ਆਪਣੇ ਆਪਣੇ ਗ੍ਰਹਿ ਸੂਬੇ ਵਿੱਚ ਭੇਜਣ ਲਈ ਕਾਂਗਰਸ ਦੇਵੇਗੀ ਕਿਰਾਇਆ
ਉਘੇ ਟਰੇਡ ਯੂਨੀਅਨ ਆਗੂ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਸ਼੍ਰੀ ਐਮ ਐਮ ਸਿੰਘ ਚੀਮਾ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਦਾ ਧੰਨਵਾਦ ਕੀਤਾ ਹੈ।
ਚੀਮਾ ਨੇ ਮਜਦੂਰਾਂ ਤੇ ਪਰਵਾਸੀ ਮਜਦੂਰਾਂ ਨੂੰ ਓਹਨਾ ਦੇ ਗ੍ਰਹਿ ਸੂਬਿਆਂ ਵਿੱਚ ਭੇਜਣ ਲਈ ਟ੍ਰੇਨ ਦਾ ਕਿਰਾਇਆ ਦੇਣ ਲਈ ਕਾਂਗਰਸ ਪ੍ਰਧਾਨ ਦੇ ਯਤਨਾਂ ਦੀ ਸਲਾਘਾ ਕੀਤੀ ਹੈ ਤੇ ਕਿਹਾ ਹੈ ਕਿ ਜਿਸ ਤਰ੍ਹਾਂ ਸ਼੍ਰੀਮਤੀ ਸੋਨੀਆ ਗਾਂਧੀ ਨੇ ਸਾਰੇ ਪਰਦੇਸ ਪ੍ਰਧਾਨਾ ਨੂੰ ਅਜਿਹਾ ਕਰਨ ਦਾ ਹੁਕਮ ਦਿੱਤਾ ਹੈ ਇਹ ਮਿਸਾਲੀ ਨਿਰਣਾ ਹੈ।
ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਗਰੀਬ ਤੇ ਮਜਦੂਰ ਵਰਗ ਨਾਲ ਖੜੀ ਹੈ ਤੇ ਇਸ ਮੁਸ਼ਕਿਲ ਘੜੀ ਵਿੱਚ ਵੀ ਪੂਰਾ ਸਾਥ ਦੇਵੇਗੀ
ਚੀਮਾ ਨੇ ਇਸ ਮੌਕੇ ਔਖੀ ਘੜੀ ਵਿੱਚ ਕੇਂਦਰ ਸਰਕਾਰ ਦੇ ਨਾਕਸ ਪ੍ਰਬੰਧਾਂ ਤੇ ਵੀ ਡੂੰਘੀ ਚਿੰਤਾ ਜਤਾਈ।
ਚੀਮਾ ਨੇ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ 151 ਕਰੋੜ ਤਾਂ ਦਿੱਤੇ ਜਾ ਸਕਦੇ ਹਨ ਪਰ ਕਿਰਾਇਆ ਮਾਫ ਨਾ ਕਰਨਾ ਸਮਜ ਤੋਂ ਪਰ੍ਹੇ ਹੈ।
ਚੀਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ lockdownn ਦੌਰਾਨ ਚਾਰ ਵਾਰ ਦੇਸ ਨੂੰ ਸੰਬੋਧਨ ਕੀਤਾ ਹੈ ਪਰ ਦੁੱਖ ਦੀ ਗੱਲ ਹੈ ਕਿ ਹਰ ਸੰਬੋਧਨ ਵਿੱਚ ਇਸ ਮਹਾਂਮਾਰੀ ਨਾਲ ਨਿਜਿੱਠਣ ਲਈ ਕੋਈ ਵਿਉਂਤਬੰਦੀ ਦਿਖਾਈ ਨਹੀਂ ਦਿੱਤੀ ਸਿਰਫ ਸਿਆਸਤ ਅਤੇ ਜੁਮਲੇਬਜੀ ਹੀ ਨਜਰ ਆਈ ਜਿਸ ਦੀ ਉਮੀਦ ਪ੍ਰਧਾਨ ਮੰਤਰੀ ਕੋਲੋਂ ਨਹੀਂ ਸੀ
ਸਰਦਾਰ ਚੀਮਾ ਨੇ ਮੁਖ ਮੰਤਰੀ ਪੰਜਾਬ ਦੇ ਉਸ ਫੈਸਲੇ ਦਾ ਸਵਾਗਤ ਕੀਤਾ ਹੈ ਜਿਸ ਵਿਚ ਬਾਹਰਲੇ ਸੂਬਿਆਂ ਵਿਚ ਬੈਠੇ ਪੰਜਾਬੀਆਂ ਨੂੰ ਵਾਪਿਸ ਲਿਆਉਣ ਲਈ ਬੱਸਾਂ ਭੇਜੀਆਂ ਅਤੇ ਗਵਾਂਢੀ ਸੂਬਿਆਂ ਦੇ ਪ੍ਰਵਾਸੀ ਵਰਕਰਾਂ ਨੂੰ ਉਹਨਾਂ ਦੀ ਘਰ ਵਾਪਸੀ ਲਈ ਸਮੂਹ ਡਿਪਟੀ ਕਮਿਸ਼ਨਰ ਰਾਹੀਂ ਆਰੰਭੀ ਮੁਹਿੰਮ ਦੇ ਸਾਕਾਰਾਤਮਕ ਨਤੀਜਿਆਂ ਦੀ ਪ੍ਰਾਪਤੀ ਨੂੰ ਬਾਕੀ ਪ੍ਰਦੇਸ਼ਾਂ ਵੱਲੋਂ ਲਾਗੂ ਕਰਨ ਲਈ ਅਪੀਲ ਕੀਤੀ