ਹਰੀਸ਼ ਕਾਲੜਾ
ਰੂਪਨਗਰ, 18 ਜੂਨ 2020: ਕੋਵਿਡ-19 ਦੇ ਚੱਲਦਿਆਂ ਜਿੱਥੇ ਸਮੁੱਚਾ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਇਸ ਮਹਾਂਮਾਰੀ ਤੇ ਕਾਬੂ ਪਾਉਣ ਲਈ ਦਿਨ ਰਾਤ ਯਤਨਸ਼ੀਲ ਹੈ, ਉੱਥੇ ਐਮਰਜੈਂਸੀ ਸੇਵਾਵਾਂ ਦੋਰਾਨ ਅਤੇ ਹੋਰ ਜਰੂਰਤ ਮੋਕੇ ਖੂਨ ਦੀ ਕਮੀ ਨਾ ਹੋਣ ਦੇਣ ਲਈ ਸਿਹਤ ਵਿਭਾਗ ਵੱਲੋਂ ਲਗਾਤਾਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਖੂਨ ਦਾਨ ਲਈ ਮਿਸ਼ਨ ਫਤਿਹ ਤਹਿਤ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਜਿਲ੍ਹਾ ਯੂਥ ਤਾਲਮੇਲ ਕਮੇਟੀ ਅਤੇ ਸਟੇਟ ਬਲੱਡ ਟ੍ਰਾਂਸਫਿਊਜ਼ਨ ਦੇ ਸਹਿਯੋਗ ਨਾਲ ਮਿਤੀ 16 ਮਈ ਤੋਂ 19 ਮਈ ਤੱਕ ਮੋਬਾਇਲ ਵੈਨ ਰਾਹੀਂ ਖੂਨਦਾਨ ਕੈਂਪ ਲਗਾਏ ਗਏ। ਮਹਾਂਮਾਰੀ ਦੇ ਦੋਰਾਨ ਖੂਨਦਾਨ ਦੀ ਮਹੱਤਤਾ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਦੀ ਹੋਸਲਾ ਅਫਜਾਈ ਹਿੱਤ ਵਿਸ਼ਵ ਖੂਨਦਾਤਾ ਦਿਵਸ (14 ਜੂਨ) ਦੇ ਮੱਦੇਨਜਰ ਅੱਜ ਦਫਤਰ ਡਿਪਟੀ ਕਮਿਸ਼ਨਰ ਰੂਪਨਗਰ ਵਿਖੇ ਖੂਨਦਾਨ ਕਰਨ ਵਾਲੇ ਵਲੰਟੀਅਰਾਂ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੋਕੇ ਉਹਨਾਂ ਕਿਹਾ ਕਿ ਕੋਵਿਡ-19 ਵਰਗੀ ਮਹਾਂਮਾਰੀ ਦੋਰਾਨ ਖੂਨਦਾਨ ਕਰਕੇ ਇਹਨਾਂ ਵਲੰਟੀਅਰਾਂ ਨੇ ਸਮਾਜ ਪ੍ਰਤੀ ਆਪਣਾ ਫਰਜ ਬਾਖੂਬੀ ਨਿਭਾਇਆ ਹੈ ਅਤੇ ਜਰੂਰਤ ਹੈ ਕਿ ਇਹ ਲੜੀ ਇਸੇ ਤਰ੍ਹਾਂ ਹੀ ਜਾਰੀ ਰਹੇ ਤਾਂ ਜੋ ਖੂਨ ਦੀ ਕਮੀ ਕਾਰਨ ਕਿਸੇ ਨੂੰ ਆਪਣੀ ਜਾਨ ਨਾ ਗਵਾਉਣੀ ਪਵੇ।
ਇਸ ਮੋਕੇ ਸਿਵਲ ਸਰਜਨ ਰੂਪਨਗਰ ਡਾ.ਐਚ.ਐਨ.ਸ਼ਰਮਾ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨੇ ਕੋਵਿਡ ਦੀ ਮਹਾਂਮਾਰੀ ਦੋਰਾਨ ਬਲੱਡ ਬੈਂਕ ਰੂਪਨਗਰ ਦੀ ਕਾਰਗੁਜਾਰੀ ਬਹੁਤ ਹੀ ਸ਼ਲਾਘਾਯੋਗ ਰਹੀ ਹੈ। ਪਿਛਲੇ ਮਹੀਨਿਆਂ ਦੋਰਾਨ ਮਹੀਨਾ ਮਾਰਚ ਦੋਰਾਨ 378 ਯੂਨਿਟ, ਮਹੀਨਾ ਅਪ੍ਰੈਲ ਦੋਰਾਨ 373 ਯੂਨਿਟ, ਮਹੀਨਾ ਮਈ ਦੋਰਾਨ 601 ਯੂਨਿਟ ਅਤੇ ਜੂਨ ਮਹੀਨੇ ਦੋਰਾਨ ਹੁਣ ਤੱਕ 177 ਯੂਨਿਟ ਖੂਨ ਇੱਕਤਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੋਵਿਡ ਦੀ ਐਮਰਜੰਸੀ ਦੋਰਾਨ 40 ਬਲੱਡ ਯੂਨਿਟ ਬਲੱਡ ਬੈਂਕ ਸਿਵਲ ਹਸਪਤਾਲ ਜਲੰਧਰ ਅਤੇ 10 ਯੂਨਿਟ ਬਲੱਡ ਬੈਂਕ ਸਿਵਲ ਹਸਪਤਾਲ ਖਰੜ੍ਹ ਵਿਖੇ ਵੀ ਸਪਲਾਈ ਕੀਤੇ ਗਏ ਹਨ।
ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ. ਪਵਨ, ਡਾ. ਭੀਮ ਸੈਨ, ਜਿਲ੍ਹਾ ਐਪੀਡੀਮਾਲੋਜਿਸਟ ਡਾ. ਸੁਮੀਤ ਸ਼ਰਮਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਕਲੱਬਾਂ ਦੇ ਕਾਰਕੁੰਨ ਹਾਜਰ ਸਨ