← ਪਿਛੇ ਪਰਤੋ
ਮੋਗਾ, 10 ਅਗਸਤ 2020: ਜ਼ਿਲ੍ਹਾ ਮੈਜਿਸਟ੍ਰੇਟ - ਕਮ - ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਆਦੇਸ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਜੌ ਕੰਟੇਂਨਮੈਂਟ ਅਤੇ ਮਾਈਕਰੋ ਕੰਟੇਂਨਮੈਂਟ ਬਣਾਏ ਜਾਂਦੇ ਹਨ, ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ ਉਹਨਾਂ ਵਿੱਚ ਰਹਿਣ ਵਾਲੇ ਕਾਮੇ ਅਤੇ ਹੋਰ ਲੋਕ ਉਸ ਖੇਤਰ ਵਿਚੋਂ ਨਿਰਧਾਰਤ 14 ਦਿਨ ਬਾਹਰ ਨਹੀਂ ਜਾ ਸਕਦੇ ਹਨ। ਇਸ ਕਰਕੇ ਨਿੱਜੀ ਵਪਾਰਕ ਜਾਂ ਸਰਕਾਰੀ ਅਦਾਰਿਆਂ ਵਿਚ ਕਰਨ ਵਾਲੇ ਕਾਮੇ ਲੋਕ ਵੀ ਬਾਹਰ ਨਹੀਂ ਜਾ ਸਕਦੇ ਹਨ। ਸ਼੍ਰੀ ਹੰਸ ਨੇ ਦੱਸਿਆ ਕਿ ਅਜਿਹੇ ਕਾਮੇ ਲੋਕਾਂ ਨੂੰ ਇਹਨਾਂ 14 ਦਿਨਾਂ ਦੌਰਾਨ ਡਿਊਟੀ ਉਤੇ ਹਾਜ਼ਰ ਮੰਨਿਆ ਜਾਵੇਗਾ। ਉਹਨਾਂ ਸਬੰਧਤ ਸਾਰੀਆਂ ਧਿਰਾਂ ਨੂੰ ਹਦਾੲਿਤ ਜਾਰੀ ਕੀਤੀ ਹੈ ਕਿ ਇਹਨਾਂ ਹੁਕਮਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ।
Total Responses : 267