ਮਨਿੰਦਰਜੀਤ ਸਿੱਧੂ
ਜੈਤੋ, 08 ਅਕਤੂਬਰ 2020 - ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਫਰੀਦਕੋਟ ਵੱਲੋਂ ਪਿੰਡ ਰੋਮਾਣਾ ਅਲਬੇਲ ਸਿੰਘ ਵਿਖੇ ਰੇਲਵੇ ਸਟੇਸ਼ਨ ਤੇ ਅਣਮਿੱਥੇ ਸਮੇਂ ਲਈ ਖੇਤੀਬਾੜੀ ਨਾਲ ਸਬੰਧਿਤ ਕਾਨੂੰਨਾਂ ਖਿਲਾਫ ਦਿੱਤਾ ਜਾ ਰਿਹਾ ਧਰਨਾ ਅੱਜ 8ਵੇਂ ਦਿਨ ਵਿੱਚ ਦਾਖਲ ਹੋ ਗਿਆ। ਅੱਜ 8ਵੇਂ ਦਿਨ ਦੇ ਧਰਨੇ ਵਿੱਚ ਬਿੱਕਰ ਸਿੰਘ ਰੋਮਾਣਾ ਅਲਬੇਲ ਸਿੰਘ,ਮਨਦੀਪ ਸਿੰਘ ਕੋਠੇ ਕੇਹਰ ਸਿੰਘ, ਅਨੁਕੂਲ ਸਿੰਘ ਜੈਤੋ,ਬਿੰਦਰ ਸਿੰਘ ਚੰਦਭਾਨ, ਮਾਸਟਰ ਹਰਜਿੰਦਰ ਸਿੰਘ ਹਰੀਨੌਂ ਨੇ ਧਰਨੇ ਵਿੱਚ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੱਲ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਹਰਿਆਣਾ ਸਰਕਾਰ ਵੱਲੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਪਰ ਹੋਏ ਲਾਠੀਚਾਰਜ ਦੇ ਰੋਸ ਵਜੋਂ ਕੱਲ ਨੂੰ ਕੋਟਕਪੂਰਾ ਜੈਤੋ ਰੋਡ ਪਿੰਡ ਰੋਮਾਣਾ ਅਲਬੇਲ ਸਿੰਘ ਵਿਖੇ 2 ਘੰਟੇ ਧਰਨਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਰੇਲ ਰੋਕੋ ਅਤੇ ਕਾਰਪੋਰੇਟ (ਰਿਲਾਇੰਸ, ਜੀਓ) ਅਦਾਰਿਆਂ ਦਾ ਬਾਈਕਾਟ ਪੂਰੇ ਜੋਰ ਨਾਲ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਜ਼ਿਲ੍ਹਾ ਆਗੂ ਪ੍ਰਗਟ ਸਿੰਘ ਰੋੜੀਕਪੂਰਾ ਨੇ ਦੱਸਿਆ ਕਿ ਇਹ ਧਰਨਾ ਅਣਮਿੱਥੇ ਸਮੇਂ ਲਈ ਚੱਲੇਗਾ ਅਤੇ ਅੱਜ ਫਰੀਦਕੋਟ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚੋਂ ਭਾਰੀ ਗਿਣਤੀ ਵਿੱਚ ਕਿਸਾਨਾਂ ਦੇ ਕਾਫਲੇ ਪਹੁੰਚੇ ਅਤੇ ਕੱਲ ਦੇ ਧਰਨੇ ਵਿੱਚ ਸਾਰੇ ਕਿਸਾਨ ਪਰਿਵਾਰ ਸਮੇਤ ਪਹੁੰਚ ਰਹੇ ਹਨ। ਇਸ ਮੌਕੇ ਜਸਵੰਤ ਸਿੰਘ ਪੱਪੂ ਡਿੰਗੀ, ਕੁਲਵਿੰਦਰ ਸਿੰਘ ਲਾਲਾ, ਗੁਰਪਿਆਰ ਸਿੰਘ ਚੰਦਭਾਨ, ਬਲਦੇਵ ਸਿੰਘ ਚੈਨਾ, ਹੁਸ਼ਿਆਰ ਸਿੰਘ ਰੋੜੀਕਪੂਰਾ, ਰਸ਼ਪਾਲ ਸਿੰਘ ਨਾਨਕਸਰ, ਗੁਰਚਰਨ ਸਿੰਘ ਚੈਨਾ, ਜਸਪ੍ਰੀਤ ਸਿੰਘ ਨਾਨਕਸਰ, ਮਨਜਿੰਦਰ ਸਿੰਘ ਚੱਕ ਭਾਗ, ਹਰਦਮ ਸਿੰਘ ਢੈਪਈ, ਗੁਰਨਾਮ ਸਿੰਘ ਰੋਮਾਣਾ ਅਲਬੇਲ,ਜਗਸੀਰ ਸਿੰਘ ਢੈਪਈ, ਬਾਬਾ ਪਾਲਾ ਸਿੰਘ ਹਰੀਨੌਂ, ਗੁਰਚਰਨ ਸਿੰਘ ਰੋਮਾਣਾ ਅਲਬੇਲ, ਬਲਵਿੰਦਰ ਸਿੰਘ ਰੋੜੀਕਪੂਰਾ,ਕੌਰ ਸਿੰਘ ਦਬੜੀਖਾਨਾ,ਧਰਮਪਾਲ ਸਿੰਘ ਰੋੜੀਕਪੂਰਾ ਅਤੇ ਪਿੰਡ ਰੋਮਾਣਾ ਅਲਬੇਲ ਸਿੰਘ ਦੇ ਪਿੰਡ ਵਾਸੀ ਹਾਜ਼ਰ ਸਨ।