← ਪਿਛੇ ਪਰਤੋ
ਲੁਧਿਆਣਾ : ਇਕ ਮਜ਼ਦੂਰ ਨੇ ਕੀਤੀ ਖੁਦਕੁਸ਼ੀ, ਰਾਸ਼ਨ ਨਾ ਮਿਲਣ 'ਤੇ ਮਜ਼ਦੂਰਾਂ ਦਾ ਫਿਰ ਹੋਇਆ ਇਕੱਠ ਸੰਜੀਵ ਸੂਦ ਲੁਧਿਆਣਾ, 10 ਮਈ, 2020 : ਲੁਧਿਆਣਾ ਵਿਚ ਅੱਜ ਉਸ ਵੇਲੇ ਫੋਕਲ ਪੁਆਇੰਟ 'ਤੇ ਵੱਡਾ ਹੰਗਮਾ ਹੋ ਗਿਆ ਜਦੋਂ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਇਕੱਠੇ ਹੋ ਗਏ ਜੋ ਰਾਸ਼ਨ ਲੈਣ ਆਏ ਸਨ। ਇਸ ਦੌਰਾਨ ਇਕ ਮਜ਼ਦੂਰ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਸਗਲ ਪਵਿਤ ਗਾਂਧੀ ਕਲੌਨੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਪਹੁੰਚੇ ਥਾਣਾ ਫੋਕਲ ਪੁਆਇੰਟ ਦੇ ਐਸ ਐਚ ਓ ਮੁਹੰਮਦ ਜਮੀਲ ਨੇ ਦੱਸਿਆ ਕਿ ਇਕੱਠ ਨੂੰ ਖਦੇੜਿਆ ਗਿਆ ਹੈ ਤੇ ਖੁਦਕੁਸ਼ੀ ਦੇ ਮਾਮਲੇ ਦੀ ਤਫਤੀਸ਼ ਜਾਰੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਇਕੱਠ ਵਿਚ ਜੁੜੇ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਰੋਜ਼ਾਨਾ ਰਾਸ਼ਨ ਲਈ ਚੌਂਕੀ ਜਾਂਦੇ ਸਨ ਪਰ ਖਾਲੀ ਹੱਥ ਪਰਤ ਆਉਂਦੇ ਸਨ ਜਿਸ ਕਰ ਕੇ ਉਹਨਾਂ ਵੱਲੋਂ ਇਹ ਕਦਮ ਚੁੱਕਿਆ ਗਿਆ। ਸਥਾਨਕ ਲੋਕਾਂ ਨੇ ਵੀ ਇਹੀ ਦੱਸਿਆ ਕਿ ਉਹਨਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ।
Total Responses : 267