ਪਰਵਿੰਦਰ ਸਿੰਘ ਕੰਧਾਰੀ
- ਜ਼ਿਲ੍ਹੇ ਵਿਚ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਆਨ ਲਾਈਨ ਪੜਾਈ ਕਰਾਉਣ ਦੇ ਫੈਸਲੇ ਨੂੰ ਵੀ ਮਿਤੀ 10-05-2020 ਤੱਕ ਵਾਪਿਸ ਲਿਆ
- ਇਹ ਹੁਕਮ ਤੁਰੰਤ ਪ੍ਰਭਾਵੀ ਅਸਰ ਸਹਿਤ ਲਾਗੂ ਹੋਣਗੇ
ਫਰੀਦਕੋਟ, 7 ਮਈ, 2020 - ਜ਼ਿਲ੍ਹਾ ਮੈਜਿਸਟਰੇਟ ਫਰੀਦਕੋਟ ਕੁਮਾਰ ਸੌਰਭ ਰਾਜ ਆਈ ਏ ਐਸ ਨੇ ਜ਼ਿਲ੍ਹੇ ਵਿਚ 23 ਮਾਰਚ 2020 ਤੋਂ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਾਰੀ ਕਰਫਿਊ ਦੀ ਲਗਾਤਾਰਤਾ ਦੇ ਵਿਚ ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆ ਵਿਭਾਗ, ਚੰਡੀਗੜ੍ਹ ਰਾਹੀਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਫਰੀਦਕੋਟ ਦੀ ਹਦੂਦ ਅੰਦਰ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ 10 ਕਰਮਚਾਰੀਆਂ ਦੇ ਸਟਾਫ ਸਹਿਤ ਬੱਚਿਆਂ ਨੂੰ ਆਨ ਲਾਈਨ ਪੜ੍ਹਾਈ ਕਰਾਉਣ ਦੇ ਮੰਤਵ ਨਾਲ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 09 00 ਵਜੇ ਤੋਂ ਬਾਅਦ ਦੁਪਹਿਰ 01 00 ਵਜੇ ਤੱਕ ਪ੍ਰਾਈਵੇਟ ਸਕੂਲ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਸੀ।
ਉਨ੍ਹਾਂ ਕਿਹਾ ਕਿ ਇਸ ਦਫਤਰ ਦੇ ਧਿਆਨ ਵਿਚ ਆਇਆ ਹੈ ਕਿ ਡਾਇਰੈਕਟਰ ਸਿੱਖਿਆ ਵਿਭਾਗ(ਸੈ ਸਿੰ)ਪੰਜਾਬ ਮੋਹਾਲੀ ਮਿਤੀ 10 04 2020 ਰਾਹੀਂ ਸਮੂਹ ਸਰਕਾਰੀ,ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿਚ ਮਿਤੀ 10-05-2020 ਤੱਕ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਇਸ ਦਫਤਰ ਵੱਲੋਂ ਇਹ ਹੁਕਮ ਵਾਪਿਸ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਕਿਸੇ ਵੀ ਕੰਮ ਲਈ ਖੋਲ੍ਹੇ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਮਿਤੀ 11-05-2020 ਤੋਂ (ਛੁੱਟੀਆਂ ਖਤਮ ਹੋਣ ਉਪਰੰਤ) ਇਸ ਦਫਤਰ ਵੱਲੋਂ ਜਾਰੀ ਹੁਕਮ ਨੰ:413/ਫਸ ਜੋ ਕਿ ਪਿ ਅੰ ਨੰ:2510/ਫਸ-ਫਕ-2 ਮਿਤੀ 05-05-2020 ਜਾਰੀ ਹੁਕਮ ਫਰੀਦਕੋਟ ਜ਼ਿਲ੍ਹੇ ਅੰਦਰ ਲਾਗੂ ਰਹਿਣਗੇ। ਇਹ ਹੁਕਮ ਤੁਰੰਤ ਪ੍ਰਭਾਵੀ ਅਸਰ ਸਹਿਤ ਲਾਗੂ ਹੋਣਗੇ।