। ਅਸਲ ਵਿੱਚ ਕਾਂਗਰਸ ਹਾਈ ਕਮਾਂਡ ਹਮੇਸ਼ਾ ਹੀ ਰਾਜਾਂ ਦੇ ਨੇਤਾਵਾਂ ਦੇ ਵੱਖ ਵੱਖ ਧੜਿਆਂ ਨੂੰ ਠੁਮਣਾਂ ਦੇ ਕੇ ਆਪਣੇ ਤਰੀਕੇ ਨਾਲ ਤਾਂ ਉਹ ਸਮਤੁਲ ਬਣਾਉਣ ਦੀ ਗੱਲ ਕਰਦੇ ਹਨ ਪ੍ਰੰਤੂ ਸਹੀ ਅਰਥਾਂ ਵਿੱਚ ਧੜੇਬੰਦੀ ਨੂੰ ਉਤਸ਼ਾਹ ਦਿੱਤਾ ਜਾਂਦਾ ਹੈ ਤਾਂ ਜੋ ਕੋਈ ਇੱਕ ਨੇਤਾ ਸਿਰਮੌਰ ਬਣਕੇ ਉਭਰਕੇ ਸਾਹਮਣੇ ਨਾਂ ਆ ਸਕੇ ਅਤੇ ਸਾਰੇ ਧੜੇ ਉਹਨਾਂ ਦੇ ਦੁਆਲੇ ਘੁੰਮਦੇ ਰਹਿਣ। ਰਾਜਾਂ ਵਿੱਚ ਧੜੇਬੰਦੀ ਦਾ ਸੇਹ ਦਾ ਤਕਲਾ ਤਾਂ ਕੇਂਦਰੀ ਨੇਤਾ ਹੀ ਗੱਡਦੇ ਹਨ ਤਾਂ ਜੋ ਰਾਜਾਂ ਦੇ ਸਾਰੇ ਲੀਡਰ ਉਹਨਾਂ ਤੇ ਨਿਰਭਰ ਰਹਿਣ ਅਤੇ ਉਹਨਾਂ ਦੀ ਚਾਪਲੂਸੀ ਕਰਦੇ ਰਹਿਣ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਦੀ ਕਿਸਾਨੀ ਅਤੇ ਸਿੱਖ ਵੋਟ ਵਿੱਚ ਬੋਲਬਾਲਾ ਹੈ। ਪਿੰਡਾਂ ਵਿੱਚ ਅੱਜ ਦਿਨ ਵੀ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਧੜੱਲੇਦਾਰ ਕਾਰਗੁਜ਼ਾਰੀ ਨੂੰ ਯਾਦ ਕਰਦੇ ਹਨ। ਕੈਪਟਨ ਦੀ ਧੜੱਲੇਦਾਰੀ ਤੋਂ ਪੰਜਾਬੀ ਕਿਸਾਨ ਕਾਇਲ ਤਾਂ ਹਨ ਪ੍ਰੰਤੂ ਉਸਦੀ ਇੱਕੋ ਇੱਕ ਊਣਤਾਈ ਆਮ ਲੋਕਾਂ ਨੂੰ ਨਾ ਮਿਲਣਾ ਅਤੇ ਚਹੇਤਿਆਂ ਦੇ ਘੇਰੇ ਵਿੱਚੋਂ ਬਾਹਰ ਨਾ ਨਿਕਲਣਾ ਹੈ। ਮਹਾਰਾਜਾ ਹੋਣ ਕਰਕੇ ਲੋਕਾਂ ਨਾਲ ਸੰਚਾਰ ਸੰਬੰਧ ਨਾ ਬਣਨ ਕਰਕੇ ਵੀ ਲੋਕਾਂ ਦੀ ਪਹੁੰਚ ਤੋਂ ਬਾਹਰ ਰਹਿਣਾਂ ਕਾਂਗਰਸੀ ਵਰਕਰਾਂ ਲਈ ਵੱਡੀ ਸਮੱਸਿਆ ਹੈ। ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਦੀ ਉਪ ਚੋਣ ਡੱਟਕੇ ਲੜੀ ਸੀ ,ਜੇਕਰ ਆਪਣੀ ਕਾਰਜ਼ਸ਼ੈਲੀ ਇਹ ਬਣਾ ਲੈਣ ਤਾਂ ਪੰਜਾਬ ਵਿੱਚ ਉਸਦਾ ਕੋਈ ਸਾਨੀ ਨਹੀਂ ਪ੍ਰੰਤੂ ਇੱਕ ਗੱਲ ਹੋਰ ਵੀ ਸੋਚਣ ਵਾਲੀ ਹੈ ਕਿ ਕੈਪਟਨ ਹੁਣ ਸੀਨੀਅਰ ਨੇਤਾ ਹੈ 15 ਸਾਲ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਰਹਿ ਚੁਕਿਆ ਹੈ,ਹੁਣ ਉਸਨੂੰ ਕੇਂਦਰ ਵਿੱਚ ਵੱਡੇ ਰੋਲ ਦੀ ਝਾਕ ਰੱਖਣੀ ਚਾਹੀਦੀ ਹੈ। ਬਥੇਰੀ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ, ਹੁਣ ਦੇਸ਼ ਦੇ ਹਿੱਤਾਂ ਤੇ ਪਹਿਰਾ ਦੇਣਾ ਚਾਹੀਦਾ ਹੈ। ਪਾਣੀਆਂ ਦੇ ਮਸਲੇ ਤੇ ਇਤਿਹਾਸ ਵਿੱਚ ਆਪਣਾਂ ਨਾਂ ਦਰਜ ਕਰਵਾ ਲਿਆ ਹੈ। ਹੁਣ ਉਹਨਾਂ ਨੂੰ ਫਰਾਕ ਦਿਲੀ ਦਾ ਸਬੂਤ ਦੇਣਾ ਚਾਹੀਦਾ ਹੈ। ਪੰਜਾਬ ਵਿੱਚ ਇੱਕ ਸਮੁਦਾਏ ਨੂੰ ਵੀ ਉਸਨੂੰ ਵਿਸ਼ਵਾਸ਼ ਵਿੱਚ ਲੈਣ ਦੀ ਲੋੜ ਹੈ। ਕਾਂਗਰਸ ਦੀ ਮਜ਼ਬੂਤੀ ਲਈ ਪ੍ਰਤਾਪ ਸਿੰਘ ਬਾਜਵਾ ਦੀ ਸਪੋਰਟ ਕਰਕੇ ਕੇਂਦਰ ਵਿੱਚ ਰਹਿਕੇ ਪੰਜਾਬ ਦੇ ਹਿੱਤਾਂ ਤੇ ਪਹਿਰਾ ਦੇਣਾ ਚਾਹੀਦਾ ਹੈ। ਪ੍ਰਤਾਪ ਸਿੰਘ ਬਾਜਵਾ ਨੇ ਹੁਣ ਤੱਕ ਦੋ ਵਾਰ ਪ੍ਰਚਾਰ ਮੁਹਿੰਮਾਂ ਚਲਾਕੇ ਪੰਜਾਬ ਦੇ ਲੋਕਾਂ ਨਾਲ ਆਪਣਾ ਸੰਪਰਕ ਬਣਾਇਆ ਹੋਇਆ ਹੈ ਅਤੇ ਕਾਂਗਰਸੀ ਵਰਕਰਾਂ ਤੇ ਨੇਤਾਵਾਂ ਨੂੰ ਦੋ ਚੋਣਾਂ ਹਾਰਨ ਦੇ ਸਦਮਿਆਂ ਵਿੱਚੋਂ ਬਾਹਰ ਕੱਢਕੇ ਲਾਮਬੰਦ ਕੀਤਾ ਹੈ। ਕਾਂਗਰਸੀ ਵਰਕਰਾਂ ਦਾ ਡਿਗਿਆ ਮਨੋਬਲ ਬੁਲੰਦ ਕੀਤਾ ਹੈ। ਪੰਚਾਇਤਾਂ,ਬਲਾਕ ਸੰਮਤੀਆਂ ਅਤੇ ਜਿਲ•ਾ ਪ੍ਰੀਸ਼ਦਾਂ ਦੀਆਂ ਚੋਣਾਂ ਵਿੱਚ ਕਾਂਗਰਸ ਨੇ ਮਜਬੂਤੀ ਅਤੇ ਏਕਤਾ ਦਾ ਸਬੂਤ ਦਿੱਤਾ ਹੈ। ਹੁਣ ਕਾਂਗਰਸੀਆਂ ਨੂੰ ਆਉਂਦੇ ਸਮੇਂ ਵਿੱਚ ਨਗਰ ਪੰਚਾਇਤਾਂ ਅਤੇ ਨਗਰ ਪਾਲਿਕਾਵਾਂ ਦੀਆਂ ਚੋਣਾਂ ਲਈ ਤਿਆਰ ਹੋਣਾਂ ਚਾਹੀਦਾ ਹੈ । ਪ੍ਰਤਾਪ ਸਿੰਘ ਬਾਜਵਾ ਨੂੰ ਵੀ ਕਾਂਗਰਸ ਦੇ ਸਾਰੇ ਧੜਿਆਂ ਨੂੰ ਨਾਲ ਲੈ ਕੇ ਚਲਣ ਦੀ ਪਹਿਲ ਕਰਨੀ ਚਾਹੀਦੀ ਹੈ ,ਗਿਲੇ ਸ਼ਿਕਵੇ ਭੁਲਾਕੇ ਏਕਤਾ ਦਾ ਸਬੂਤ ਦੇਣਾ ਚਾਹੀਦਾ ਹੈ,ਅਜੇ ਵੀ ਡੁਲ•ੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਫੋਕੀ ਹਓਮੈ ਕਾਂਗਰਸ ਦੀ ਬੇੜੀ ਨੂੰ ਮੰਝਧਾਰ ਵਿੱਚ ਹੀ ਡੋਬ ਦੇਵੇਗੀ। ਕਾਂਗਰਸ ਕੋਲ ਸ੍ਰ ਬੇਅੰਤ ਸਿੰਘ ਵਰਗਾ ਕੋਈ ਅਜੇਹਾ ਨੇਤਾ ਨਹੀਂ ਜਿਹੜਾ ਹਿੰਦੂਆਂ,ਅਨੁਸੂਚਿਤ ਜਾਤੀਆਂ,ਪਛੜੀਆਂ ਸ਼੍ਰੇਣੀਆਂ ਅਤੇ ਸਿੱਖਾਂ ਵਿੱਚ ਇੱਕੋ ਜਿੰਨਾ ਹਰਮਨ ਪਿਆਰਾ ਹੋਵੇ। ਪਰਤਾਪ ਸਿੰਘ ਬਾਜਵਾ ਸ੍ਰ ਬੇਅੰਤ ਸਿੰਘ ਦੇ ਪਦ ਚਿੰਨਾਂ ਤੇ ਚਲਣ ਦੀ ਕੋਸ਼ਿਸ਼ ਕਰ ਰਹੇ ਹਨ। ਬਸ਼ਰਤੇ ਕਿ ਉਸ ਨੂੰ ਫਰੀ ਹੈਂਡ ਦਿੱਤਾ ਜਾਵੇ। ਮਈ 2014 ਦੀਆਂ ਲੋਕ ਸਭਾ ਦੀਆਂ ਚੋਣਾਂ ਕਾਂਗਰਸ ਪਾਰਟੀ ਲਈ ਬਹੁਤ ਹੀ ਅਹਿਮ ਹਨ ਕਿਉਂਕਿ ਬੀ ਜੇ ਪੀ ਨੇ ਹਿੰਦੂਤਵ ਦਾ ਮੁਦਾ ਬਣਾਉਣ ਲਈ ਸ਼੍ਰੀ ਨਰਿੰਦਰ ਮੋਦੀ ਨੂੰ ਅੱਗੇ ਲਿਆਂਦਾ ਹੈ। ਪੰਜਾਬ ਕਾਂਗਰਸ ਮੁੱਖ ਮੁਦਾ ਛੱਡਕੇ ਆਪਣੇ ਕਾਟੋ ਕਲੇਸ਼ ਵਿੱਚ ਹੀ ਉਲਝੀ ਪਈ ਹੈ। ਇੱਕ ਦੂਜੇ ਨੇਤਾਵਾਂ ਦੇ ਖਿਲਾਫ ਲਾਮਬੰਦ ਹੋ ਕੇ ਬਿਆਨ ਦੇਣ ਨਾਲ ਕਾਂਗਰਸ ਕਮਜ਼ੋਰ ਹੋ ਰਹੀ ਹੈ। ਅਸਲ ਵਿੱਚ ਜਿਹੜੇ ਨੇਤਾਵਾਂ ਦੇ ਨਾਵਾਂ ਤੇ ਆਪੋ ਆਪਣੇ ਧੜੇ ਬਿਆਨ ਦਿੰਦੇ ਹਨ, ਉਹ ਨੇਤਾ ਵੀ ਅਜਿਹੇ ਖਲਜਗਣ ਵਿੱਚ ਪੈਣਾ ਨਹੀਂ ਚਾਹੁੰਦੇ ,ਇਹ ਅਖਬਾਰਾਂ ਦੀਆਂ ਖਬਰਾਂ ਤੋਂ ਸਾਫ ਦਿਸ ਰਿਹਾ ਹੈ । ਇਸ ਲਈ ਸੀਨੀਅਰ ਨੇਤਾਵਾਂ ਨੂੰ ਸਹਿਜਤਾ ਤੋਂ ਕੰਮ ਲੈਂਦਿਆਂ ਪਾਰਟੀ ਦੇ ਸੁਨਹਿਰੇ ਭਵਿਖ ਨੂੰ ਦਾਗ਼ਦਾਰ ਨਹੀਂ ਕਰਨਾ ਚਾਹੀਦਾ। ਸੀਨੀਅਰ ਨੇਤਾਵਾਂ ਨੂੰ ਛੋਟੇ ਨੇਤਾਵਾਂ ਦੇ ਮੋਢਿਆਂ ਤੇ ਰੱਖਕੇ ਤੀਰ ਚਲਾਉਣੇ ਬੰਦ ਕਰਨੇ ਚਾਹੀਦੇ ਹਨ । ਉਹਨਾਂ ਦਾ ਕੁਝ ਨਹੀਂ ਵਿਗੜਨਾਂ ਪ੍ਰਤੂੰ ਵਰਕਰਾਂ ਦੇ ਪੱਲੇ ਕੁਝ ਨਹੀਂ ਰਹਿਣਾ। ਕਾਂਗਰਸ ਦਾ ਭਲਾ ਏਸੇ ਵਿੱਚ ਹੈ ਕਿ ਕੇਂਦਰੀ ਲੀਡਰਸ਼ਿਪ ਨੂੰ ਰਾਜਾਂ ਦੇ ਨੇਤਾਵਾਂ ਨੂੰ ਆਪਸ ਵਿੱਚ ਸਿੰਗ ਫਸਾਉਣ ਦੀ ਨੀਤੀ ਨੂੰ ਤਿਲਾਂਜਲੀ ਦੇ ਦੇਣੀ ਚਾਹੀਦੀ ਹੈ ਨਹੀਂਂ ਤਾਂ ਮੋਦੀ ਦੀ ਹਵਾ ਸਾਰਾ ਕੁਝ ਰੋੜ•ਕੇ ਲੈ ਜਾਵੇਗੀ। ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਅਕਾਲੀ ਦਲ ਅਤੇ ਬੀ ਜੇ ਪੀ ਦੀ ਸਰਕਾਰ ਬਹੁਤ ਸਾਰੇ ਮੁੱਦੇ ਦੇ ਰਹੀ ਹੈ। ਬਿਜਲੀ ਪਾਣੀ ਮਹਿੰਗਾ ਹੋ ਗਿਆ ਹੈ। ਰੇਤ ਬਜਰੀ ਦਾ ਮਾਫੀਆ ਭਾਰੂ ਹੈ। ਪੰਜਾਬ ਸਰਕਾਰ ਦਾ ਖ਼ਜਾਨਾ ਖਾਲੀ ਹੈ । ਕਰਮਚਾਰੀਆਂ ਨੂੰ ਤਨਖ਼ਾਹਾਂ ਨਹੀਂ ਮਿਲ ਰਹੀਆਂ। ਵਿਕਾਸ ਵਿੱਚ ਖੜੋਤ ਆਈ ਹੋਈ ਹੈ। ਗ਼ੈਰ ਪ੍ਰਵਾਨਤ ਕਾਲੋਨੀਆਂ ਨੂੰ ਪ੍ਰਵਾਨਤ ਕਰਨ ਲਈ ਲਗਾਇਆ ਗਿਆ ਟੈਕਸ ਲੋਕਾਂ ਦੇ ਸਾਹ ਸੁਕਾ ਰਿਹਾ ਹੈ। ਕਾਂਗਰਸ ਆਪਸੀ ਖਿਚੋਤਾਣ ਵਿੱਚ ਉਲਝੀ ਪਈ ਹੈ। ਇਹਨਾਂ ਮੁਦਿਆਂ ਤੇ ਸਰਕਾਰ ਨੂੰ ਘੇਰਨਾ ਚਾਹੀਦਾ ਹੈ। ਕਾਂਗਰਸ ਦਾ ਅਵੇਸਲਾਪਨ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦਾ ਵੀ ਫਾਇਦਾ ਨਹੀਂ ਉਠਾ ਰਿਹਾ।
ਉਪਰੋਕਤ ਸਾਰੀ ਵਿਚਾਰ ਚਰਚਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਕਾਂਗਰਸ ਪਾਰਟੀ ਲਈ ਪੰਜਾਬ ਵਿੱਚ ਹਾਲਾਤ ਬਹੁਤ ਹੀ ਸਾਜਗਾਰ ਹਨ ਕਿਉਂਕਿ ਪੰਜਾਬ ਸਰਕਾਰ ਹਰ ਮੋਰਚੇ ਤੇ ਬੁਰੀ ਤਰ•ਾਂ ਆਰਥਕ ਮੰਦਹਾਲੀ ਕਰਕੇ ਫੇਲ ਹੋ ਚੁੱਕੀ ਹੈ। ਲੋਕ ਟੈਕਸਾਂ ਦੇ ਭਾਰ ਥੱਲੇ ਦੱਬੇ ਪਏ ਤਰਾਹ ਤਰਾਹ ਕਰ ਰਹੇ ਹਨ ਪ੍ਰੰਤੂ ਕਾਂਗਰਸ ਵਿੱਚ ਵੀ ਸਭ ਅੱਛਾ ਨਹੀਂ ਹੈ। ਇਸ ਲਈ ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਏਕਤਾ ਦਾ ਸਬੂਤ ਦਿੰਦਿਆਂ ਲਾਮਬੰਦ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ ਮਿਲੇ ਮੁਦਿਆਂ ਤੇ ਯੋਜਨਾਬੱਧ ਢੰਗ ਨਾਲ ਮੁਹਿੰਮ ਚਲਾਉਣੀ ਚਾਹੀਦੀ ਹੈ। ਜੇ ਕਾਂਗਰਸ ਪਾਰਟੀ ਨੇ ਇਹ ਸਮਾਂ ਨਾ ਸਾਂਭਿਆ ਤਾਂ ਲੰਘਿਆ ਵੇਲਾ ਹੱਥ ਨਹੀਂ ਆਵੇਗਾ।ਫਿਰ ਜਨਵਰੀ 2012 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਕੀਤੇ ਪਛਤਾਵੇ ਦੀ ਤਰ•ਾ ਪਛਤਾਉਣਾ ਹੀ ਪਵੇਗਾ।
-
ਉਜਾਗਰ ਸਿੰਘ, ਸਾਬਕਾ ਜਿਲਾ ਲੋĂ,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.