ਹਰੀਸ ਕਾਲੜਾ
- ਕੁੱਲ ਕੇਸ 17 ਜਿਨ੍ਹਾਂ ਵਿੱਚ ਕਰੋਨਾ ਪਾਜ਼ੀਟਿਵ ਮਰੀਜ਼ 14, ਰਿਕਵਰ 2 ਅਤੇ ਇੱਕ ਵਿਅਕਤੀ ਦੀ ਮੌਤ
ਰੂਪਨਗਰ, 05 ਮਈ 2020 - ਜ਼ਿਲ੍ਹੇ ਵਿੱਚ ਕੋਰੋਨਾ ਐਕਟਿਵ ਪਾਜ਼ਟਿਵ ਮਰੀਜਾਂ ਦੀ ਸੰਖਿਆ ਵੱਧ ਕੇ 14 ਹੋ ਗਈ ਹੈ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਇੱਕ ਨਵਾਂ ਕੇਸ ਵਾਲਾ ਵਿਅਕਤੀ ਡਰਾਇਵਰ ਨਿਵਾਸੀ ਰੂਪਨਗਰ ਸਿਟੀ ਦਾ ਰਹਿਣ ਵਾਲਾ ਹੈ। ਇਹ ਵਿਅਕਤੀ ਜ਼ਿਲ੍ਹਾ ਅਮ੍ਰਿਤਸਰ ਵਿਖੇ ਸ਼ਰਧਾਲੂਆਂ ਨੂੰ ਸ਼੍ਰੀ ਹਜ਼ੂਰ ਸਾਹਿਬ ਤੋਂ ਵਾਪਿਸ ਲੈ ਕੇ ਆਇਆ ਸੀ। ਜ਼ੋ ਕਿ ਅਮ੍ਰਿਤਸਰ ਤੋਂ ਰੂਪਨਗਰ ਜ਼ਿਲ੍ਹੇ ਵਿੱਚ ਵਾਪਿਸ ਨਹੀ ਆਇਆ । ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 494 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਵਿਚੋਂ 425 ਦੀ ਰਿਪੋਰਟ ਨੈਗਟਿਵ, 56 ਦੀ ਰਿਪੋਰਟ ਪੈਂਡਿੰਗ(04 ਸ਼ਰਧਾਲੂ), 14 ਕੇਸ ਐਕਟਿਵ ਕਰੋਨਾ ਪਾਜ਼ਟਿਵ (01 ਡੀ.ਐਮ.ਸੀ. ਲੁਧਿਆਣਾ ਵਿਖੇ ਦਾਖਲ, 01 ਐਸ.ਬੀ.ਐਸ. ਨਗਰ ਵਿਖੇ ਅਤੇ 01 ਜੀ.ਐਨ.ਡੀ.ਐਚ. ਅਮ੍ਰਿੰਤਸਰ ਵਿਖੇ ਦਾਖਲ ) ਅਤੇ 02 ਰਿਕਵਰ ਹੋ ਚੁੱਕੇ ਹਨ ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 17 ਕੇਸ ਹੋ ਚੁੱਕੇ ਹਨ, ਜ਼ਿਨ੍ਹਾਂ ਵਿੱਚੋਂ 14(11+3) ਕੇਸ ਐਕਟਿਵ ਕਰੋਨਾ ਪਾਜ਼ਟਿਵ ਹਨ, 02 ਰਿਕਵਰ ਚੁੱਕੇ ਹਨ ਅਤੇ 01 ਵਿਅਕਤੀ ਜਿਸ ਦੀ ਮੌਤ ਹੋ ਚੁੱਕੀ ਹੈ।