← ਪਿਛੇ ਪਰਤੋ
ਚੰਡੀਗੜ, 30 ਅਪ੍ਰੈਲ 2020: ਪੰਜਾਬ ਸਰਕਾਰ ਵੱਲੋਂ ਕੋਵਿਡ-19 ਵਿਰੁੱਧ ਜੰਗ ਵਿਚ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਨਾਲ ਤਨਦੇਹੀ ਨਾਲ ਡਿਊਟੀਆਂ ਨਿਭਾ ਰਹੇ ਪੰਜਾਬ ਹੋਮ ਗਾਰਡਜ਼ ਪ੍ਰਸੋਨਲ ਲਈ ਅਤੇ ਸਿਵਲ ਡਿਫੈਂਸ ਪ੍ਰਸੋਨਲ ਵੱਲੋਂ ਪਾਏ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਕ੍ਰਮਵਾਰ 'ਡੀਜੀ ਹੋਮ ਗਾਰਡਜ਼ ਕਮੈਂਨਡੇਸ਼ਨ ਡਿਸਕ' ਅਤੇ 'ਡਾਇਰੈਕਟਰ, ਸਿਵਲ ਡਿਫੈਂਸ ਕਮੈਂਨਡੇਸ਼ਨ ਰੋਲ' ਦਾ ਗਠਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਕੋਵਿਡ-19 ਸਬੰਧੀ ਡਿਊਟੀਆਂ ਵਿਚ ਸਥਾਈ ਕਰਮਚਾਰੀਆਂ ਅਤੇ ਵਲੰਟੀਅਰਾਂ ਸਮੇਤ ਪੰਜਾਬ ਹੋਮ ਗਾਰਡਜ਼ ਪ੍ਰਸੋਨਲ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ 'ਡੀਜੀ ਹੋਮ ਗਾਰਡਜ਼ ਕਮੈਂਨਡੇਸ਼ਨ ਡਿਸਕ' ਯੋਜਨਾ ਸ਼ੁਰੂ ਕੀਤੀ ਹੈ। ਉਨ•ਾਂ ਅੱਗੇ ਕਿਹਾ ਕਿ ਇਸੇ ਤਰ•ਾਂ ਸਥਾਈ ਕਰਮਚਾਰੀਆਂ ਅਤੇ ਵਲੰਟੀਅਰਾਂ ਸਮੇਤ ਸਿਵਲ ਡਿਫੈਂਸ ਪ੍ਰਸੋਨਲ ਵੱਲੋਂ ਪਾਏ ਯੋਗਦਾਨ ਨੂੰ ਸਨਮਾਨਿਤ ਕਰਨ ਲਈ 'ਡਾਇਰੈਕਟਰ ਸਿਵਲ ਡਿਫੈਂਸ ਕਮੈਂਨਡੇਸ਼ਨ ਰੋਲ' ਸ਼ੁਰੂ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਫੀਲਡ ਯੂਨਿਟਾਂ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਡੀਜੀ ਹੋਮ ਗਾਰਡਜ਼-ਕਮ-ਡਾਇਰੈਕਟਰ ਸਿਵਲ ਡਿਫੈਂਸ ਨੂੰ ਇਸ ਸਬੰਧੀ ਸਿਫਾਰਸ਼ਾਂ ਭੇਜਣ ਲਈ ਕਿਹਾ ਗਿਆ ਹੈ।
Total Responses : 267