- ਗਾਇਕੀ ਦਾ ਸ਼ੋਂਕ ਰੱਖਣ ਵਾਲੇ ਬੱਚੇ ਆਪਣੇ 1 ਮਿੰਟ ਦੇ ਗਾਣੇ ਦੀ ਵੀਡੀਓ ਪਰਫਾਰਮੈਂਸ ਵਟਸਐਪ 'ਤੇ ਭੇਜਣ
ਫਿਰੋਜ਼ਪੁਰ 9 ਮਈ 2020 : ਕਰਫ਼ਿਊ ਦੌਰਾਨ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਫਿਰੋਜ਼ਪੁਰ ਵਿਚ ਪਹਿਲੀ ਵਾਰ ਗਾਇਕੀ ਕੰਟੈਸਟ (ਵਾਇਸ ਆਫ਼ ਫਿਰੋਜ਼ਪੁਰ ਛੋਟਾ ਚੈਂਪ) ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਕਰਫ਼ਿਊ ਦੌਰਾਨ ਬੱਚੇ ਘਰਾਂ ਵਿਚ ਬੈਠੇ ਹਨ ਉਨ੍ਹਾਂ ਵਿਚ ਛਿਪੀ ਕਲਾ ਨੂੰ ਬਾਹਰ ਕੱਢਣ ਅਤੇ ਘਰ ਬੈਠੇ ਹੀ ਉਨ੍ਹਾਂ ਦੇ ਮਨੋਰੰਜਨ ਲਈ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
ਵਿਧਾਇਕ ਪਿੰਕੀ ਨੇ ਕਿਹਾ ਕਿ ਜਿਹੜੇ ਬੱਚੇ ਇਸ ਕੰਟੈਸਟ ਵਿਚ ਹਿੱਸਾ ਲੈਣਾ ਚਾਹੁੰਦੇ ਹਨ, ਉਹ 15 ਮਈ ਤੱਕ ਆਪਣੇ ਗਾਣੇ ਦੀ ਪਰਫਾਰਮੈਂਸ ਵੀਡੀਓ ਰਿਕਾਰਡ ਕਰ ਕੇ ਵਟਸਐਪ ਨੰਬਰ ਤੇ ਭੇਜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕੰਟੈਸਟ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ, ਪਹਿਲੇ ਭਾਗ ਵਿਚ ਪਹਿਲੀ ਤੋਂ ਅੱਠਵੀਂ ਕਲਾਸ ਵਿਚ ਪੜਦੇ ਬੱਚੇ ਆਪਣੇ ਗਾਣੇ ਦੀ ਪਰਫਾਰਮੈਂਸ ਦੀ ਵੀਡੀਓ ਰਿਕਾਰਡ ਕਰ ਕੇ ਵਟਸਐਪ ਨੰਬਰ 79861-77664 ਤੇ ਭੇਜ ਸਕਦੇ ਹਨ। ਇਸੇ ਤਰ੍ਹਾਂ ਦੂਜੇ ਭਾਗ ਵਿੱਚ ਕਲਾਸ 9ਵੀਂ ਤੋਂ 12ਵੀਂ ਵਿਚ ਪੜਦੇ ਬੱਚੇ ਵਟਸਐਪ ਨੰਬਰ 81948-00164 ਤੇ ਆਪਣੇ ਗਾਣੇ ਦੀ ਵੀਡੀਓ ਰਿਕਾਰਡ ਕਰਕੇ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ 15 ਮਈ ਤੱਕ ਆਪਣੀਆਂ ਐਂਟਰੀਆਂ ਭੇਜੀਆਂ ਜਾ ਸਕਦੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜਿਸ ਬੱਚੇ ਦੀ ਸਿੰਗਿੰਗ ਤੇ ਵੀਡੀਓ ਪਰਫਾਰਮੈਂਸ ਵਧੀਆ ਹੋਵੇਗੀ ਉਸ ਨੂੰ ਇਨਾਮ ਵੀ ਦਿੱਤਾ ਜਾਵੇਗਾ। ਪਹਿਲਾ ਇਨਾਮ 11000, ਦੂਸਰਾ 7100 ਅਤੇ ਤੀਜਾ 5100 ਰੁਪਏ ਨਗਦ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਫਿਰੋਜ਼ਪੁਰ ਦੇ ਬੱਚਿਆਂ ਨੂੰ ਇਸ ਕੰਟੈਸਟ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ ਹੈ।