← ਪਿਛੇ ਪਰਤੋ
ਹਰੀਸ਼ ਕਾਲੜਾ ਰੂਪਨਗਰ 03 ਅਗਸਤ 2020 : ਬਲਾਕ ਰੂਪਨਗਰ ਅਧੀਨ ਪੰਜਾਬ ਸਰਕਾਰ ਵੱਲੋ ਜਾਰੀ ਹਦਾਇਤਾਂ ਅਨੁਸਾਰ ਕੋਵਿਡ-19 ਦੇ ਚੱਲਦੇ ਮਗਨਰੇਗਾ ਕਾਮਿਆਂ ਨੂੰ ਵੱਧ ਤੋ ਵੱਧ ਰੁਜ਼ਗਾਰ ਮੁਹੱਇਆ ਕਰਨ ਹਿੱਤ ਜਿਲ੍ਹਾ ਪ੍ਰਸਾਸ਼ਨ ਅਧੀਨ ਰੂਪਨਗਰ ਹੈੱਡ ਵਰਕਸ ਮੰਡਲ, ਜਲ ਸਰੋਤ ਵਿਭਾਗ ਪੰਜਾਬ ਵੱਲੋ ਨਹਿਰਾਂ ਉੱਪਰ ਵੱਖ ਵੱਖ ਕੰਮ ਮਗਨਰੇਗਾ ਤਹਿਤ ਕਰਵਾਏ ਜਾ ਰਹੇ ਹਨ।ਇਹ ਸਾਰੇ ਕੰਮ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਦੀ ਰਹਿਨੁਮਾਈ ਹੇਠ ਕਰਵਾਏ ਜਾ ਰਹੇ ਹਨ।ਗ੍ਰਾਮ ਪੰਚਾਇਤ ਖੇੜੀ ਸਲਾਬਤਪੁਰ ਵਿਖੇ 3 ਕਰੋੜ 65 ਲੱਖ ਰੁ;ਦੇ ਐਸਟੀਮੇਟ ਨਾਲ ਸਰਹਿੰਦ ਨਹਿਰ ਉੱਪਰ ਨਾਲ ਲੱਗਦੇ 5-6 ਪਿੰਡਾਂ ਦੇ ਮਗਨਰੇਗਾ ਕਾਮਿਆਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ।ਇਹ ਵਿਕਾਸ ਕਾਰਜ ਇਸੇ ਸਾਲ ਮਈ ਮਹੀਨੇ ਤੋਂ ਸ਼ੁਰੂ ਹੋਏ ਸਨ ਅਤੇ ਤਕਰੀਬਨ 1 ਸਾਲ ਤੱਕ ਜਾਰੀ ਰਹਿਣਗੇ। ਹੁਣ ਤੱਕ ਇਸ ਕੰਮ ਤੇ ਕਰੀਬ 37 ਲੱਖ ਰੁ: ਦਾ ਖਰਚਾ ਕੀਤਾ ਜਾ ਚੁੱਕਾ ਹੈ। ਇਸ ਕੰਮ ਦੀ ਚੈਕਿੰਗ ਸਮੇਂ ਸਮੇਂ ਸਿਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਮਰਦੀਪ ਸਿੰਘ ਗੁਜ਼ਰਾਲ ਅਤੇ ਐਕਸੀਅਨ ਗੁਰਪ੍ਰੀਤਪਾਲ ਸਿੰਘ ਸੰਧੂ ਵੱਲੋ ਵੀ ਕੀਤੀ ਜਾ ਰਹੀ ਹੈ। ਇਸ ਤੋ ਇਲਾਵਾ ਬਲਾਕ ਰੂਪਨਗਰ ਅਧੀਨ ਮਗਨਰੇਗਾ ਤਹਿਤ ਹੋਰ ਵੀ ਕੰਮ ਕਰਵਾਏ ਜਾ ਰਹੇ ਹਨ ਜਿਹਨਾਂ ਨਾਲ ਮਗਨਰੇਗਾ ਲਾਭਪਾਤਰੀਆਂ ਨੂੰ ਰੁਜ਼ਗਾਰ ਮਿਲ ਸਕੇ।ਕੰਮ ਕਰਦੇ ਸਮੇਂ ਪੰਜਾਬ ਸਰਕਾਰ ਵੱਲੋ ਕੋਵਿਡ-19 ਲਈ ਜਾਰੀ ਗਾਈਡ ਲਾਈਨਜ਼ ਦੀ ਪਾਲਣਾ ਕੀਤੀ ਜਾ ਰਹੀ ਹੈ।ਜਿਸ ਦੇ ਤਹਿਤ ਮਗਨਰੇਗਾ ਕਾਮਿਆਂ ਦੀ 3 ਵਾਰ ਵੱਖ ਵੱਖ ਥਾਵਾਂ ਤੋ ਕੋਵਿਡ-19 ਟੈਸਟਇੰਗ ਵੀ ਕਰਵਾਈ ਜਾ ਚੁੱਕੀ ਹੈ।ਇਸ ਦੌਰਾਨ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਰੂਪਨਗਰ ਮਿਸ ਈਸਾ ਚੌਧਰੀ ਵੱਲੋ ਦੱਸਿਆ ਗਿਆ ਹੈ ਕਿ ਮਗਨਰੇਗਾ ਲਾਭਪਾਤਰੀਆਂ ਨੂੰ ਮਾਸਕ ਵੀ ਵੰਡੇ ਗਏ ਹਨ। ਲਾਭਪਾਤਰੀਆਂ ਲਈ ਸਾਈਟ ਤੇ ਫਸਟ ਏਡ ਕਿੱਟਾਂ ਅਤੇ ਜ਼ਰੂਰੀ ਦਵਾਈਆਂ ਅਤੇ ਪੀਣ ਵਾਲਾ ਪਾਣੀ ਵੀ ਉਪਲੱਬਧ ਕਰਵਾਇਆ ਗਿਆ ਹੈ।ਇਹਨਾਂ ਕਾਮਿਆਂ ਨੂੰ ਕੋਵਿਡ ਰਹਿਤ ਰਹਿਣ ਲਈ ਜਾਗਰੂਕ ਵੀ ਕੀਤਾ ਗਿਆ ਹੈ।
Total Responses : 267