ਰਾਜਵੰਤ ਸਿੰਘ
- ਰੇਲ ਟਰੈਕ ’ਤੇ ਬੈਠੇ ਕਿਸਾਨਾਂ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ
- ਪੁਤਲਾ ਫੂਕਣ ਉਪਰੰਤ ਫੁੱਲ ਚੁੱਗਣ ਦਾ ਕਿਸਾਨਾਂ ਦਿੱਤਾ ਸੱਦਾ
ਸ੍ਰੀ ਮੁਕਤਸਰ ਸਾਹਿਬ, 14 ਅਕਤੂਬਰ 2020 - ਸ੍ਰੀ ਮੁਕਤਸਰ ਸਾਹਿਬ ਦੇ ਰੇਲ ਟਰੈਕ ’ਤੇ ਲਗਾਤਾਰ ਧਰਨਾ ਦੇ ਕੇ ਬੈਠੇ ਕਿਸਾਨਾਂ ਦਾ ਅੱਜ ਦਿੱਲੀ ਮੀਟਿੰਗ ਬੇਸਿੱਟਾ ਰਹਿਣ ਉਪਰੰਤ ਰੋਹ ਹੋਰ ਵਧ ਗਿਆ ਹੈ। ਕਿਸਾਨਾਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਕੇਂਦਰ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਵੀ ਕੀਤੀ। ਕਿਸਾਨਾਂ ਨੇ ਕਿਹਾ ਕਿ ਇਹ ਖੇਤੀ ਕਾਨੰੂਨ ਨਹੀਂ ਸਾਡੀ ਮੌਤ ਦੇ ਵਾਰੰਟ ਹਨ ਅਤੇ ਇਹ ਸਾਨੰੂ ਕਦਾਚਿਤ ਵੀ ਪ੍ਰਵਾਨ ਨਹੀਂ। ਉਹਨਾਂ ਕਿਹਾ ਕਿ ਅੱਜ ਖੇਤੀ ਕਾਨੰੂਨ ਕਿਸਾਨਾਂ ਨੰੂ ਸਮਝਾਉਣ ਦੀ ਗੱਲ ਕੀਤੀ ਜਾ ਰਹੀ ਹੈੈ, ਅਸੀ ਲੰਮੇ ਸਮੇਂ ਤੋਂ ਖੇਤੀ ਨਾਲ ਜੁੜੇ ਹਾਂ ਤੇ ਸਾਨੰੂ ਕਾਨੰੂਨਾਂ ਦਾ ਪਤਾ। ਕਿਸਾਨਾਂ ਨੇ ਪੁਤਲਾ ਫੂਕਣ ਉਪਰੰਤ ਫੁੱਲ ਤੱਕ ਚੁੱਗਣ ਦਾ ਸੱਦਾ ਦੇ ਦਿੱਤਾ। ਵਰਣਨਯੋਗ ਹੈ ਕਿ ਖੇਤੀ ਕਾਨੰੂਨਾਂ ਨੰੂ ਰੱਦ ਕਰਨ ਦੀ ਮੰਗ ਨੰੂ ਲੈ ਕੇ ਕਿਸਾਨਾਂ ਦਾ ਰੇਲ ਟਰੈਕ ’ਤੇ ਧਰਨਾ ਲਗਾਤਾਰ ਜਾਰੀ ਹੈ। ਅੱਜ ਦਿੱਲੀ ਵਿਖੇ ਕਿਸਾਨ ਆਗੂਆਂ ਦੀ ਕੇਂਦਰ ਸਰਕਾਰ ਦੇ ਖੇਤੀਬਾੜੀ ਸਕੱਤਰ ਨਾਲ ਮੀਟਿੰਗ ਬੇਸਿੱਟਾ ਰਹਿਣ ਉਪਰੰਤ ਕਿਸਾਨਾਂ ਦਾ ਰੋਹ ਹੋਰ ਵਧ ਗਿਆ ਹੈ।