ਸੰਜੀਵ ਸੂਦ
ਲੁਧਿਆਣਾ, 15 ਮਈ 2020 - ਪੰਜਾਬ ਸਰਕਾਰ ਵੱਲੋਂ ਜਿੱਥੇ ਲਗਾਤਾਰ ਕਰਫਿਊ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ ਉੱਥੇ ਹੀ ਦਿਨ ਪ੍ਰਤੀ ਦਿਨ ਦੁਕਾਨਾਂ ਖੁੱਲ੍ਹਣ ਦੀ ਮਿਆਦ ਵੀ ਵਧਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ਅੱਜ ਲੁਧਿਆਣਾ ਦੀ ਘੰਟਾ ਘਰ ਮਾਰਕੀਟ ਦੇ ਸਥਿਤ ਦੁਕਾਨਦਾਰ ਇੱਕਜੁੱਟ ਹੋਏ ਅਤੇ ਉਨ੍ਹਾਂ ਨੇ ਕਾਂਗਰਸ ਦੀ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਮਾਰਕੀਟ ਵਿੱਚ ਦੁਕਾਨਦਾਰਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਉਨ੍ਹਾਂ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਇਸ ਦੌਰਾਨ ਵਪਾਰ ਮੰਡਲ ਦੇ ਪ੍ਰਧਾਨ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਮਾਰਚ ਦੀ ਅਗਵਾਈ ਕਰਦਿਆਂ ਕਿਹਾ ਕਿ ਅੱਜ ਵਪਾਰੀ ਵਰਗ ਪ੍ਰੇਸ਼ਾਨ ਹੈ ਕਿਉਂਕਿ ਮਾਰਕੀਟ ਦੋ ਮਹੀਨੇ ਤੋਂ ਬੰਦ ਹੈ ਕੰਮਕਾਰ ਪੂਰੀ ਤਰ੍ਹਾਂ ਠੱਪ ਹੈ ਅਤੇ ਉਨ੍ਹਾਂ ਦਾ ਘਰ ਦਾ ਗੁਜ਼ਾਰਾ ਵੀ ਔਖਾ ਚੱਲ ਰਿਹਾ ਹੈ, ਗੁਰਦੀਪ ਗੋਸ਼ਾ ਨੇ ਕਿਹਾ ਕਿ ਇਹ ਦੁਕਾਨਦਾਰ ਨਾਲ ਵਿਤਕਰਾ ਹੈ ਕਿਉਂਕਿ ਸਰਕਾਰ ਫੈਕਟਰੀ ਖੋਲ੍ਹਣ ਦੀ ਇਜਾਜ਼ਤ ਦੇ ਰਹੀ ਹੈ, ਹੋਰਨਾਂ ਕੰਮ ਧੰਦਿਆਂ ਦੀ ਵੀ ਸ਼ੁਰੂਆਤ ਕਰ ਰਹੀ ਹੈ ਪਰ ਮਾਰਕੀਟਾਂ ਦੇ ਵਿੱਚ ਬੈਠੇ ਦੁਕਾਨਦਾਰ ਹਾਲੇ ਤੱਕ ਦੁਕਾਨਾਂ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਵੀ ਮਾਰਕੀਟ ਖੋਲ੍ਹਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਉਧਰ ਦੂਜੇ ਪਾਸੇ ਵਪਾਰ ਮੰਡਲ ਦੇ ਪ੍ਰਧਾਨ ਨੇ ਵੀ ਕਿਹਾ ਕਿ ਤਿਰੰਗਾ ਯਾਤਰਾ ਦੁਕਾਨਦਾਰ ਦੇ ਹੱਕ ਲਈ ਕੱਢੀ ਗਈ ਹੈ ਤਾਂ ਜੋ ਦੁਕਾਨਦਾਰਾਂ ਨੂੰ ਤੁਸੀਂ ਆਪਣੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਉਹ ਵੀ ਆਪਣਾ ਕੰਮ ਕਾਰ ਅਤੇ ਘਰ ਦਾ ਖਰਚਾ ਚਲਾ ਸਕਣ।