ਕੁਲਵੰਤ ਸਿੰਘ ਬੱਬੂ
ਘਨੌਰ, 15 ਮਈ 2020 - ਹਲਕਾ ਘਨੌਰ ਵਿੱਚ ਪੈਂਦੇ ਪਿੰਡ ਨਨਹੇੜਾ ਕਲਾਂ ਅਤੇ ਖ਼ੁਰਦ ਦੀ ਪੰਚਾਇਤਾਂ ਵੱਲੋਂ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਰਹਿਨੁਮਾਈ ਹੇਠ ਸੁਰਜੀਤ ਸਿੰਘ ਸਰਪੰਚ ਪਿੰਡ ਨਨਹੇੜਾ ਕਲਾਂ ਅਤੇ ਨਾਨਕ ਸਿੰਘ ਸਰਪੰਚ ਪਿੰਡ ਨਨਹੇੜਾ ਖੁਰਦ ਅਤੇ ਸਮੂਹ ਪੰਚਾਇਤਾਂ ਦੀ ਦੇਖ ਰੇਖ ਹੇਠ ਨੀਲੇ ਰਾਸ਼ਨ ਕਾਰਡ ਧਾਰਕਾਂ ਕਰੀਬ 350 ਲੋੜਵੰਦ ਪਰਿਵਾਰਾਂ ਨੂੰ ਫ੍ਰੀ ਰਾਸ਼ਨ ਵੰਡਿਆ ਇਸ ਦੋਰਾਨ ਸਰਪੰਚ ਸੁਰਜੀਤ ਸਿੰਘ, ਸਰਪੰਚ ਨਾਨਕ ਸਿੰਘ ਸਾਂਝੇ ਤੌਰ ਤੇ ਗੱਲ ਕਰਦਿਆਂ ਜਾਣਕਾਰੀ ਦਿੱਤੀ ਕਿ ਅਸੀਂ ਆਪਣੇ ਹਰਮਨ ਪਿਆਰੇ ਨੇਤਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਦੇ ਲੋੜਵੰਦ ਪਰਿਵਾਰਾਂ ਨੂੰ ਫ੍ਰੀ ਰਾਸ਼ਨ ਵੰਡਿਆ ਹੈ ਅਤੇ ਅੱਗੇ ਤੋਂ ਵੀ ਸਮਾਜ ਭਲਾਈ ਦੇ ਕੰਮਾਂ ਲਈ ਹਮੇਸ਼ਾ ਤਤਪਰ ਰਹਾਂਗੇ ਇਸ ਮੌਕੇ
ਸਵਰਨ ਸਿੰਘ,ਹਰੀ ਦਾਸ, ਕਸ਼ਮੀਰ ਸਿੰਘ, ਸੁਖਵੀਰ ਸਿੰਘ, ਸਤਨਾਮ ਸਿੰਘ,ਪਾਲ ਸਿੰਘ,ਬਿੱਲੂ ਸਿੰਘ, ਰੋਸ਼ਨ ਸਿੰਘ,ਬੰਸੀ ਦਾਸ,ਡਿੱਪੂ ਹੋਲਡਰ ਤਰਲੋਚਨ ਸਿੰਘ ਟਿੰਕੂ ਸਮੇਤ ਹੋਰ ਬਹੁਤ ਸਾਰੇ ਹਾਜ਼ਰ ਸਨ।