ਫਿਰੋਜ਼ਪੁਰ 7 ਅਕਤੂਬਰ 2020 - ਜ਼ਿਲ੍ਹਾ ਫਿਰੋਜ਼ਪੁਰ ਅਧੀਨ ਆਉਂਦੇ ਪਿੰਡ ਮੁਹਾਰ ਦੇ ਮਸ਼ਹੂਰ ਕਾਲਜ ਬਾਬਾ ਕੁੰਦਨ ਸਿੰਘ ਦੇ ਪ੍ਰਬੰਧਕਾਂ ਵੱਲੋਂ ਕਿਸਾਨੀ ਸੰਘਰਸ਼ ਦੌਰਾਨ ਕਾਲਜ ਦੀ ਇਕ ਬੱਸ ਪੱਕੇ ਤੌਰ 'ਤੇ ਕਿਸਾਨੀ ਸੰਘਰਸ਼ ਤੱਕ ਕਿਸਾਨਾਂ ਨੂੰ ਸੌਂਪੀ ਗਈ ਹੈ।
ਬਾਬਾ ਕੁੰਦਨ ਸਿੰਘ ਕਾਲਜ ਦੇ ਮਾਲਿਕ ਅਤੇ ਪ੍ਰਿੰਸੀਪਲ ਡਾਕਟਰ ਸੁਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨ ਹੋਣ ਦੇ ਨਾਤੇ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਫਰੰਟ ਤੇ ਲੜ ਰਹੇ ਕਿਸਾਨਾਂ ਦੇ ਨਾਲ ਖੜੀਏ। ਓਹਨਾ ਕਿਹਾ ਕਿ ਜੋ ਜਿੰਨਾ ਕੁਝ ਕੇ ਸਕਦਾ ਹੈ ਕਰੇ। ਇਹ ਘੜੀ ਇਕ ਮੁੱਠ ਹੋਣ ਦੀ ਹੈ। ਕਿਉਕਿ ਸਰਕਾਰ ਦੇ ਅੜੀਅਲ ਰਵਈਏ ਕਰਕੇ ਜੰਗ ਲੰਬੀ ਲੜਨੀ ਪਵੇਗੀ।
ਡਾਕਟਰ ਸਿੱਧੂ ਨੇ ਕਿਹਾ ਕਿ ਓਹਨਾ ਨੇ ਆਪਣੇ ਕਾਲਜ ਦੀ ਇੱਕ ਬਸ ਪੱਕੇ ਤੌਰ 'ਤੇ ਕਿਸਾਨੀ ਸੰਘਰਸ਼ ਦੀ ਮਦਦ ਲਈ ਸਮੇਤ ਡਰਾਈਵਰ ਕਿਸਾਨ ਯੂਨੀਅਨ ਦੇ ਆਗੂ ਬਲਵੰਤ ਸਿੰਘ ਬ੍ਰਾਮਕੇ ਨੂੰ ਸੌਂਪੀ ਦਿੱਤੀ ਹੈ। ਇਹ ਬੱਸ ਜਦੋਂ ਤੱਕ ਕਿਸਾਨਾਂ ਕੋਲ ਰਹੇਗੀ ਜਦੋਂ ਤੱਕ ਕਿਸਾਨਾਂ ਦਾ ਸੰਘਰਸ਼ ਚੱਲੇਗਾ, ਧਰਨੇ ਲੱਗਦੇ ਰਹਿਣਗੇ, ਬਸ ਕਿਸਾਨਾਂ ਕੋਲ ਹੀ ਰਹੇਗੀ। ਪ੍ਰਿੰਸੀਪਲ ਵੱਲੋਂ ਕੀਤੇ ਗਏ ਇਸ ਕਾਰਜ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ।