ਫਿਰੋਜ਼ਪੁਰ 4 ਅਕਤੂਬਰ 2020 : ਕਿਸਾਨ ਅੰਦੋਲਨ ਦੇ ਦੌਰਾਨ ਰੇਲਵੇ ਡੀ ਆਰ ਐਮ ਨੇ ਵੱਡਾ ਬਿਆਨ ਦਿੱਤਾ ਹੈ, ਡੀ ਆਰ ਐਮ ਨੇ ਰਾਜੇਸ਼ ਅਗਰਵਾਲ ਨੇ ਕਿਹਾ ਹੈ ਕਿ ਜਦੋਂ ਤੱਕ ਕਿਸਾਨ ਰੇਕਵੇ ਟ੍ਰੇਕ ਖਾਲੀ ਨਹੀਂ ਕਰਦੇ ਉਦੋਂ ਪੰਜਾਬ ਦੀਆਂ ਰੇਲ ਪਟੜੀਆਂ 'ਤੇ ਟ੍ਰੇਨਾਂ ਨਹੀਂ ਚੱਲਣਗੀਆਂ। ਉਨ੍ਹਾਂ ਕਿਹਾ ਕਿ 24 ਸਤੰਬਰ ਤੋਂ ਕਿਸਾਨ ਸੰਗਠਨਾਂ ਵੱਲੋਂ ਅੰਦੋਲਨ ਸ਼ੁਰੂ ਕਰਨ ਦੇ ਕਾਰਨ ਰੇਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸੀ। ਕਿਸਾਨ ਸੰਗਠਨਾਂ ਵੱਲੋਂ ਮਾਲ ਰੇਲ ਸੇਵਾ ਬਹਾਲ ਕਰਨ ਦਾ ਐਲਾਣ ਦੇ ਬਾਅਦ 22-23 ਅਕਤੂਬਰ ਨੂੰ ਉਤਰ ਰੇਲਵੇ ਦੇ ਫਿਰੋਜ਼ਪੁਰ ਅਤੇ ਅੰਬਾਲਾ ਮੰਡਲ ਵੱਲੋਂ ਲਗਭਗ ਪੌਣੇ ਦੋ ਸੋ ਮਾਲ ਗੱਡੀਆਂ ਚਲਾਈਆਂ ਗਈਆਂ। ਇਨ੍ਹਾਂ ਦੋ ਦਿਨਾਂ ਦੇ ਦੌਰਾਨ ਪਾਇਆ ਗਿਆ ਕਿ ਕਿਸਾਨ ਸੰਗਠਨਾਂ ਵੱਲੋਂ ਅਣਨਿਸ਼ਚਿਤਾ ਦਾ ਮਾਹੌਲ ਸੀ।
ਮਾਲ ਗੱਡੀਆਂ ਦੇ ਸੰਚਾਲਨ ਦੌਰਾਨ ਉਨ੍ਹਾਂ ਦੀ ਸੁਰੱਖਿਆ ਅਤੇ ਸੁਰੱਖਿਆ ਸੁਨਿਸ਼ਚਿਤ ਨਹੀਂ ਹੋ ਪਾ ਰਹੀ ਸੀ। ਜਦ ਮਾਲ ਗੱਡੀ ਦੇ ਪਰਿਚਾਲਨ ਦੌਰਾਨ ਕੋਈ ਲੋਕੋ ਪਾਇਲਟ ਟਰੈਕ 'ਤੇ ਕਿਸੀ ਨੂੰ ਬੈਠੇ ਜਾਂ ਟਰੈਕ ਦੇ ਆਸ ਪਾਸ ਭੀੜ ਨੂੰ ਵੇਖਦਾ ਹੈ ਤਾਂ ਗੱਡੀ ਦਾ ਸੰਚਾਲਨ ਕਰਨਾ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਉਨ੍ਹਾਂ ਦੇ ਜੀਵਨ ਨੂੰ ਖਤਰਾ ਹੋਣ ਦੀ ਸੰਭਾਵਨਾ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸਾਨ ਸੰਗਠਨ ਝੰਡੀਆਲਾ ਵਿਚ ਟਰੈਕ 'ਤੇ ਅਤੇ ਮੰਡਲ ਦੇ ਸਟੇਸ਼ਨਾਂ 'ਤੇ ਬੈਠੇ ਹੋਏ ਹਨ। ਜਦੋਂ ਤੱਕ ਟਰੈਕ ਅਤੇ ਸਟੇਸ਼ਨ ਖਾਲੀ ਨਾ ਹੋ ਜਾਵੇ ਉਦੋਂ ਤੱਕ ਇਨ੍ਹਾਂ ਦਾ ਸੰਚਾਲਨ ਸੰਭਵ ਨਹੀਂ ਹੋ ਸਕਦਾ ਹੈ। ਰੇਲਵੇ ਡੀ ਆਰ ਐਮ ਨੇ ਕਿਸਾਨ ਭਰਾਵਾਂ, ਸੰਗਠਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸ਼ਾਂਤੀਪੂਰਨ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਰੇਲ ਟਰੈਕ, ਸਟੇਸ਼ਨ ਨੂੰ ਖਾਲੀ ਕਰ ਦੇਣ ਤਾਂ ਕਿ ਪੰਜਾਬ ਦੀ ਜਨਤਾ ਨੂੰ ਉਤਮ ਰੇਲ ਸੇਵਾ ਪ੍ਰਦਾਨ ਕੀਤੀ ਜਾ ਸਕੇ।