ਚੰਡੀਗੜ੍ਹ, 22 ਨਵੰਬਰ 2020 - ਕੇਂਦਰ ਦੀ ਸੱਤਾ ਤੇ ਕਾਬਜ਼ ਭਾਜਪਾ ਦਾ ਆਪਣੀ ਸਿਆਸੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬ) ਨਾਲ਼ੋਂ ਸਿਆਸੀ ਗਠਜੋੜ ਟੁੱਟਣ ਮਗਰੋਂ ਭਾਜਪਾ ਵਲ਼ੋ ਪੰਜਾਬ ਦੀਆ 2022 ਵਿੱਚ ਹੋਣ ਵਾਲੀ ਵਿਧਾਨ-ਸਭਾ ਚੋਣਾਂ ਲਈ ਸੂਬੇ ਦੀਆ ਸਾਰੀ 117 ਵਿਧਾਨ-ਸਭਾ ਸੀਟਾਂ ਤੇ ਚੋਣਾਂ ਲੜਨ ਲਈ ਸਿਆਸੀ ਜ਼ਮੀਨ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਪਾਰਟੀ ਜਿੱਥੇ ਸੂਬੇ ਵਿੱਚ ਆਪਣੇ ਦਫਤਰ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ ਉੱਥੇ ਹੀ ਪਾਰਟੀ ਨੇ ਪੰਜਾਬ ਵਿੱਚ ਆਪਣੇ ਮੈਂਬਰਾਂ ਦੀ ਗਿਣਤੀ ਬਣਾਉਣੀ ਵੀ ਸ਼ੁਰੂ ਕਰ ਦਿੱਤੀ ਹੈ । ਇਸ ਸੰਬੰਧੀ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ਼ ਨੇ ਅਦਾਰਾ ਬਾਬੂਸ਼ਾਹੀ ਨਾਲ ਗੱਲ-ਬਾਤ ਕਰਦਿਆਂ ਦੱਸਿਆ ਕਿ ਭਾਜਪਾ ਪੰਜਾਬ ਵਿੱਚ 1 ਕਰੋੜ ਮੈਂਬਰ ਬਣਾਉਣ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਸਮੇਂ ਪਾਰਟੀ ਕੋਲ ਪੰਜਾਬ ਵਿੱਚ 23 ਲੱਖ ਦੇ ਕਰੀਬ ਮੈਂਬਰ ਹਨ। ਇਸ ਦੇ ਨਾਲ ਹੀ ਉਹਨਾਂ ਕਿ ਕਿਸਾਨ ਵੀ ਉਹਨਾਂ ਦੀ ਪਾਰਟੀ ਨਾਲ ਆ ਜਾਣਗੇ।
ਹਰਜੀਤ ਗਰੇਵਾਲ ਕੀ ਦੱਸਿਆ ਕਿਸਾਨਾਂ ਦੇ ਮਸਲੇ ਦਾ ਹੱਲ ? ਦੇਖੋ ਵੀਡੀਓ
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
">http://