ਲੋਕਾਂ ਨੂੰ ਫਰੀ ਮਾਸਕ ਵੰਡ ਕੇ ਮਿਲਿਆ ਪਿਆਰ ਭੁਲਾਇਆਂ ਨਹੀਂ ਭੁੱਲਦਾ : ਹਰਪ੍ਰੀਤ ਕੌਰ
ਲੁਧਿਆਣਾ, 18 ਮਈ 2020: ਦੁਨੀਆਂ ਭਰ ਚ ਫੈਲੀ ਕਰੋਨਾ ਮਹਾਮਾਰੀ ਕਾਰਣ ਲੋਕ ਘਰਾਂ ਵਿੱਚ ਕੈਦ ਹਨ ਅਤੇ ਇਸ ਬਿਮਾਰੀ ਤੋਂ ਬਚਣ ਲਈ ਜਿੱਥੇ ਸਰਕਾਰਾਂ ਅਤੇ ਸਿਹਤ ਵਿਭਾਗ ਸੋਸ਼ਲ ਡਿਸਟੈਂਸਿੰਗ ਦਾ ਪਾਠ ਪੜਾ ਰਿਹਾ ਹੈ ਉੱਥੇ ਮੂੰਹ ਤੇ ਮਾਸਕ ਲਗਾਉਣਾ ਵੀ ਜਰੂਰੀ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਇਹ ਹਿਦਾਇਤ ਦਿੱਤੀ ਗਈ ਹੈ ਕਿ ਜੋ ਵਿਅਕਤੀ ਮੂੰਹ ਤੇ ਮਾਸਕ ਲਗਾਉਣ ਤੋਂ ਬਿਨਾਂ ਹੀ ਘਰ ਤੋਂ ਬਾਹਰ ਨਿਕਲੇਗਾ ਉਸ ਦਾ ਚਲਾਣ ਕੀਤਾ ਜਾਵੇਗਾ। ਸਰਕਾਰ ਦੀਆਂ ਪਾਬੰਦੀਆਂ ਕਾਰਣ ਹਰ ਵਿਅਕਤੀ ਮੂੰਹ ਤੇ ਮਾਸਕ ਲਗਾ ਕੇ ਨਿਕਲ ਰਿਹਾ ਹੈ ਪਰ ਦੇਸ਼ ਭਰ ਵਿੱਚ ਹਾਲਾਂਕਿ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਸਮੇਤ ਸਰਕਾਰਾਂ ਵਲੋਂ ਵੱਖ ਵੱਖ ਇੰਡਸਟਰੀ ਮਾਲਕਾਂ ਨੂੰ ਮਾਸਕ ਬਣਾ ਕੇ ਬਾਜਾਰ ਵਿੱਚ ਉਤਾਰਨ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ ਪਰ ਐਸੇ ਵਿੱਚ ਬੁਟੀਕ ਦਾ ਕੰਮ ਕਰ ਰਹੀ ਸਮਾਜ ਸੇਵਿਕਾ ਅਤੇ ਲੋਕ ਇਨਸਾਫ ਪਾਰਟੀ ਦੀ ਸੀਨੀਅਰ ਆਗੂ ਦੁੱਗਰੀ ਨਿਵਾਸੀ ਹਰਪ੍ਰੀਤ ਕੌਰ ਰਾਜੂ ਆਪਣਾ ਅਜਿਹਾ ਯੋਗਦਾਨ ਪਾ ਕੇ ਸਮਾਜ ਵਿੱਚ ਇੱਕ ਨਵੀਂ ਲੀਹ ਪਾ ਰਹੀ ਹੈ, ਜਿਸ ਦੀ ਮਿਸਾਲ ਮਿਲਣਾ ਬੇਹੱਦ ਮੁਸ਼ਕਿਲ ਹੈ।
ਸਮਾਜ ਸੇਵਿਕਾ ਹਰਪ੍ਰੀਤ ਕੌਰ ਰਾਜੂ ਨੇ ਗੱਲਬਾਤ ਦੌਰਾਨ ਕਿਹਾ ਕਿ ਸਮਾਜ ਸੇਵਾ ਤਾਂ ਉਹ ਪਹਿਲਾਂ ਹੀ ਕਰ ਰਹੀ ਸੀ ਅਤੇ ਜਦੋਂ ਸੂਬੇ ਵਿੱਚ ਕਰਫਿਊ ਲਗਾਇਆ ਗਿਆ ਅਤੇ ਕੇਂਦਰ ਸਰਕਾਰ ਨੇ ਵੀ 21 ਦਿਨਾਂ ਲਈ ਲਾਕਡਾਊਨ ਕਰ ਦਿੱਤਾ ਤਾਂ ਸਭ ਤੋਂ ਪਹਿਲਾਂ ਇਹ ਗੱਲ ਹੀ ਸਾਹਮਣੇ ਆਈ ਕਿ 21 ਦਿਨ ਤੱਕ ਲਗਾਤਾਰ ਸਾਰੇ ਸੂਬਾ ਵਾਸੀਆਂ ਦੇ ਨਾਲ ਨਾਲ ਦੇਸ਼ ਵਾਸੀਆਂ ਨੂੰ ਵੀ ਘਰਾਂ ਵਿੱਚ ਹੀ ਕੈਦ ਹੋਣਾ ਪਵੇਗਾ ਅਤੇ ਸਰਕਾਰੀ ਹਿਦਾਇਤਾਂ ਮੁਤਾਬਿਕ ਜਦੋਂ ਮਾਸਕ ਦੀ ਗੱਲ ਚੱਲੀ ਤਾਂ ਉਨ•ਾਂ ਦੇ ਧਿਆਨ ਵਿੱਚ ਇਹ ਗੱਲ ਆਈ ਕਿ ਜੇਕਰ ਲੋਕਾਂ ਨੂੰ ਮਾਸਕ ਬਣਾ ਕੇ ਦਿੱਤਾ ਜਾਵੇ ਤਾਂ ਇਹ ਸਮਾਜ ਸੇਵਾ ਵੱਖਰੀ ਕਿਸਮ ਦੀ ਸੇਵਾ ਹੋਵੇਗੀ, ਕਿਉਂਕਿ ਉਹਨ•ਾਂ ਦਾ ਬੁਟੀਕ ਦੰ ਕੰਮ ਪਹਿਲਾਂ ਹੀ ਸੀ ਅਤੇ ਦੂਜੇ ਪਾਸੇ ਉਨ•ਾਂ ਕੋਲ ਸਮਾਂ ਵੀ ਕਾਫੀ ਵਾਧੂ ਸੀ ਤਾਂ ਉਨ•ਾਂ ਲੋਕਾਂ ਨੂੰ ਕਰੋਨਾ ਵਰਗੀ ਮਹਾਮਾਰੀ ਤੋਂ ਬਚਾਉਣ ਲਈ ਮਾਸਕ ਬਣਾ ਕੇ ਵੰਡਣ ਦਾ ਫੈਸਲਾ ਲਿਆ ਅਤੇ ਸਭ ਤੋਂ ਪਹਿਲਾਂ ਬੁਟੀਕ ਤੇ ਪਏ ਪਲੇਨ ਕੱਪੜੇ ਦਾ ਮਾਸਕ ਬਣਾ ਕੇ ਉਨ•ਾਂ ਡਾਕਟਰਾਂ ਨੂੰ ਵੀ ਚੈੱਕ ਕਰਵਾਏ ਜਿਸ ਨਾਲ ਬਿਮਾਰੀ ਤੋਂ ਬਚਿਆ ਜਾ ਸਕਦਾ ਸੀ। ਡਾਕਟਰ ਵਲੋਂ ਹਰੀ ਝੰਡੀ ਦੇਣ ਦੇ ਨਾਲ ਹੀ ਉਨ•ਾਂ ਮਾਸਕ ਬਣਾ ਕੇ ਬਿਲਕੁਲ ਫਰੀ ਵਿੱਚ ਸੇਵਾ ਸਮਝਦੇ ਹੋਏ ਵੰਡਣੇ ਸ਼ੁਰੂ ਕਰ ਦਿੱਤੇ। ਹਰਪ੍ਰੀਤ ਅਨੁਸਾਰ ਇਹ ਸੇਵਾ ਉਹ ਪਿੱਛਲੇ 30-35 ਦਿਨਾਂ ਤੋਂ ਲਗਾਤਾਰ ਕਰ ਰਹੇ ਹਨ ਅਤੇ ਇਸ ਸੇਵਾ ਨਾਲ ਉਨ•ਾਂ ਨੂੰ ਇਹ ਸਕੂਨ ਮਿਲਿਆ ਹੈ, ਜਿਸ ਦਾ ਕਿਸੇ ਵੀ ਹੋਰ ਚੀਜ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦੇ। ਹਰਪ੍ਰੀਤ ਅਨੁਸਾਰ ਇਸ ਕੰਮ ਲਈ ਉਨ•ਾਂ ਦੇ ਪਤੀ ਬਲਵਿੰਦਰ ਸਿੰਘ ਪਲਾਹਾ, ਪਲਵਿੰਦਰ ਸਿੰਘ ਜੰਮੂ ਅਤੇ ਪਾਰਸ ਨਾਰੰਗ ਦਾ ਵਿਸ਼ੇਸ਼ ਸਹਿਯੋਗ ਰਿਹਾ, ਕਿਉਂਕਿ ਕਹਿਣ ਸੁਣਨ ਨੂੰ ਤਾਂ ਇਹ ਤੁਛ ਜਿਹਾ ਕੰਮ ਲਗਦਾ ਹੈ ਪਰ ਕਰਨ ਵੇਲੇ ਪਹਿਲਾਂ ਪਹਿਲਾਂ ਬੇਹਦ ਮਿਹਨਤ ਕਰਨੀ ਪਈ। ਹਰਪ੍ਰੀਤ ਕੌਰ ਨੇ ਜਿੱਥੇ ਇਸ ਕਾਰਜ ਵਿੱਚ ਸਹਿਯੋਗ ਦੇਣ ਲਈ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਸ ਸਮੇਤ ਪੂਰੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਉੱਥੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਰੋਨਾ ਬਿਮਾਰੀ ਤੋਂ ਬਚਾਅ ਲਈ ਸਰਕਾਰੀ ਹੁਕਮਾਂ ਦੀ ਇੰਨ• ਬਿੰਨ• ਪਾਲਣਾ ਕਰਨ ਅਤੇ ਕਿਹਾ ਕਿ ਜਦੋਂ ਤੱਕ ਸਾਡੇ ਦੇਸ਼ ਵਿੱਚ ਕਰੋਨਾ ਬਿਮਾਰੀ ਦਾ ਖਾਤਮਾ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਲੋਕਾਂ ਨੂੰ ਮਾਸਕ ਬਣਾ ਕੇ ਫਰੀ ਵਿੱਚ ਵੰਡਦੇ ਰਹਿਣਗੇ।