ਮਨਿੰਦਰਜੀਤ ਸਿੱਧੂ
- ਕਾਂਸਟੇਬਲ ਨਵਦੀਪ ਸਿੰਘ ਸਿੱਧੂ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ ਕਰਵਾਈ ਸੀ ਕੋਵਿਡ-19 ਰਾਹਤ ਕੋਸ਼ ਵਿੱਚ ਜਮ੍ਹਾ
ਜੈਤੋ, 3 ਮਈ 2020 - ਅੱਜ ਜੈਤੋ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਪਿੰਡ ਅਜਿੱਤ ਗਿੱਲ ਦੇ ਰਹਿਣ ਵਾਲੇ ਕਾਂਸਟੇਬਲ ਨਵਦੀਪ ਸਿੰਘ ਸਿੱਧੂ ਨੂੰ ਸਨਮਾਨਿਤ ਕੀਤਾ। ਜਿਕਰਯੋਗ ਹੈ ਕਾਂਸਟੇਬਲ ਨਵਦੀਪ ਸਿੰਘ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ ਕੋਵਿਡ-19 ਰਾਹਤ ਕੋਸ਼ ਵਿੱਚ ਜਮ੍ਹਾ ਕਰਵਾਈ ਸੀ। ਜਿਸ ਤੋਂ ਬਾਅਦ ਉਹ ਇਲਾਕੇ ਵਿੱਚ ਪ੍ਰਸੰਸ਼ਾ ਦਾ ਪਾਤਰ ਬਣਿਆ ਹੋਇਆ ਸੀ। ਇਸ ਮੌਕੇ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਡਾਕਟਰੀ ਅਮਲੇ ਫੈਲੇ ਤੋਂ ਬਾਅਦ ਪੁਲਿਸ ਹੀ ਇੱਕ ਅਜਿਹਾ ਵਿਭਾਗ ਹੈ ਜੋ ਆਪਣੀ ਸਖਤ ਮੁਸ਼ੱਕਤ ਕਰਕੇ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਵਿੱਚ ਸਤਕਾਰ ਦਾ ਪਾਤਰ ਬਣਿਆ ਹੋਇਆ ਹੈ।
ਉਹਨਾਂ ਕਿਹਾ ਕਿ ਐੱਸ.ਐੱਸ.ਪੀ. ਫਰੀਦਕੋਟ ਮਨਜੀਤ ਸਿੰਘ ਢੇਸੀ ਦੇ ਗੰਨਮੈਨ ਵਜੋਂ ਸੇਵਾਵਾਂ ਨਿਭਾ ਰਹੇ ਨਵਦੀਪ ਸਿੰਘ ਸਿੱਧੂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਸ ਕੌਮੀ ਆਫਤ ਵਿੱਚ ਮੈਂ ਆਪਣੇ ਵਿਤ ਸਮਾਨ ਦਾਨ ਵਜੋਂ ਅਪ੍ਰੈਲ ਮਹੀਨੇ ਦੀ ਤਨਖਾਹ ਦਾਨ ਦਿੱਤੀ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਉਹਨਾਂ ਕਿਹਾ ਕਿ ਇਸ ਕੌਮੀ ਆਫਤ ਦੇ ਦੌਰ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਸਮਰੱਥਾ ਮੁਤਾਬਿਕ ਲੋਕਾਂ ਦੀ ਸੇਵਾ ਕਰੀਏ। ਸਮਾਜਸੇਵੀ ਕੰਮਾਂ ਵਿੱਚ ਮੋਹਰੀ ਰਹਿਣ ਵਾਲੇ ਇਸ ਇਨਸਾਨੀਅਤ ਪ੍ਰੇਮੀ ਪੁਲਿਸ ਕਰਮੀ ਦੇ ਉਕਤ ਫੈਸਲੇ ਨੇ ਉਸ ਦਾ ਕੱਦ ਲੋਕ ਮਨਾਂ ਵਿੱਚ ਹੋਰ ਵੱਡਾ ਕਰ ਦਿੱਤਾ ਅਤ ਉਹ ਲੋਕਾਂ ਲਈ ਪ੍ਰੇਰਨਾਸਰੋਤ ਬਣ ਰਿਹਾ ਹੈ।