← ਪਿਛੇ ਪਰਤੋ
ਦਿਨੇਸ਼
ਗੁਰਦਾਸਪੁਰ, 17 ਮਈ 2020 - ਜ਼ਿਲ੍ਹਾ ਗੁਰਦਾਸਪੁਰ ਵਿਖੇ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੋਂ ਦੇ ਪਿੰਡ ਬਾਬੋ ਵਾਲ ਵਿਖੇ ਇਕ ਕਲਜੁਗੀ ਪਰਿਵਾਰ ਨੇ ਮਹਿਜ਼ 4 ਤੋਂ 5 ਮਹੀਨਿਆਂ ਦੀ ਲੜਕੀ ਦਾ ਭਰੂਣ ਜਾਨਵਰਾਂ ਦੇ ਨੋਚਣ ਲਈ ਸੁੱਟ ਦਿੱਤਾ, ਇਸ ਦਾ ਪਤਾ ਉਸ ਵੇਲੇ ਲੱਗਾ ਜਦੋਂ ਆਸ ਪਾਸ ਦੇ ਲੋਕਾਂ ਨੂੰ ਮਾਸ ਦੇ ਸੜਨ ਦੀ ਤੇਜ਼ ਬਦਬੂ ਆਉਣ ਲੱਗੀ। ਇਸ ਤੋਂ ਮਗਰੋਂ ਪਿੰਡ ਵਾਸੀਆਂ ਵੱਲੋਂ ਮਾਮਲੇ ਦੀ ਜਾਣਕਾਰੀ ਗੁਰਦਾਸਪੁਰ ਪੁਲਿਸ ਨੂੰ ਦਿੱਤੀ ਗਈ। ਉੱਥੇ ਦੂਜੇ ਪਾਸੇ ਮਾਮਲੇ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾ ਸਦਰ ਪੁਲਿਸ ਨੇ ਮਾਦਾ ਭਰੂਣ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਐੱਸ.ਐੱਚ.ਓ. ਜਤਿੰਦਰ ਪਾਲਨੇ ਦੱਸਿਆ ਕਿ ਸਦਰ ਠਾਣੇ ਦੇ ਪਿੰਡ ਬਾਬੋ ਵਾਲ ਦੇ ਮੈਂਬਰ ਪੰਚਾਇਤ ਨੇ ਸੂਚਨਾ ਦਿੱਤੀ ਕਿ ਪਿੰਡ ਦੇ ਛੱਪੜ ਦੇ ਨਜ਼ਦੀਕ ਇੱਕ ਮੋਟਰ ਦੇ ਲਾਗੇ ਉੱਗੀਆਂ ਝਾੜੀਆਂ 'ਚ ਇਕ ਲਿਫ਼ਾਫ਼ੇ ਵਿਚ ਭਰੂਣ ਪਿਆ ਹੈ। ਪੁਲੀਸ ਨੇ ਮੌਕੇ ਤੇ ਜਾ ਕੇ ਲਿਫ਼ਾਫ਼ੇ ਚੋਣ ਮਾਦਾ ਭਰੂਣ ਬਰਾਮਦ ਕਰਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਸਬੰਧੀ ਧਾਰਾ 381, 315 ਤਹਿਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Total Responses : 267