ਡਾ. ਰੀਤੂ ਜੈਨ ਦੀ ਬਦਲੀ ਕੀਤੀ ਰੱਦ, ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਵਾਉਣ ਦੀ ਮੰਨੀ ਮੰਗ।
ਮੋਗਾ 17 ਅਗਸਤ 2020: 11 ਅਗਸਤ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਐਮ.ਐਲ.ਏ. ਮੋਗਾ ਡਾ. ਹਰਜੋਤ ਕਮਲ ਵੱਲੋਂ ਆਪਣਾ ਕਰੋਨਾ ਟੈਸਟ ਕਰਵਾਉਣ ਦੌਰਾਨ ਉਹਨਾਂ ਦੇ ਸਮਰਥਕਾਂ ਵੱਲੋਂ ਡਾ. ਰੀਤੂ ਜੈਨ ਨਾਲ ਕੀਤੀ ਗਈ ਤਲਖਕਲਾਮੀ ਅਤੇ ਰਾਤੋ ਰਾਤ ਕੀਤੀ ਗਈ ਬਦਲੀ ਤੋਂ ਰੋਹ ਵਿੱਚ ਆਏ ਸਿਹਤ ਮੁਲਾਜ਼ਮਾਂ ਵੱਲੋਂ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਝੰਡੇ ਹੇਠ ਸ਼ੁਰੂ ਕੀਤਾ ਗਿਆ ਸੰਘਰਸ਼ ਅੱਜ ਸਿਹਤ ਮੰਤਰੀ ਪੰਜਾਬ ਸ. ਬਲਵੀਰ ਸਿੰਘ ਸਿੱਧੂ ਦੀ ਸਿੱਧੀ ਦਖਲਅੰਦਾਜੀ ਨਾਲ ਸਮਾਪਤ ਹੋ ਗਿਆ । ਜਿਕਰਯੋਗ ਹੈ ਕਿ ਸਿਹਤ ਮੰਤਰੀ ਪੰਜਾਬ ਸ਼ੁਕਰਵਾਰ ਤੋਂ ਹੀ ਸਿਵਲ ਸਰਜਨ ਮੋਗਾ ਨਾਲ ਲਗਾਤਾਰ ਸੰਪਰਕ ਵਿੱਚ ਸਨ ਤੇ ਪੂਰੀ ਅਸਲੀਅਤ ਤੋਂ ਜਾਣੂ ਹੋਣ ਤੋਂ ਬਾਅਦ ਉਹਨਾਂ ਅੱਜ ਸਿਵਲ ਸਰਜਨ ਮੋਗਾ ਨੂੰ ਡਾ. ਰੀਤੂ ਜੈਨ ਦਾ ਬਦਲੀ ਰੱਦ ਕਰਨ ਅਤੇ ਭ੍ਰਿਸ਼ਟਾਚਾਰ ਦੀ ਜਾਂਚ ਲਈ ਕਮੇਟੀ ਬਨਾਉਣ ਤੇ ਸਹਿਮਤੀ ਪ੍ਰ•ਗਟ ਕੀਤੀ, ਜਿਸ ਦਾ ਐਲਾਨ ਸਿਵਲ ਸਰਜਨ ਮੋਗਾ ਨੇ ਅੱਜ ਧਰਨੇ ਵਿੱਚ ਪਹੁੰਚ ਕੇ ਕੀਤਾ । ਜਿਸ ਤੋਂ ਬਾਅਦ ਸੰਘਰਸ਼ ਕਮੇਟੀ ਨੇ ਜੇਤੂ ਰੈਲੀ ਕਰਕੇ ਸੰਘਰਸ਼ ਦੀ ਸਮਾਪਤੀ ਦਾ ਐਲਾਨ ਕੀਤਾ ਤੇ ਸਭ ਨੂੰ ਆਪੋ ਆਪਣੀਆਂ ਡਿਊਟੀਆਂ ਤੇ ਹਾਜਰ ਹੋਣ ਲਈ ਕਿਹਾ । ਇਸ ਤੋਂ ਪਹਿਲਾਂ ਸਿਵਲ ਹਸਪਤਾਲ ਮੋਗਾ ਦੇ ਸਮੁੱਚੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਨੇ ਇੱਕ ਘੰਟਾ ਓ.ਪੀ.ਡੀ. ਕਰਨ ਤੋਂ ਬਾਅਦ ਸੇਵਾਵਾਂ ਬੰਦ ਕਰਕੇ ਧਰਨੇ ਵਿੱਚ ਸ਼ਮੂਲੀਅਤ ਕੀਤੀ । ਕਰੀਬ ਇੱਕ ਘੰਟੇ ਦੇ ਧਰਨੇ ਤੋਂ ਹੀ ਸਿਵਲ ਸਰਜਨ ਮੋਗਾ ਵੱਲੋਂ ਉਕਤ ਐਲਾਨ ਕੀਤਾ ਗਿਆ । ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਆਗੂਆਂ ਪਰਮਿੰਦਰ ਸਿੰਘ, ਡਾ. ਗਗਨ ਆਰਥੋ, ਡਾ. ਚਰਨਪ੍ਰੀਤ ਸਿੰਘ, ਚਮਨ ਲਾਲ ਸੰਗੇਲੀਆ, ਮਹਿੰਦਰ ਪਾਲ ਲੂੰਬਾ, ਮਨਵਿੰਦਰ ਕਟਾਰੀਆ, ਜਗਪਾਲ ਕੌਰ, ਡਾ. ਨਵਦੀਪ ਬਰਾੜ, ਜੋਗਿੰਦਰ ਸਿੰਘ ਮਾਹਲਾ, ਗੁਰਬਚਨ ਸਿੰਘ ਕੰਗ ਅਤੇ ਗੁਰਜੰਟ ਸਿੰਘ ਮਾਹਲਾ ਨੇ ਐਮ.ਐਲ.ਏ. ਦੀ ਹਾਜਰੀ ਵਿੱਚ ਉਹਨਾਂ ਦੇ ਸਮਰਥਕਾਂ ਵੱਲੋਂ ਸਰਕਾਰੀ ਹੁਕਮਾਂ ਤੇ ਪਹਿਰਾ ਦੇ ਰਹੀ ਲੇਡੀ ਡਾਕਟਰ ਨਾਲ ਕੀਤੀ ਗਈ ਬਦਸਲੂਕੀ ਦੀ ਸਖਤ ਸ਼ਬਦਾਂ ਵਿੱਚ ਨਿਦਾ ਕਰਦਿਆਂ ਕਿਹਾ ਕਿ ਪੂਰੇ ਪੰਜਾਬ ਵਿੱਚ ਸਿਰਫ ਮੋਗਾ ਦੇ ਵਿਧਾਇਕ ਹੀ ਅਜਿਹੇ ਹਨ ਜੋ ਫਰੰਟਲਾਈਨ ਤੇ ਕੰਮ ਕਰ ਰਹੇ ਦੋਹਾਂ ਮਹਿਕਮਿਆਂ ਪੁਲਿਸ ਅਤੇ ਸਿਹਤ ਵਿਭਾਗ ਨੂੰ ਸਨਮਾਨਿਤ ਕਰਨ ਦੀ ਬਜਾਏ ਅਪਮਾਨਿਤ ਕਰਨ ਤੇ ਤੁਲੇ ਹੋਏ ਹਨ ਤੇ ਨੀਵੇਂ ਪੱਧਰ ਦੀ ਰਾਜਨੀਤੀ ਕਰ ਰਹੇ ਹਨ । ਉਹਨਾਂ ਕਿਹਾ ਕਿ ਐਨ.ਆਰ.ਆਈ. ਵੀ ਸਾਡੇ ਆਪਣੇ ਭੈਣ ਭਰਾ ਹਨ ਤੇ ਅਸੀਂ ਉਹਨਾਂ ਨੂੰ ਮਿਲਣ ਵਾਲੀ ਕਿਸੇ ਵੀ ਸਹੂਲਤ ਦੇ ਵਿਰੁੱਧ ਨਹੀਂ ਪਰ ਸਿਹਤ ਸਕੱਤਰ ਦੇ ਨਿਰਦੇਸ਼ਾਂ ਅਨੁਸਾਰ ਇਹ ਮਸ਼ੀਨ ਸਿਰਫ ਐਮਰਜੰਸੀ ਵਾਲੇ ਮਰੀਜਾਂ ਦੇ ਟੈਸਟ ਕਰਨ ਲਈ ਹੈ ਤੇ ਡਾ. ਰੀਤੂ ਜੈਨ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰ ਰਹੇ ਸਨ, ਜਿਸ ਦਾ ਖਮਿਆਜ਼ਾ ਉਹਨਾਂ ਨੂੰ ਪਬਲਿਕ ਵਿੱਚ ਅਪਮਾਨਿਤ ਹੋ ਕੇ ਬਦਲੀ ਕਰਵਾ ਕੇ ਭੁਗਤਣਾ ਪੈ ਰਿਹਾ ਹੈ। ਸਿਵਲ ਸਰਜਨ ਮੋਗਾ ਦੇ ਐਲਾਨ ਤੋਂ ਬਾਅਦ ਸੰਘਰਸ਼ ਦੀ ਸਮਾਪਤੀ ਐਲਾਨ ਕਰਦਿਆਂ ਡਾ. ਗਗਨਦੀਪ ਸਿੰਘ ਨੇ ਕਿਹਾ ਕਿ ਇਹ ਸਾਡੇ ਸੰਘਰਸ਼ ਦੀ ਵੱਡੀ ਜਿੱਤ ਹੈ ਕਿ ਸਿਹਤ ਮੰਤਰੀ ਨੂੰ ਨੇ ਸਾਡੇ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਸਾਡੀਆਂ ਤਿੰਨ ਵਿੱਚੋਂ ਦੋ ਮੰਗਾਂ ਜਿਵੇਂ ਡਾ. ਰੀਤੂ ਜੈਨ ਦੀ ਬਦਲੀ ਰੱਦ ਕਰਨਾ ਅਤੇ 11 ਅਗਸਤ ਦੇ ਘਟਨਾਕ੍ਰਮ ਲਈ ਜਿੰਮੇਵਾਰ ਅਧਿਕਾਰੀਆਂ ਦੀ ਭੂਮਿਕਾ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨਾ ਮੰਨ ਲਈਆਂ ਹਨ ਜਦਕਿ ਤੀਸਰੀ ਮੰਗ ਅਸੀਂ ਖੁਦ ਹੀ ਛੱਡ ਰਹੇ ਹਾਂ ਕਿਉਂਕਿ ਅਸੀਂ ਹੁਣ ਕਿਸੇ ਤੋਂ ਵੀ ਮੁਆਫੀ ਮੰਗਵਾ ਕੇ ਰਾਜਨੀਤੀ ਕਰਨ ਦਾ ਮੌਕਾ ਨਹੀਂ ਦੇਣਾ ਚਾਹੁੰਦੇ ਕਿਉਂਕਿ ਲੋਕ ਖੁਦ ਸਮਝ ਚੁੱਕੇ ਹਨ ਕਿ ਅਸਲ ਦੋਸ਼ੀ ਕੌਣ ਹੈ । ਇਸ ਮੌਕੇ ਡਾ. ਇੰਦਰਵੀਰ ਸਿੰਘ ਅਤੇ ਕੁਲਬੀਰ ਸਿੰਘ ਢਿੱਲੋਂ ਨੇ ਸਿਹਤ ਵਿਭਾਗ ਮੋਗਾ ਦੇ ਸਮੁੱਚੇ ਕਰਮਚਾਰੀਆਂ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਡੇ ਏਕੇ ਦੀ ਜਿੱਤ ਹੈ ਤੇ ਗੰਦੀ ਰਾਜਨੀਤੀ ਦੀ ਹਾਰ ਹੈ। ਉਹਨਾਂ ਸੰਘਰਸ਼ ਕਮੇਟੀ ਦੇ ਝੰਡੇ ਹੇਠ ਆਪਣੇ ਏਕੇ ਨੂੰ ਕਾਇਮ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਸੰਘਰਸ਼ ਕਮੇਟੀ ਅੱਗੇ ਵੀ ਕੰਮ ਕਰਦੀ ਰਹੇਗੀ ਤੇ ਸਿਹਤ ਵਿਭਾਗ ਦੇ ਕਿਸੇ ਵੀ ਕਰਮਚਾਰੀ ਨਾਲ ਹੋਣ ਵਾਲੀ ਵਧੀਕੀ ਦਾ ਮੂੰਹ ਤੋੜਵਾਂ ਜਵਾਬ ਦੇਵੇਗੀ । ਡਾ. ਰੀਤੂ ਜੈਨ ਨੇ ਇਨਸਾਫ ਦੀ ਲੜਾਈ ਵਿੱਚ ਸਾਥ ਦੇਣ ਲਈ ਸਮੂਹ ਮੁਲਾਜ਼ਮਾਂ ਸਮੂਹ ਮੁਲਾਜ਼ਮਾਂ ਨੇ ਅਕਾਸ਼ ਗੂੰਜਵੇਂ ਨਾਹਰਿਆਂ ਨਾਲ ਰੈਲੀ ਅਤੇ ਧਰਨੇ ਦੀ ਸਮਾਪਤੀ ਕੀਤੀ । ਇਸ ਮੌਕੇ ਸੀ.ਐਚ.ਸੀ. ਬਾਘਾ ਪੁਰਾਣਾ ਦੇ ਐਸ.ਐਮ.ਓ. ਡਾ. ਗੁਰਮੀਤ ਲਾਲ, ਪੱਤੋ ਦੇ ਐਸ.ਐਮ.ਓ. ਡਾ. ਸੰਜੇ ਪਵਾਰ, ਕੋਟ ਈਸੇ ਖਾਂ ਦੇ ਐਸ.ਐਮ.ਓ. ਡਾ. ਰਾਕੇਸ਼ ਬਾਲੀ, ਡੀ. ਆਈ .ਓ. ਡਾ. ਹਰਿਦਰ ਸ਼ਰਮਾ, ਡੀ. ਐਮ.ਸੀ. ਡਾ. ਸੁਖਪ੍ਰੀਤ ਬਰਾੜ, ਜਿਲ•ਾ ਪਰਿਵਾਰ ਭਲਾਈ ਅਫਸਰ ਡਾ. ਰੁਪਿੰਦਰ ਕੌਰ, ਡੈਂਟਲ ਐਸ.ਐਮ.ਓ. ਡਾ. ਕਮਲਦੀਪ ਮਾਹਲ, ਡਾ. ਸੰਜੀਵ ਜੈਨ, ਡਾ. ਰਾਜੇਸ਼ ਮਿੱਤਲ, ਡਾ. ਰੁਪਾਲੀ ਸੇਠੀ, ਡਾ. ਰਾਜ ਬਹਾਦਰ, ਡਾ. ਅਮਨ ਗਰਗ, ਡਾ. ਗੌਰਵਦੀਪ ਸੋਢੀ, ਡਾ. ਜਸਪ੍ਰੀਤ ਕੌਰ, ਡਾ. ਜਸਜੀਤ ਕੌਰ, ਡਾ. ਸੁਖਮਨਦੀਪ ਸਿੰਘ, ਡਾ. ਗੁਰਵਰਿੰਦਰ ਸਿੰਘ, ਡਾ. ਮਨਿਦਰ ਸਿੰਘ, ਡਾ. ਅਜਵਿੰਦਰ ਸਿੰਘ, ਡਾ. ਸੁਮੀ ਗੁਪਤਾ, ਪ੍ਰਸ਼ਾਂਤ ਕੁਮਾਰ, ਪਕਾਸ਼ ਚੰਦ, ਹਰੀ ਬਹਾਦਰ, ਰਾਜੇਸ਼ ਭਾਰਦਵਾਜ਼, ਦਵਿੰਦਰ ਸਿੰਘ ਤੂਰ, ਜਸਵਿੰਦਰ ਸਿੰਘ ਠੱਠੀ, ਕੁਲਦੀਪ ਕੌਰ ਆਦਿ ਰੈਗੂਲਰ ਕਰਮਚਾਰੀਆਂ ਤੋਂ ਇਲਾਵਾ ਟੀ .ਬੀ. ਯੂਨਿਟ ਅਤੇ ਐਨ.ਐਚ.ਐਮ ਕਰਮਚਾਰੀਆਂ ਨੇ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ ।