ਚੰਡੀਗੜ੍ਹ, 5 ਮਈ 2020 : ਹਰਿਆਣਾ ਦੇ ਮੁੱਖ ਮੰਤਰੀ ਦੀ ਪ੍ਰਧਾਨਗੀ 'ਚ ਮੰਗਲਵਾਰ ਸ਼ਾਮ ਨੂੰ ਹੋਈ ਮੀਟਿੰਗ 'ਚ ਬੁੱਧਵਾਰ ਸਵੇਰ ਤੋਂ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਹੈ। ਮੀਟਿੰਗ 'ਚ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਆਬਕਾਰੀ ਨੀਤੀ ਪੇਸ਼ ਕੀਤੀ ਸੀ ਜਿਸ ਤੋਂ ਬਾਅਦ ਸ਼ਰਾਬ 'ਤੇ ਸਰਕਾਰ ਵੱਲੋਂ ਕੋਵਿਡ ਸੈੱਸ ਲਾ ਦਿੱਤਾ ਗਿਆ ਹੈ। ਜਿਸ ਤਹਿਤ ਦੇਸ਼ੀ ਸ਼ਰਾਬ ਦੀ ਬੋਤਲ 5 ਰੁਪਏ ਅਤੇ ਅੰਗਰੇਜ਼ੀ ਸ਼ਰਾਬ ਦੀ ਬੋਤਲ 10 ਰੁਪਏ ਮਹਿੰਗੀ ਕਰ ਦਿੱਤੀ ਗਈ ਹੈ।
ਕੈਬਨਿਟ ਮੰਤਰੀ ਮੰਡਲ ਵੱਲੋਂ ਇਸ ਆਬਕਾਰੀ ਨੀਤੀ ਨੂੰ 6 ਮਈ ਤੋਂ ਲਾਗੂ ਕਰਨ ਨੂੰ ਮੰਜ਼ੂਰੀ ਦਿੱਤੀ ਹੈ। ਜਿਹੜੀ ਕਿ 376 ਦਿਨ ਲਾਗੂ ਰਹੇਗੀ। ਮਤਲਬ ਕਿ ਅਗਲੇ ਸਾਲ 15 ਮਈ ਤੱਕ ਲਾਗੂ ਰਹੇਗੀ। ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਖੁੱਲ੍ਹਣਗੇ ਅਤੇ ਸ਼ਾਮ ਨੂੰ 6:45 ਤੱਕ ਖੁੱਲ੍ਹੇ ਰਹਿਣਗੇ।