ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਦੁਆਰਾ ਸ਼ਿਕਾਗੋ ਤੋਂ ਭੇਜਿਆ ਸੰਦੇਸ਼
ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੇ ਮੁਖੀ ਸੰਤ ਰਾਜਿੰਦਰ ਸਿੰਘ
ਜੀ ਮਹਾਰਾਜ ਨੇ ਪਰਮ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਦੇ 46ਵੇਂ ਬਰਸੀ ਦੇ ਸਬੰਧ ਵਿੱਚ 22 ਅਗਸਤ ਨੂੰ ਯੂ-ਟਿਊਬ ਤੇ ਟੈਲੀਕਾਸਟ ਦੇ ਜ਼ਰੀਏ ਆਪਣਾ ਪਾਵਨ ਸੰਦੇਸ਼ ਸੰਪੂਰਨ ਮਾਨਵ ਜਾਤੀ ਨੂੰ ਦਿੱਤਾ। ਆਪ ਜੀ ਦੇ ਸੰਦੇਸ਼ ਤੋਂ ਪਹਿਲਾਂ ਪੂਜਨੀਕ ਮਾਤਾ ਜੀ ਨੇ ਦਾਦੂ ਸਾਹਿਬ ਦੀ ਰੱਬੀ ਬਾਣੀ ਵਿੱਚੋਂ ਅਜਹੂੰ ਨਾ ਨਿਕਸੇ ਪ੍ਰਾਣ ਕਠੋਰ, ਦਰਸਨ ਵੇਲਾ ਬਹੁਤ ਦਿਨ ਬੀਤੇ ਸੁੰਦਰ ਪ੍ਰੀਤਮ ਮੋਰ ਸ਼ਬਦ ਦਾ ਗਾਇਨ ਕੀਤਾ। ਇਸ ਅਵਸਰ ਤੇ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਨੇ ਸ਼ਿਕਾਗੋ ਤੋਂ ਪ੍ਰਸਾਰਿਤ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅੱਜ ਤੋਂ 46 ਸਾਲ ਪਹਿਲਾਂ ਪਰਮ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਮਹਾਂਸਮਾਧੀ ਵਿੱਚ ਚਲੇ ਗਏ। ਜੇਕਰ ਅਸੀਂ ਉਹਨਾਂ ਦੇ ਵਚਨਾਂ ਵੱਲ ਧਿਆਨ ਦੇਈਏ ਤਾਂ ਸਾਡੀ ਸਮਝ ਵਿੱਚ ਇਹੀ ਆਵੇਗਾ ਕਿ ਉਹ ਕਿਤੇ ਨਹੀਂ ਗਏ ਬਲਕਿ ਉਹ ਸਾਡੇ ਭੀਤਰ ਹੀ ਮੌਜੂਦ ਹਨ। ਭੈਣ-ਭਰਾਵਾਂ ਨੂੰ ਉਹਨਾਂ ਨੇ ਨਾਮਦਾਨ ਦੀ ਬਖਸ਼ਿਸ਼ ਦਿੱਤੀ, ਉਹਨਾਂ ਲੋਕਾਂ ਨੂੰ ਆਪ ਜੀ ਨੇ ਪ੍ਰਮਾਤਮਾ ਦੀ ਜੋਤ ਨਾਲ ਜੋੜ ਦਿੱਤਾ। ਆਪ ਜੀ ਸਾਨੂੰ ਬਾਰ-ਬਾਰ ਇਹੀ ਸਮਝਾਇਆ ਕਰਦੇ ਸਨ ਕਿ ਸਾਡੀ ਜ਼ਿੰਦਗੀ ਦਾ ਮਕਸਦ ਇਹੀ ਹੈ ਕਿ ਅਸੀਂ ਆਪਣੇ ਆਪ ਨੂੰ ਜਾਣੀਏ ਅਤੇ ਪ੍ਰਮਾਤਮਾ ਨੂੰ ਪਾਈਏ। 84 ਲੱਖ ਜੀਆ-ਜੂਨ ਵਿੱਚ ਸਾਡੀ ਆਤਮਾ ਭਟਕ ਰਹੀ ਸੀ ਪ੍ਰੰਤੂ ਪ੍ਰਭੂ ਨੇ ਸਾਡੇ ਤੇ ਅਪਾਰ ਦਇਆ ਮਿਹਰ ਕੀਤੀ ਅਤੇ ਸਾਨੂੰ ਮਨੁੱਖ ਜਨਮ ਦਿੱਤਾ ਤਾਂ ਕਿ ਅਸੀਂ ਇਸ ਜੀਵਨ ਵਿੱਚ ਪ੍ਰਭੂ ਨੂੰ ਮਿਲੀਏ ਅਤੇ ਉਸਦੇ ਲਈ ਅਸੀਂ ਨੇਕੀ ਦਾ ਰਸਤਾ ਅਖ਼ਤਿਆਰ ਕਰੀਏ ਕਿਉਂਕਿ ਉਹ ਆਪਣੇ ਸਤਸੰਗਾਂ ਵਿੱਚ ਅਕਸਰ ਕਿਹਾ ਕਰਦੇ ਸੀ ਕਿ ਇੱਕ ਬਣੋ, ਨੇਕ ਬਣੋ। ਪਰਮ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਚਾਹੁੰਦੇ ਸਨ ਕਿ ਅਸੀਂ ਅਹਿੰਸਾ, ਪ੍ਰੇਮ, ਨਿਮਰਤਾ ਆਦਿ ਸਦਗੁਣਾਂ ਨੂੰ ਆਪਣੇ ਵਿੱਚ ਢਾਲੀਏ। ਅਸੀਂ ਸਾਰਿਆਂ ਨਾਲ ਪ੍ਰੇਮ ਪੂਰਵਕ ਵਿਵਹਾਰ ਕਰੀਏ, ਕਿਸੇ ਦਾ ਦਿਲ ਨਾ ਦੁਖਾਈਏ, ਕਿਸੇ ਨੂੰ ਛੋਟਾ-ਵੱਡਾ,ਉੱਚਾ-ਨੀਵਾਂ , ਪੜਿਆ-ਲਿਖਿਆ ਜਾਂ ਅਨਪੜ ਮੰਨ ਕੇ ਭੇਦ ਭਾਵ ਨਾ ਕਰੀਏ। ਇਸਤੋਂ ਇਲਾਵਾ ਅਸੀਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਤੇ ਕਾਬੂ ਪਾਈਏ।ਇਨਾਂ ਸਾਰਿਆਂ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਖਰਾਬੀ ਕਰਦਾ ਹੈ ਉਹ ਹੈ ਹੰਕਾਰ । ਜਿਸ ਕਾਰਨ ਅਸੀਂ ਪਿਤਾ ਪਰਮੇਸ਼ਰ ਤੋਂ ਦੂਰ ਹੁੰਦੇ ਜਾ ਰਹੇ ਹਾਂ। ਉਹ ਇਹ ਚਾਹੁੰਦੇ ਸਨ ਕਿ ਅਸੀਂ ਇਹ ਨਾ ਸੋਚੀਏ ਕਿ ਅਸੀਂ ਬਹੁਤ ਖ਼ਾਸ ਇਨਸਾਨ ਹਾਂ । ਪਿਤਾ ਪਰਮੇਸ਼ਵਰ ਨੇ ਜਿਸ ਕਿਸੇ ਨੂੰ ਵੀ ਮਾਨਵ ਚੋਲਾ ਦਿੱਤਾ ਹੈ ਉਹ ਹਰ ਇਨਸਾਨ ਇੱਥੇ ਖ਼ਾਸ ਹੈ। ਇਸਲਈ ਅਸੀਂ ਸਾਰਿਆਂ ਦੇ ਨਾਲ ਮਿਲਜੁਲ ਕੇ ਅਤੇ ਪ੍ਰੇਮ ਨਾਲ ਜ਼ਿੰਦਗੀ ਗੁਜ਼ਾਰੀਏ। ਉਹ ਇਹ ਵੀ ਚਾਹੁੰਦੇ ਸੀ ਕਿ ਅਸੀਂ ਇੱਕ ਸੱਚੇ ਇਨਸਾਨ ਬਣੀਏ। ਇੱਕ ਚੰਗਾ ਇਨਸਾਨ ਉਹ ਹੈ ਜਿਹੜਾ ਸਦਗੁਣਾਂ ਨਾਲ ਭਰਿਆ ਹੋਵੇ ਅਤੇ ਇੱਕ ਸੱਚਾ ਇਨਸਾਨ ਉਹ ਹੈ ਜਿਹੜਾ ਪ੍ਰਭੂ ਨੂੰ ਪਾਉਣ ਦੇ ਰਸਤੇ ਤੇ ਕਦਮ ਵਧਾਉਂਦਾ ਹੈ। ਇਸ ਲਈ ਅਸੀਂ ਇੱਕ ਚੰਗਾ ਇਨਸਾਨ ਬਣਨ ਦੇ ਨਾਲ-ਨਾਲ ਇੱਕ ਸੱਚਾ ਇਨਸਾਨ ਬਣੀਏ ਅਤੇ ਆਪਣੇ ਜੀਵਨ ਦੇ ਉਦੇਸ਼, ਜੋ ਕਿ ਆਪਣੇ ਆਪ ਨੂੰ ਜਾਨਣਾ ਅਤੇ ਪ੍ਰਭੂ ਨੂੰ ਪਾਉਣਾ ਹੈ, ਨੂੰ ਇਸੇ ਜ਼ਿੰਦਗੀ ਵਿੱਚ ਪੂਰਾ ਕਰ ਸਕੀਏ। ਆਪ ਜੀ ਦੇ ਇਸ ਪਾਵਨ ਸੰਦੇਸ਼ ਨੂੰ ਹਜ਼ਾਰਾਂ ਲੋਕ ਦੇਖ-ਸੁਣ ਰਹੇ ਸਨ। ਇਸ ਅਵਸਰ ਤੇ ਉਹਨਾਂ ਦੇ ਜੀਵਨ ਨਾਲ ਸਬੰਧਿਤ ਅਨੇਕ ਫ਼ਿਲਮਾਂ ਵੀ ਦਿਖਾਈਆਂ ਗਈਆਂ, ਜਿਸ ਵਿੱਚ ਦਰਸਾਇਆ ਗਿਆ ਕਿ ਕਿਸ ਪ੍ਰਕਾਰ ਉਹਨਾਂ ਨੇ ਲੱਖਾਂ ਲੋਕਾਂ ਨੂੰ ਪਿਤਾ-ਪਰਮੇਸ਼ਵਰ ਨਾਲ ਜੋੜਿਆ। ਇਸ ਅਵਸਰ ਤੇ ਸ਼ਾਂਤੀ ਅਵੇਦਨਾ ਸਦਨ, ਰਾਜ ਨਗਰ, ਨਵੀਂ ਦਿੱਲੀ ਵਿੱਚ ਕੈਂਸਰ ਨਾਲ ਪੀੜਤ ਭਾਈ-ਭੈਣਾਂ ਨੂੰ ਮਿਸ਼ਨ ਵੱਲੋਂ ਦਵਾਈਆਂ, ਫ਼ਲ ਅਤੇ ਹੋਰ ਜ਼ਰੂਰੀ ਵਸਤਾਂ ਦਾ ਮੁਫ਼ਤ ਵਿਤਰਣ ਕੀਤਾ ਗਿਆ। ਵਿਭਿੰਨ ਧਰਮਾਂ ਦੇ ਸੰਤਾਂ-ਮਹਾਤਮਾਵਾਂ ਨੂੰ ਇੱਕ ਹੀ ਮੰਚ ਤੇ ਬਿਠਾਉਣ ਦਾ ਸਿਹਰਾ ਪਰਮ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਨੂੰ ਹੀ ਜਾਂਦਾ ਹੈ।ਜਿਸਦੇ ਫ਼ਲਸਰੂਪ ਉਹਨਾਂ ਦੀ ਪ੍ਰਧਾਨਗੀ ਹੇਠ ਚਾਰ ਵਿਸ਼ਵ ਧਰਮ ਸੰਮੇਲਨ ਕਰਵਾਏ ਗਏ, ਜਿਸ ਵਿੱਚ ਵਿਭਿੰਨ ਧਰਮਾਂ ਦੇ ਅਨੇਕ ਸੰਤਾਂ-ਮਹਾਤਮਾਵਾਂ ਨੇ ਆਪਸ ਵਿੱਚ ਵਿਚਾਰ ਕਰਕੇ ਇਹ ਅਨੁਭਵ ਕੀਤਾ ਕਿ ਭਲੇ ਹੀ ਅਸੀਂ ਅਲੱਗ ਅਲੱਗ ਧਰਮਾਂ ਨਾਲ ਸੰਬੰਧ ਰੱਖਦੇ ਹੋਈਏ ਲੇਕਿਨ ਇੱਕ ਹੀ ਪਿਤਾ-ਪਰਮੇਸ਼ਵਰ ਦੀ ਸੰਤਾਨ ਹੋਣ ਦੇ ਨਾਤੇ ਵਾਸਤਵ ਵਿੱਚ ਅਸੀਂ ਇੱਕ ਹੀ ਹਾਂ। ਉਹਨਾਂ ਦੇ ਇਸ ਮਹਾਨ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਫ਼ਰਵਰੀ 1974 ਵਿੱਚ ਉਹਨਾਂ ਨੇ ਮਾਨਵ ਏਕਤਾ ਸੰਮੇਲਨ ਆਯੋਜਿਤ ਕੀਤਾ,ਜਿਸਨੂੰ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਸੰਬੋਧਿਤ ਕਰਦੇ ਹੋਏ ਕਿਹਾ ਕਿ “ਸਮਰਾਟ ਅਸ਼ੋਕ ਦੇ ਬਾਅਦ ਇਹ ਪਹਿਲਾ ਸੰਮੇਲਨ ਹੈ ਜੋ ਕਿ ਪਰਮ ਸੰਤ ਕਿਰਪਾਲ ਸਿੰਘ ਜੀ ਦੁਆਰਾ ਸੰਪੂਰਨ ਮਾਨਵ ਜਾਤੀ ਦੇ ਭਲੇ ਲਈ ਕਰਵਾਇਆ ਜਾ ਰਿਹਾ ਹੈ।” ਉਹ ਪਹਿਲੇ ਮਹਾਂਪੁਰਖ ਸਨ , ਜਿਨਾਂ ਨੇ 1 ਅਗਸਤ 1974 ਨੂੰ ਭਾਰਤ ਦੀ ਸੰਸਦ ਨੂੰ ਸੰਬੋਧਨ ਕੀਤਾ। ਇਸ ਅਵਸਰ ਤੇ ਆਪਣੇ ਸੰਦੇਸ਼ ਵਿੱਚ ਉਹਨਾਂ ਨੇ ਕਿਹਾ ਸੀ ਕਿ-“ ਜੇਕਰ ਅਸੀਂ ਵਿਸ਼ਵ-ਕਲਿਆਣ ਦੀ ਕਾਮਨਾ ਕਰਦੇ ਹਾਂ ਤਾਂ ਸ਼ਾਸਨ ਵਿੱਚ ਰੂਹਾਨੀਅਤ ਨੂੰ ਲਿਆਉਣਾ ਹੀ ਹੋਵੇਗਾ। 21 ਅਗਸਤ, 1974 ਨੂੰ ਪਰਮ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਨਿਜਧਾਮ ਪ੍ਰਸਥਾਨ ਕਰਨ ਤੋਂ ਬਾਅਦ ਦਇਆਲ ਪੁਰਖ਼ ਸੰਤ ਦਰਸ਼ਨ ਸਿੰਘ ਜੀ ਮਹਾਰਾਜ ਨੇ ਉਹਨਾਂ ਦੇ ਇਸ ਕਾਰਜ ਨੂੰ ਅੱਗੇ ਵਧਾਇਆ ਅਤੇ ਇਸ ਤੋਂ ਬਾਅਦ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਅੱਜ ਸੰਪੂਰਨ ਵਿਸ਼ਵ ਵਿੱਚ ਪਰਮ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਦੁਆਰਾ ਸ਼ੁਰੂ ਕੀਤੇ ਰੂਹਾਨੀਅਤ ਦੇ ਕਾਰਜ ਨੂੰ ਬੜੀ ਤੇਜ਼ ਗਤੀ ਨਾਲ ਫ਼ੈਲਾ ਰਹੇ ਹਨ।ਸਾਵਣ ਕਿਰਪਾਲ ਰੂਹਾਨੀ ਮਿਸ਼ਨ, ਦੇ ਰੂਹਾਨੀ ਮੁਖੀ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਅੱਜ ਸਾਰੇ ਸੰਸਾਰ ਵਿੱਚ ਧਿਆਨ-ਅਭਿਆਸ ਦੁਆਰਾ ਏਕਤਾ ਅਤੇ ਸ਼ਾਂਤੀ ਦਾ ਸੰਦੇਸ਼ ਪ੍ਰਸਤੁਤ ਕਰ ਰਹੇ ਹਨ। ਜਿਸਦੇ ਫ਼ਲਸਰੂਪ ਉਹਨਾਂ ਨੂੰ ਵਿਭਿੰਨ ਦੇਸ਼ਾਂ ਦੁਆਰਾ ਅਨੇਕ ਸ਼ਾਂਤੀ ਪੁਰਸਕਾਰ ਪ੍ਰਦਾਨ ਕੀਤੇ ਗਏ ਹਨ । ਆਪ ਜੀ ਨੂੰ ਇਹਨਾਂ ਸ਼ਾਂਤੀ ਪੁਰਸਕਾਰਾਂ ਦੇ ਨਾਲ-ਨਾਲ 5 ਡਾਕਟਰੇਟ ਦੀਆਂ ਉਪਾਧੀਆਂ ਵੀਹਾਸਿਲ ਹਨ। ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੀਆਂ ਅੱਜ ਸੰਪੂਰਨ ਵਿਸ਼ਵ ਵਿੱਚ 3000 ਤੋਂ ਵੱਧ ਸ਼ਾਖਾਵਾਂ ਹਨ ਅਤੇ ਮਿਸ਼ਨ ਦਾ ਸਾਹਿਤ 55 ਤੋਂ ਵੱਧ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਹੋ ਚੁੱਕਿਆ ਹੈ। ਮਿਸ਼ਨ ਦਾ ਭਾਰਤੀ ਮੁਖ ਦਫ਼ਤਰ ਵਿਜੈ ਨਗਰ ਦਿੱਲੀ ਵਿੱਚ ਅਤੇ ਅੰਤਰਰਾਸ਼ਟਰੀ ਮੁੱਖ ਦਫ਼ਤਰ ਨੇਪਰਵਿਲੇਅ,ਅਮਰੀਕਾ ਵਿੱਚ ਸਥਿਤ ਹੈ।