ਦੋ ਮਰੀਜਾਂ ਨੂੰ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ
ਐਸ ਏ ਐਸ ਨਗਰ, 16 ਜੂਨ 2020: ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਦੋ ਹੋਰ ਪਾਜੇਟਿਵ ਕੇਸ ਸਾਹਮਣੇ ਆਏ ਹਨ।
ਇਹ ਪ੍ਰਗਟਾਵਾ ਕਰਦਿਆਂ ਡੀਸੀ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪਾਜੇਟਿਵ ਪਾਏ ਗਏ ਮਾਮਲਿਆਂ ਵਿਚ ਵਿਚ 22 ਅਤੇ 44 ਸਾਲ ਦੀ ਉਮਰ ਦੇ ਪੁਰਸ਼ ਹਨ। 22 ਸਾਲ ਦਾ ਵਿਅਕਤੀ ਖਰੜ ਦੇ ਸੈਕਟਰ -127 ਦਾ ਵਸਨੀਕ ਹੈ ਅਤੇ ਅਹਿਮਦਾਬਾਦ ਤੋਂ ਪਰਤਿਆ ਸੀ। ਦੂਜਾ ਵਿਅਕਤੀ ਰਿਨਲ ਟ੍ਰਾਂਸਪਲਾਂਟ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਦਿੱਲੀ ਤੋਂ ਪਰਤਿਆ ਸੀ ਅਤੇ ਹੁਣ ਆਈਵੀਵਾਈ ਮੁਹਾਲੀ ਵਿੱਚ ਦਾਖਲ ਹੈ। ਉਸ ਦੇ ਸੰਪਰਕਾਂ ਦਾ ਪਤਾ ਲਗਾ ਲਿਆ ਗਿਆ ਹੈ ਅਤੇ ਸਾਰੇ ਚਾਰ ਸੰਪਰਕਾਂ ਦੀ ਰਿਪੋਰਟ ਨੈਗਟਿਵ ਹੈ।
ਉੱਧਰ, ਅੱਜ ਗਿਆਨ ਸਾਗਰ ਹਸਪਤਾਲ ਤੋਂ ਦੋ ਹੋਰ ਮਰੀਜਾਂ ਨੂੰ ਛੁੱਟੀ ਦੇ ਦਿੱਤੀ ਗਈ। ਇਹਨਾਂ ਵਿਚੋਂ ਇੱਕ ਪੁਰਸ਼ ਉਮਰ 31 ਸਾਲ ਜਦੋਂ ਕਿ ਦੂਸਰੀ ਇੱਕ ਮਹਿਲਾ ਉਮਰ 57 ਸਾਲ ਹੈ।
ਹੁਣ ਤਕ, ਕੁੱਲ ਕੇਸਾਂ ਦੀ ਗਿਣਤੀ 182 ਹੈ ਜਿਨ੍ਹਾਂ ਵਿਚੋਂ 52 ਐਕਟਿਵ ਮਾਮਲੇ ਅਤੇ 127 ਠੀਕ ਹੋਏ ਕੇਸ ਹਨ ਅਤੇ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ।