ਹਰਦਮ ਮਾਨ
ਸਰੀ, 30 ਜੁਲਾਈ 2020-ਬੀ.ਸੀ. ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 41 ਹੋਰ ਮਾਮਲੇ ਸਾਹਮਣੇ ਆਉਣ ਨਾਲ ਹੁਣ ਸੂਬੇ ਵਿਚ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ 3,562 ਹੋ ਗਈ ਹੈ।
ਬੀ.ਸੀ. ਦੀ ਸੂਬਾਈ ਸਿਹਤ ਅਫ਼ਸਰ, ਡਾ. ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਇੱਕ ਪ੍ਰੈਸ ਰਿਲੀਜ਼ ਰਾਹੀਂ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 194 ਹੈ ਅਤੇ 259 ਕੇਸ ਐਕਟਿਵ ਹਨ ਜਿਨ੍ਹਾਂ ਵਿੱਚੋਂ ਸਿਰਫ 6 ਮਰੀਜ਼ ਹਸਪਤਾਲਾਂ ਵਿਚ ਹਨ। ਹੁਣ ਤੱਕ 3,109 ਲੋਕ ਇਸ ਵਾਇਰਸ ਤੋਂ ਨਿਜਾਤ ਪਾ ਚੁੱਕੇ ਹਨ।
ਐਬਟਸਫੋਰਡ ਵਿਚ ਬੇਰੀ ਪੈਕਿੰਗ ਪਲਾਂਟ ਦੇ ਆਊਟਬ੍ਰੇਕ ਵਿਚ ਪ੍ਰਭਾਵਿਤ ਲੋਕਾਂ ਦੀ ਗਿਣਤੀ 31 ਤੱਕ ਪਹੁੰਚ ਗਈ ਹੈ ਅਤੇ ਹਾਈਡਾ ਗਵਾਈ ਇਲਾਕੇ ਵਿਚਲੇ ਕਮਿਊਨਿਟੀ ਆਊਟਬ੍ਰੇਕ ਵਿਚ ਪੀੜਤਾਂ ਦੀ ਗਿਣਤੀ 20 ਹੋ ਗਈ ਹੈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com