← ਪਿਛੇ ਪਰਤੋ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ ਵਿਖੇ ਸਕੂਲ ਵਲੋ ਛੇਵੀਂ ਜਮਾਤ ਦੇ ਕਰਵਾਏ ਗਏ ਭਾਸਣ ਮੁਕਾਬਲੇ ਵਿਚ ਪਹਿਲੀਆ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆ ਨੂੰ ਮਾਤਾ ਪਿਤਾ ਸਮੇਤ ਸਕੂਲ ਵਿੱਚ ਬੁਲਾ ਕੇ ਨਕਦ ਇਨਾਮ ਵੰਡੇ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸਰਬਜੀਤ ਸਿੰਘ ਜੀ ਵਲੋ ਦੱਸਿਆ ਕਿ ਇਹ ਮੁਕਾਬਲਾ ਨਵਾਂਸ਼ਹਿਰ ਤਹਿਸੀਲ ਦੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਦੇ ਫੇਸਬੁੱਕ ਪੇਜ ਰਾਹੀਂ ਮਿਤੀ 15 ਮਈ ਤੋਂ ਸ਼ੁਰੂ ਹੋਇਆ। ਇਸ ਮੁਕਾਬਲੇ ਦਾ ਮੁੱਖ ਮਕਸਦ ਕਰੋਨਾ ਮਹਾਂਮਾਰੀ ਦੌਰਾਨ ਬੱਚਿਆ ਨੂੰ ਪੜਾਈ ਦੇ ਨਾਲ ਨਾਲ ਸਹਿ ਅਕਾਦਮਿਕ ਕਿਰਿਆਵਾਂ ਵਿਚ ਵੀ ਉਤਸ਼ਾਹਿਤ ਕਰਨਾ ਸੀ।ਇਸ ਮੁਕਾਬਲੇ ਵਿਚ ਵੱਖ ਵੱਖ ਸਕੂਲਾਂ ਤੋ 50 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਸਾਰੇ ਵਿਦਿਆਰਥੀਆਂ ਦੀ ਪੇਸ਼ਕਾਰੀ ਕਾਬਲੇ ਤਾਰੀਫ਼ ਸੀ। ਇਸ ਮੁਕਾਬਲੇ ਦਾ ਸਫਲ ਸੰਚਾਲਨ ਸਕੂਲ ਦੇ ਫੇਸਬੁੱਕ ਪੇਜ ਦੇ ਸੰਪਾਦਕ ਸ਼੍ਰੀ ਯੂਨਸ ਖੋਖਰ ਕੰਪਿਊਟਰ ਫੈਕਲਟੀ ਵਲੋ ਕੀਤਾ ਗਿਆ। ਮੁਕਾਬਲੇ ਦੇ ਜੇਤੂਆਂ ਦੀ ਘੋਸ਼ਣਾ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿਚ ਯੂਨਸ ਖੋਖਰ, ਮੈਡਮ ਅਨੀਤਾ ਅਗਨੀਹੋਤਰੀ ਅਤੇ ਮੈਡਮ ਈਸ਼ਾ ਬਹਿਲ ਸ਼ਾਮਲ ਸਨ। ਕਮੇਟੀ ਵਲੋ ਇਕੱਲਾ ਇਕੱਲਾ ਵੀਡਿਓ ਦੇਖ ਕੇ ਨਤੀਜੇ ਦਾ ਐਲਾਨ ਕੀਤਾ। ਜਿਸ ਵਿਚ ਸੈਂਟ ਸੋਲਜਰ ਸਕੂਲ ਕੁਲਾਮ ਤੋਂ ਕੁਨਿਕਾ ਨੇ ਪਹਿਲਾਂ ਸਥਾਨ ਟੈਗੋਰ ਸਕੂਲ ਤੋ ਇਸ਼ਿਕਾ ਨੇ ਦੂਸਰਾ ਅਤੇ ਆਪਣੇ ਸਕੂਲ ਤੋਂ ਪ੍ਰਿਯੰਕਾ ਨੇ ਤੀਜਾ ਸਥਾਨ ਹਾਸਲ ਕੀਤਾ। ਇਹਨਾਂ ਤਿੰਨਾ ਵਿਦਿਆਰਥੀਆਂ ਨੂੰ ਅੱਜ ਲੜੀਵਾਰ 1100,800 ਅਤੇ 500 ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਜੇਤੂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆ ਵੱਲੋ ਸਕੂਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਸਕੂਲ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਸਰਬਜੀਤ ਸਿੰਘ ਵਲੋਂ ਇਹ ਵੀ ਦੱਸਿਆ ਗਿਆ ਕਿ ਸਕੂਲ ਵਲੋ ਆਉਣ ਵਾਲੇ ਸਮੇਂ ਵਿੱਚ ਇਹੋ ਜਿਹੇ ਹੋਰ ਵੀ ਮੁਕਾਬਲੇ ਸ਼ੁਰੂ ਕੀਤੇ ਜਾ ਰਹੇ ਹਨ ਤਾਂ ਜੋਂ ਸਕੂਲ ਬੰਦੀ ਦੇ ਚਲਦੇ ਬੱਚਿਆ ਨੂੰ ਹਰ ਪੱਖੋਂ ਨਿਖ਼ਾਰਨ ਲਈ ਪ੍ਰੇਰਿਤ ਕੀਤਾ ਜਾ ਸਕੇ।
Total Responses : 267