ਅਸ਼ੋਕ ਵਰਮਾ
- ਪੰਜ ਹਜਾਰ ਕਿੱਟਾਂ ਰੋਜਾਨਾਂ ਦੀ ਸਮਰੱਥਾ
ਮਾਨਸਾ, 2 ਮਈ 2020 - ਵੇਦਾਤਾਂ ਵੱਲੋ ਟੈਕਸਟਾਈਲ ਮੰਤਰਾਲੇ ਦੇ ਸਹਿਯੋਗ ਨਾਲ ਮਸ਼ੀਨਾਂ ਦੀ ਦਰਾਮਦ ਕਰਕੇ ਆਪਣੇ ਗੁਰੂਗ੍ਰਾਮ ਪ੍ਰਜੈਕਟ ’ਚ ਪੀਪੀਈ ਕਿੱਟਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਕੰਪਨੀ ਮੁਢਲੇ ਪੜਾਅ ’ਚ 15,000 ਪੀਪੀਈ ਕਿੱਟਾਂ ਤਿਆਰ ਕਰ ਚੁੱਕੀ ਹੈ। ਕੰਪਨੀ ਦੇ ਇੱਥ ਬੁਲਾਰੇ ਨੇ ਦੱਸਿਆ ਕਿ ਕੋਵਿਡ 19 ਦੇ ਸੰੰਕਟ ਦੌਰਾਨ ਫਰੰਟ ਲਾਈਨ ਤੇ ਕੰਮ ਕਰ ਰਹੇ ਹੈਲਥਕੇਅਰ ਵਰਕਰਾਂ ਅਤੇ ਡਾਕਟਰਾਂ ਦੀ ਸੁਰੱਖਿਆ ਲਈ ਫਿਕਰਮੰਦ ਅਤੇ ਉਨਾਂ ਦੀ ਜਿੰਦਗੀ ਮਹਿਫੂਜ਼ ਕਰਨ ਦੇ ਮਕਸਦ ਨਾਲ, ਵੇਦਾਂਤਾ ਲਿਮਟਿਡ ਜੋ ਵਿਸ਼ਵ ਦੀ ਮੋਹਰੀ ਤੇਲ , ਗੈਸ ਅਤੇ ਮੈਟਲਜ਼ ਕੰਪਨੀ ਹੈ ਨੇ ਗੁਰੂਗ੍ਰਾਮ ਵਿੱਚ ਪਰਸਨਲ ਪ੍ਰੋਟੈਕਟਿਵ ਉਪਕਰਣ (ਪੀਪੀਈਜ) ਦੇ ਵਿਆਪਕ ਉਤਪਾਦਨ ਵੱਲ ਪਹਿਲਕਦਮੀ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਕੰਪਨੀ ਨੇ ਹਾਲ ਹੀ ਵਿੱਚ ਟੈਕਸਟਾਈਲ ਮੰਤਰਾਲੇ ਦੇ ਸਹਿਯੋਗ ਨਾਲ 23 ਪੀਪੀਈ ਮਸ਼ੀਨਾਂ ਦਰਾਮਦ ਕੀਤੀਆਂ ਹਨ ਜਿੰਨਾਂ ਨਾਂਲ ਅਤੇ ਹਰ ਰੋਜ 5000 ਪੀਪੀਈ ਤੋਂ ਵੱਧ ਕਿੱਟਾਂ ਬਨਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਕਿੱਟਾਂ ਅਧਿਕਾਰਤ ਲਿਬਾਸ ਨਿਰਮਾਤਾਵਾਂ ਨਾਲ ਮਿਲ ਕੇ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਸਿਹਤ ਸੰਭਾਲ ਕਰਮਚਾਰੀਆਂ ਲਈ ਇੱਕ ਮਹੱਤਵਪੂਰਣ ਪਹਿਲੂ ਹੈ ਅਤੇ ਭਾਰਤ, ਹੋਰਨਾਂ ਦੇਸ਼ਾਂ ਦੀ ਤਰਾਂ, ਆਪਣੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਲਈ ਪੀਪੀਈਜ ਖਰੀਦਣ ਲਈ ਯਤਨ ਕਰ ਰਿਹਾ ਹੈ। ਉਨਾਂ ਦੱਸਿਆ ਕਿ ਵੇਦਾਂਤਾ ਨੇ ਹੁਣ ਤਕ ਲਗਭਗ 15,000 ਪੀ.ਪੀ.ਈ ਕਿੱਟਾਂ ਤਿਆਰ ਕਰਨ ਤੋਂ ਇਲਾਵਾ ਕੰਪਨੀ ਨੇ ਆਪਣੀਆਂ ਵਪਾਰਕ ਇਕਾਈਆਂ ਦੇ ਜਰੀਏ 3.5 ਤਿੰਨ ਲੱਖ ਤੋਂ ਵੱਧ ਮਾਸਕ ਮੁਹੱਈਆ ਕਰਵਾਏ ਹਨ ਅਤੇ ਸਿਹਤ ਮੰਤਰਾਲੇ ਨੂੰ ਹੋਰ 2 ਲੱਖ ਐਨ 95 ਮਾਸਕ ਸੌਂਪੇ ਹਨ।
ਵੇਦਾਂਤਾ ਦੇ ਚੇਅਰਮੈਨ ਅਨਿਲ ਅਗਰਵਾਲ ਨੇ ਕਿਹਾ ਕਿ ਕੋਵਿਡ -19 ਦੇ ਪ੍ਰਭਾਵ ਨਾਲ ਲੜਨ ਵਿਚ ਕੰਪਨੀ ਨੇ ਪੂਰੀ ਤਾਕਤ ਲਾਈ ਹੈ। ਉਨ੍ਹਾਂ ਆਖਿਆ ਕਿ ਅਸੀਂ ਲੌਕਡਾਉਨ ਤੋਂ ਬਾਅਦ ਸਵੈ-ਨਿਰਭਰ ਆਰਥਿਕਤਾ ਬਣਾਉਣ ਵਿਚ ਸਹਾਇਤਾ ਲਈ ਇਕ ਨਵਾਂ ਭਾਰਤ ਬਣਾਉਣ ਵੱਲ ਕੰਮ ਕਰ ਰਹੇ ਹਾਂ। ਉਨਾਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ “ਸਾਡੀਆਂ ਮੁਢਲੀਆਂ ਜਰੂਰਤਾਂ ਨੂੰ ਸਥਾਨਕ ਤੌਰ ‘ਤੇ ਪੂਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਵੇਦਾਂਤਾ ਤਬਦੀਲੀ ਲਈ ਮੀਲ ਪੱਥਰ ਸਾਬਤ ਹੋਵੇਗਾ।