ਰਵੀ ਜੱਖੂ
ਚੰਡੀਗੜ, 29 ਸਤੰਬਰ 2020 : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇੜੀ ਕਾਨੂੰਨ ਦੇ ਵਿਰੋਧ ਵਿੱਚ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੀ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਈ ਜਿਸ ਵਿੱਚ ਕਿਸਾਨ ਜਥੇਬੰਦੀਆ ਦੀ ਮੁੱਖ ਮੰਗ ਵਿਧਾਨ-ਸਭਾ ਸ਼ੈਸ਼ਨ ਬੁਲਾਉਣ ਦੀ ਮੰਗ ਨੂੰ ਮੁੱਖ ਮੰਤਰੀ ਵੱਲੋਂ ਪਰਵਾਨ ਕਰ ਲਿਆ ਗਿਆ ਜਾਪਦਾ ਹੈ।
ਇਸ ਮੀਟਿੰਗ ਵਿੱਚ ਸੂਬੇ ਦੀਆ 31 ਜਥੇਬੰਦੀਆਂ ਸ਼ਾਮਿਲ ਹੋਈਆਂ। ਇਸੇ ਦੇ ਨਾਲ ਕਿਸਾਨ ਜਥੇਬੰਦੀਆਂ ਵੱਲੋਂ 1 ਤਰੀਕ ਤੋਂ ਸੂਬੇ ਅੰਦਰ ਰੇਲਾਂ ਨੂੰ ਰੋਕਿਆ ਜਾਵੇਗਾ। ਇਸੇ ਦੇ ਨਾਲ ਬੀ.ਜੇ.ਪੀ. ਦੇ ਲੀਡਰਾਂ ਦੇ ਘਰਾਂ ਦਾ ਘਿਰਾਉ ਵੀ ਕੀਤਾ ਜਾਵੇਗਾ। ਰਿਲਾਇੰਸ ਦੇ ਪੈਟਰੋਲ ਪੰਪਾਂ ਦਾ ਵੀ ਘਿਰਾਉ ਕੀਤਾ ਜਾਵੇਗਾ ਅਤੇ ਸੂਬੇ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਇਸ ਕਾਨੂੰਨ ਦੇ ਵਿਰੋਧ ਵਿੱਚ ਮਤੇ ਪਾਉਣਗੀਆਂ।
ਕਿਸਾਨ ਆਗੂਆਂ ਅਨੁਸਾਰ ਸੂਬਾ ਸਰਕਾਰ ਨੇ ਵਿਧਾਨ-ਸਭਾ ਸ਼ੈਸ਼ਨ ਬੁਲਾਉਣ ਲਈ ਹੁੰਗਾਰਾ ਭਰ ਦਿੱਤਾ ਤੇ ਜਲਦ ਹੀ ਸ਼ੈਸ਼ਨ ਬੁਲਾਇਆ ਜਾ ਸਕਦਾ ਹੈ। ਪਰ ਇਸ ਸੰਬੰਧੀ ਸਰਕਾਰ ਵੱਲੋਂ ਖ਼ਬਰ ਲਿਖੇ ਜਾਣ ਤੱਕ ਐਲਾਨ ਨਹੀਂ ਕੀਤਾ ਗਿਆ।