← ਪਿਛੇ ਪਰਤੋ
ਰੱਖੜੀ ਵਾਲੇ ਦਿਨ ਕੋਈ ਫਿਜ਼ੀਕਲ ਮੁਲਾਕਾਤ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਮਿਸ਼ਰੀ ਨੂੰ ਛੱਡ ਕੇ ਕੋਈ ਮਠਿਆਈ ਨਹੀਂ ਕੈਦੀਆਂ ਨੂੰ ਭੇਜੀ ਜਾ ਸਕੇਗੀ ਜੇਲਾਂ ਦੇ ਬਾਹਰੀ ਗੇਟ ’ਤੇ ਰੱਖੜੀਆਂ ਦੇ ਪੈਕੇਟ ਕੈਦੀਆਂ ਦੇ ਨਾਂ ਦੀ ਸਲਿੱਪ ਲਗਾ ਕੇ ਲਿਆਂਦੀਆਂ ਜਾਣ ਰੱਖੜੀ ਦੇ ਪੈਕੇਟ ਚੰਗੀ ਤਰਾਂ ਬੰਦ ਕਰਕੇ ਸੈਨੇਟਾਈਜ਼ ਕਰਕੇ ਹੀ ਗੇਟ ਉਤੇ ਰੱਖੇ ਜਾਣ ਚੰਡੀਗੜ, 02 ਅਗਸਤ 2020: ਕੋਵਿਡ-19 ਦੇ ਚੱਲਦਿਆਂ ਰੱਖੜੀ ਦੇ ਤਿਉਹਾਰ ਮੌਕੇ ਜੇਲਾਂ ਵਿੱਚ ਬੰਦ ਕੈਦੀਆਂ ਨੂੰ ਰੱਖੜੀਆਂ ਪਹੰੁਚਾਣ ਲਈ ਪਰਿਵਾਰਕ ਮੈਂਬਰਾਂ ਦੀ ਸਹੂਲਤ ਲਈ ਜੇਲ ਵਿਭਾਗ ਵੱਲੋਂ ਵਿਸਥਾਰ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਤਹਿਤ 3 ਅਗਸਤ ਨੂੰ ਪੰਜਾਬ ਦੀਆਂ ਜੇਲਾਂ ਦੇ ਬਾਹਰੀ ਗੇਟਾਂ ਉਤੇ ਰੱਖੜੀਆਂ ਸਵੇਰੇ 8.30 ਤੋਂ ਸ਼ਾਮ 5 ਵਜੇ ਤੱਕ ਪ੍ਰਾਪਤ ਕੀਤੀਆਂ ਜਾ ਸਕਣਗੀਆਂ। ਏ.ਡੀ.ਜੀ.ਪੀ. ਜੇਲਾਂ ਸ੍ਰੀ ਪ੍ਰਵੀਨ ਕੁਮਾਰ ਸਿਨਹਾ ਨੇ ਸਾਰੇ ਜੇਲ ਸੁਪਰਡੈਂਟਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਰੱਖੜੀ ਦੇ ਤਿਉਹਾਰ ਮੌਕੇ 3 ਅਗਸਤ ਨੂੰ ਕੋਈ ਫਿਜ਼ੀਕਲ ਮੁਲਾਕਾਤ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਰੱਖੜੀਆਂ ਹਾਸਲ ਕਰਨ ਲਈ ਬਾਹਰੀ ਗੇਟਾਂ ਉਤੇ ਪੂਰਾ ਪ੍ਰਬੰਧ ਕੀਤਾ ਜਾਵੇ। ਉਨਾਂ ਕਿਹਾ ਕਿ ਜਿਹੜਾ ਵੀ ਪੈਕੇਟ ਰੱਖੜੀ ਦਾ ਗੇਟ ਉਤੇ ਰੱਖਿਆ ਜਾਵੇ ਉਹ ਪੂਰੀ ਤਰਾਂ ਬੰਦ ਹੋਵੇ ਅਤੇ ਸੈਨੇਟਾਈਜ਼ ਕਰਨ ਤੋਂ ਬਾਅਦ ਹੀ ਜੇਲ ਅੰਦਰ ਭੇਜਿਆ ਜਾਵੇ। ਏ.ਡੀ.ਜੀ.ਪੀ. ਨੇ ਕਿਹਾ ਕਿ ਸਮਾਜਿਕ ਵਿੱਥ ਦਾ ਪੂਰੀ ਤਰਾਂ ਪਾਲਣ ਕਰਨ ਲਈ ਗੇਟ ਦੇ ਬਾਹਰ ਆਉਣ ਵਾਲੇ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਲਈ ਤੈਅ ਦੂਰੀ ’ਤੇ ਗੋਲ ਚੱਕਰ ਬਣਾ ਦਿੱਤੇ ਜਾਣ। ਰੱਖੜੀ ਦੇ ਪੈਕੇਟ ਉਪਰ ਸਬੰਧਤ ਕੈਦੀ ਦੇ ਨਾਂ ਦੀ ਸਲਿੱਪ ਲਗਾਈ ਹੋਵੇ ਅਤੇ ਇਕ ਘੰਟੇ ਦੇ ਅੰਦਰ ਉਸ ਕੈਦੀ ਨੂੰ ਰੱਖੜੀ ਪਹੁੰਚ ਜਾਣੀ ਚਾਹੀਦੀ ਹੈ। ਉਨਾਂ ਅੱਗੇ ਦੱਸਿਆ ਕਿ ਸੁਰੱਖਿਆ ਅਮਲੇ ਦੇ ਨਾਲ ਇਕ ਅਧਿਕਾਰੀ ਵੀ ਜੇਲ ਦੇ ਬਾਹਰੀ ਗੇਟ ਉਤੇ ਤਾਇਨਾਤ ਕੀਤਾ ਜਾਵੇ ਜੋ ਰੱਖੜੀ ਦੇ ਪੈਕੇਟ ਦੀ ਚੈਕਿੰਗ ਅਤੇ ਸੈਨੇਟਾਈਜ਼ ਆਦਿ ਦਾ ਪੂਰਾ ਖਿਆਲ ਰੱਖੇ। ਕੋਵਿਡ-19 ਨੇਮਾਂ ਦੀ ਪਾਲਣਾ ਕਰਦੇ ਹੋਏ ਜੇਲ ਕਰਮੀ ਮਾਸਕ ਅਤੇ ਦਸਤਾਨੇ ਪਹਿਨ ਕੇ ਹੀ ਇਹ ਪੈਕੇਟ ਹਾਸਲ ਕਰਨ। ਏ.ਡੀ.ਜੀ.ਪੀ. ਜੇਲਾਂ ਨੇ ਕਿਹਾ ਕਿ ਰੱਖੜੀ ਦੇ ਨਾਲ ਮਠਿਆਈ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਹਰੇਕ ਪੈਕੇਟ ਦੇ ਨਾਲ ਸਿਰਫ ਮਿਸ਼ਰੀ ਦਾ ਛੋਟਾ ਪੈਕੇਟ ਭੇਜਿਆ ਜਾ ਸਕਦਾ ਹੈ ਜਿਸ ਦਾ ਪ੍ਰਬੰਧ ਜੇਲ ਵਿਭਾਗ ਵੱਲੋਂ ਬਾਹਰੀ ਗੇਟ ਉਤੇ ਕੀਤਾ ਜਾਵੇਗਾ। ਉਨਾਂ ਕਿਹਾ ਕਿ ਖੁੱਲੀਆਂ ਰੱਖੜੀਆਂ ਲਈ ਵਿਭਾਗ ਵੱਲੋਂ ਜੇਲ ਦੇ ਬਾਹਰ ਛੋਟੇ ਪੈਕੇਟਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
Total Responses : 267