ਸੰਜੀਵ ਸੂਦ
- ਬੈਂਸ ਨੇ ਕਿਹਾ ਪਰਚਿਆਂ ਨਾਲੋਂ ਇੱਜ਼ਤ ਪਿਆਰੀ
ਲੁਧਿਆਣਾ, 11 ਅਗਸਤ 2020 - ਲੋਕ ਇਨਸਾਫ ਪਾਰਟੀ ਵੱਲੋਂ ਅੱਜ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੈਂਕੜਿਆਂ ਦੀ ਤਦਾਦ 'ਚ ਲੋਕ ਇਨਸਾਫ ਪਾਰਟੀ ਦੇ ਵਰਕਰ ਇਕੱਤਰ ਹੋਏ, ਧਰਨੇ ਦੀ ਅਗਵਾਈ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਵਿਧਾਇਕ ਬਲਵਿੰਦਰ ਬੈਂਸ ਅਤੇ ਸੰਨੀ ਕੈਂਥ ਵੱਲੋਂ ਕੀਤੀ ਗਈ। ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਆਪਸੀ ਦਾਇਰਾ ਨਹੀਂ ਬਣਾ ਕੇ ਰੱਖਿਆ ਗਿਆ। ਜਿਸ ਕਾਰਨ ਏਡੀਸੀਪੀ ਨੇ ਕਿਹਾ ਕਿ ਇਨ੍ਹਾਂ ਵਰਕਰਾਂ 'ਤੇ ਪਰਚਾ ਦਰਜ ਹੋਵੇਗਾ। ਜਦਕਿ ਬੈਂਸ ਨੇ ਦੂਜੇ ਪਾਸੇ ਕਿਹਾ ਕਿ ਉਹ ਪਰਚਿਆਂ ਤੋਂ ਨਹੀਂ ਡਰਦੇ ਉਨ੍ਹਾਂ ਨੂੰ ਪੱਗ ਜ਼ਿਆਦਾ ਪਿਆਰੀ ਹੈ।
ਸਿਮਰਜੀਤ ਬੈਂਸ ਨੇ ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦੇ ਦੱਸਿਆ ਕਿ ਅੱਜ ਦਾ ਧਰਨਾ ਇਨਸਾਫ਼ ਲੈਣ ਲਈ ਲਇਆ ਗਿਆ ਹੈ ਅਤੇ ਕਾਂਗਰਸੀ ਗੁੰਡਿਆਂ ਦੇ ਖਿਲਾਫ ਲਾਇਆ ਗਿਆ ਹੈ, ਜੋ ਸੱਤਾ ਦੀ ਦੁਰਵਰਤੋਂ ਕਰ ਰਹੇ ਹਨ। ਬੈਂਸ ਨੇ ਕਿਹਾ ਕਿ ਉਹ ਪੁਲਿਸ ਦੇ ਖਿਲਾਫ ਵੱਡੇ ਖੁਲਾਸੇ ਆਉਣ ਵਾਲੇ ਦਿਨਾਂ 'ਚ ਕਰਨਗੇ। ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰ ਲੁਧਿਆਣਾ ਲਾ ਐਂਡ ਆਰਡਰ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਖਰਾਬ ਕਰ ਚੁੱਕੇ ਅਤੇ ਬੈਂਸ ਨੇ ਕਿਹਾ ਕਿ ਪੁਲਸ ਜੋ ਉਨ੍ਹਾਂ ਦੇ ਆਪਸੀ ਦਾਇਰਾ ਬਣਾਈ ਰੱਖਣ ਦੀ ਉਲੰਘਣਾ ਦਾ ਪਰਚਾ ਦਰਜ ਕਰਨਾ ਚਾਹੁੰਦੀ ਹੈ। ਉਹ ਉਨ੍ਹਾਂ ਤੋਂ ਨਹੀਂ ਡਰਦੇ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਇੱਜ਼ਤ ਜ਼ਿਆਦਾ ਪਿਆਰੀ ਹੈ।
ਉਧਰ ਦੂਜੇ ਪਾਸੇ ਲੁਧਿਆਣਾ ਪੁਲਿਸ ਦੇ ਏਡੀਸੀਪੀ ਸਮੀਰ ਵਰਮਾ ਨੇ ਕਿਹਾ ਕਿ ਪੁਲਿਸ ਵੱਲੋਂ ਇਨ੍ਹਾਂ ਆਗੂਆਂ ਨੂੰ ਰੋਕਣ ਦੀ ਪੂਰੀ ਤਿਆਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੋ ਵੀ ਇਨ੍ਹਾਂ ਵੱਲੋਂ ਕਰਨਾ ਨਿਯਮਾਂ ਦੀ ਉਲੰਘਣਾ ਦੀ ਧੱਜੀਆਂ ਉਡਾਈਆਂ ਗਈਆਂ ਨੇ ਉਸ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਕਾਂਗਰਸੀ ਵਰਕਰਾਂ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਸੰਨੀ ਕੈਂਥ ਨੇ ਕੀਤਾ ਵੱਡਾ ਐਲਾਨ, ਕਿਹਾ-ਹੁਣ ਰੱਖਾਂਗਾ ਕੇਸ ਅਤੇ ਦਾਹੜੀ
ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਬੈਂਸ ਵੱਲੋਂ ਅੱਜ ਚੱਲ ਪਾਰਟੀ ਵਰਕਰ ਸੰਨੀ ਕੈਂਥ ਦੀ ਕੁੱਟਮਾਰ ਮਾਮਲੇ ਵਿਚ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ, ਇਸ ਦੌਰਾਨ ਸਿਮਰਜੀਤ ਬੈਂਸ ਤੋਂ ਇਲਾਵਾ ਬਲਵਿੰਦਰ ਬੈਂਸ ਅਤੇ ਸੰਨੀ ਕੈਂਥ ਮੌਜੂਦ ਰਹੇ, ਪਾਰਟੀ ਵਰਕਰਾਂ ਦੀ ਮੌਜੂਦਗੀ ਦੇ ਵਿੱਚ ਸੰਨੀ ਕੈਂਥ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਹੁਣ ਉਹ ਸਿਰ ਦੇ ਕੇਸ ਨਹੀਂ ਕਟਵਾਉਣਗੇ।
ਸੰਨੀ ਕੈਂਥ ਨੇ ਕਿਹਾ ਕਿ ਉਸ ਨਾਲ ਜੋ ਧੱਕੇਸ਼ਾਹੀ ਹੋਈ ਹੈ ਉਹ ਬਰਦਾਸ਼ਤ ਤੋਂ ਬਾਹਰ ਹੈ, ਸੰਨੀ ਕੈਂਥ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਨੇ ਪੁਲਿਸ ਦੀ ਮੌਜੂਦਗੀ ਦੇ ਵਿਚ ਜਾਣ-ਬੁੱਝ ਕੇ ਉਨ੍ਹਾਂ ਦੀ ਬੇਅਦਬੀ ਕੀਤੀ ਹੈ। ਇਸ ਦੌਰਾਨ ਵੱਡਾ ਐਲਾਨ ਕਰਦਿਆ ਸੰਨੀ ਕੈਂਥ ਨੇ ਕਿਹਾ ਕਿ ਉਹ ਹੁਣ ਕੇਸ ਨਹੀਂ ਕਰਵਾਉਣਗੇ ਅਤੇ ਨਾ ਹੀ ਦਾੜ੍ਹੀ ਕਟਵਾਉਣਗੇ। ਸੰਨੀ ਕੈਂਥ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸੋਨੀਆ ਗਾਂਧੀ ਦੇ ਘਰ ਦਾ ਘਿਰਾਓ ਕਰਨਗੇ।