ਚੰਡੀਗੜ੍ਹ, 29 ਅਕਤੂਬਰ 2020 - ਪੰਜਾਬ ਦੇ ਦਫਤਰਾਂ 'ਚ ਹੁਣ ਕੋਰੋਨਾ ਕਾਰਨ 50 ਫੀਸਦੀ ਸਟਾਫ ਦੀ ਹਾਜ਼ਰੀ ਦਾ ਸਿਸਟਮ ਹੁਣ ਸਰਕਾਰ ਵੱਲੋਂ ਬਦਲ ਦਿੱਤਾ ਗਿਆ ਹੈ। ਜਿਸ ਅਨੁਸਾਰ ਹੁਣ ਪੰਜਾਬ ਦੇ ਦਫਤਰਾਂ 'ਚ ਸਟਾਫ ਦੀ ਹਾਜ਼ਰੀ ਹੁਣ 100 ਫੀਸਦੀ ਲਾਜ਼ਮੀ ਕਰ ਦਿੱਤੀ ਗਈ ਹੈ। ਸਰਕਾਰ ਵੱਲੋਂ 10 ਜੂਨ ਨੂੰ ਜਾਰੀ ਕੀਤਾ ਗਿਆ ਹੁਕਮ ਹੁਣ ਵਾਪਿਸ ਲੈ ਲਿਆ ਗਿਆ ਹੈ ਜਿਸ ਦਾ ਅਰਥ ਇਹ ਬਣਦਾ ਹੈ ਕਿ ਹੁਣ ਦਫਤਰਾਂ 'ਚ ਸਟਾਫ ਦੀ ਹਾਜ਼ਰੀ ਹੁਣ 100 ਫੀਸਦੀ ਲਾਜ਼ਮੀ ਹੋਏਗੀ।
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਕੋਰੋਨਾ ਕਾਰਨ 10 ਜੂਨ ਤੋਂ ਦਫਤਰਾਂ 'ਚ 50 ਫੀਸਦ ਸਟਾਫ ਨਾਲ ਕੰਮ ਕਰਨ ਦੇ ਹੁਕਮ ਜਾਰੀ ਕੀਤੇ ਹਨ, ਜਿਨ੍ਹਾਂ ਨੂੰ ਹੁਣ ਸਰਕਾਰ ਵੱਲੋਂ ਬਦਲ ਦਿੱਤਾ ਗਿਆ ਹੈ। ਪਰ ਇਸ ਦੌਰਾਨ ਸਟਾਫ ਕੋਰੋਨਾ ਸਬੰਧੀ ਜਾਰੀ ਕੀਤੀਆਂ ਸਾਰੀਆਂ ਹੀ ਹਦਾਇਤਾਂ ਦੀ ਪਾਲਣਾ ਕਰੇਗਾ, ਜਿਵੇਂ ਕਿ ਉਚਿੱਤ ਦੂਰੀ ਬਣਾ ਕੇ ਰੱਖਣੀ ਪਏਗੀ, ਮਾਸਕ ਪਾਉਣਾ ਜ਼ਰੂਰੀ ਹੋਏਗਾ ਅਤੇ ਸੈਨੇਟਾਈਜ਼ਰ ਦੀ ਵਰਤੋਂ ਵੀ ਲਾਜ਼ਮੀ ਹੋਏਗੀ।