← ਪਿਛੇ ਪਰਤੋ
ਜ਼ਿਲ੍ਹਾ ਬਠਿੰਡਾ ਹੁਣ ਹੋਇਆ ਕਰੋਨਾ ਤੋਂ ਮੁਕਤ ਸਾਰੇ ਮਰੀਜ਼ ਠੀਕ ਹੋ ਕੇ ਘਰ ਪਰਤੇ ਅਸ਼ੋਕ ਵਰਮਾ ਬਠਿੰਡਾ,22 ਮਈ। ਬਠਿੰਡਾ ਜਿਲਾ ਅੱਜ ਕਰੋਨਾ ਵਾਇਰਸ ਤੋਂ ਮੁਕਤ ਹੋ ਗਿਆ ਹੈ। ਜ਼ਿਲੇ ਦੇ 2 ਕਰੋਨਾ ਨਾਲ ਲੜ ਰਹੇ ਲੋਕ ਜੋ ਹਾਲੇ ਡਾਕਟਰਾਂ ਦੀ ਦੇਖਰੇਖ ਹੇਠ ਸਰਕਾਰੀ ਹਸਪਤਾਲ ਵਿਚ ਸਨ ਨੂੰ ਉਹ ਅੱਜ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ। ਹੁਣ ਜ਼ਿਲੇ ਵਿਚ ਕੋਈ ਵੀ ਕਰੋਨਾ ਮਰੀਜ਼ ਹਸਪਤਾਲ ਵਿਚ ਭਰਤੀ ਨਹੀਂ ਰਹਿ ਗਿਆ ਹੈ । ਜਾਣਕਾਰੀ ਅਨੁਸਾਰ ਜ਼ਿਲੇ ਵਿਚ ਪਾਏ ਗਏ ਸਾਰੇ 43 ਮਰੀਜ ਠੀਕ ਹੋ ਕੇ ਘਰ ਪਰਤ ਚੁੱਕੇ ਹਨ। ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀ ਨਿਵਾਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 41 ਮਰੀਜ ਪਹਿਲਾਂ ਹੀ ਪੂਰੀ ਤਰਾਂ ਠੀਕ ਹੋ ਕੇ ਘਰ ਪਰਤ ਚੁੱਕੇ ਸਨ ਅਤੇ ਕੇਵਲ ਦੋ ਜਣੇ ਹੀ ਹਸਪਤਾਲ ਵਿਚ ਸਨ ਜਿੰਨਾਂ ਨੂੰ ਵੀ ਅੱਜ ਠੀਕ ਹੋਣ ਉਪਰੰਤ ਘਰਾਂ ਨੂੰ ਭੇਜ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਤਰਾਂ ਹੁਣ ਜ਼ਿਲਾ ਬਠਿੰਡਾ ਨੂੰ ਇੱਕ ਵਾਰ ਕਰੋਨਾ ਤੋਂ ਮੁਕਤੀ ਮਿਲ ਗਈ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਦੀ ਤਰਾਂ ਸਾਵਧਾਨੀਆਂ ਵਰਤਨੀਆਂ ਜਾਰੀ ਰੱਖਣ ਅਤੇ ਜਨਤਕ ਥਾਂਵਾਂ ਤੇ ਜਾਣ ਸਮੇਂ ਹਮੇਸਾ ਮਾਸਕ ਪਾਓ ਅਤੇ ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕਰੋ ਤਾਂ ਜੋ ਕਰੋਨਾ ਨੂੰ ਜ਼ਿਲੇ ਤੋਂ ਦੂਰ ਰੱਖਿਆ ਜਾ ਸਕੇ। ਇਸ ਮੌਕੇ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਜੋ ਲੋਕ ਠੀਕ ਹੋਣ ਤੋਂ ਬਾਅਦ ਘਰਾਂ ਨੂੰ ਭੇਜੇ ਗਏ ਹਨ ਹੈ ਉਨਾਂ ਨੂੰ ਸਾਰੀਆਂ ਜਰੂਰੀ ਸਾਵਧਾਨੀਆਂ ਰੱਖਣ ਲਈ ਕਿਹਾ ਗਿਆ ਹੈ। ਇਸ ਮੌਕੇ ਘਰ ਪਰਤ ਰਹੇ ਮਰੀਜਾਂ ਨੇ ਡਾਕਟਰੀ ਅਮਲੇ ਦਾ ਧੰਨਵਾਦ ਵੀ ਕੀਤਾ ਹੈ।
Total Responses : 267