ਰਜਨੀਸ਼ ਸਰੀਨ
ਰੂਪਨਗਰ/ਨਵਾਂਸ਼ਹਿਰ, 29 ਅਪ੍ਰੈਲ 2020 - ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਭਰ 'ਚ ਲਾਗੂ ਤਾਲਾਬੰਦੀ ਵਿਚਾਲੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਵੱਲੋਂ ਲੋਕ ਸਭਾ ਹਲਕੇ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਨੁਮਾਇੰਦਿਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਚਰਚਾ ਕੀਤੀ ਗਈ।
ਐੱਮ.ਪੀ ਤਿਵਾੜੀ ਨੇ ਕਿਹਾ ਕਿ ਇਹ ਤਾਲਾਬੰਦੀ ਤੇ ਕਰਫ਼ਿਊ ਲੋਕਾਂ ਦੀਆਂ ਜਾਨਾਂ ਦੀ ਰਾਖੀ ਵਾਸਤੇ ਲਗਾਏ ਗਏ ਹਨ ਅਤੇ ਉਨ੍ਹਾਂ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਪੇਸ਼ ਆਉਣ ਦਿੱਤੀ ਜਾਵੇਗੀ। ਪ੍ਰਸ਼ਾਸਨ ਅਤੇ ਪੁਲਿਸ ਦੇ ਸਹਿਯੋਗ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਕੋਰੋਨਾ ਖਿਲਾਫ਼ ਲੜਾਈ ਲੜ ਰਹੀਆਂ ਹਨ ਅਤੇ ਲੋਕਾਂ ਨੂੰ ਉਨ੍ਹਾਂ ਦਾ ਪੂਰੀ ਤਰ੍ਹਾਂ ਸਹਿਯੋਗ ਦੇਣਾ ਚਾਹੀਦਾ ਹੈ।
ਇਸ ਮੌਕੇ ਵੀਡੀਓ ਕਾਨਫਰੰਸ ਚ ਸ਼ਾਮਿਲ ਹੋਏ ਵੱਖ-ਵੱਖ ਨੁਮਾਇੰਦਿਆਂ ਨੇ ਵੀ ਆਪਣੇ ਵਿਚਾਰ ਰੱਖੇ। ਜਿਸ ਦੌਰਾਨ ਮੰਡੀਆਂ ਚ ਕਣਕ ਦੀ ਬਾਰਦਾਨੇ ਤੇ ਲਿਫਟਿੰਗ ਚ ਕਿਸਾਨਾਂ ਨੂੰ ਆ ਰਹੀ ਸਮੱਸਿਆ ਬਾਰੇ ਤਿਵਾੜੀ ਨੇ ਕਿਹਾ ਕਿ ਉਹ ਵੀਡੀਓ ਕਾਨਫਰੰਸ ਤੋਂ ਬਾਅਦ ਤੁਰੰਤ ਸਬੰਧਤ ਅਫ਼ਸਰਾਂ ਨੂੰ ਨਿਰਦੇਸ਼ ਜਾਰੀ ਕਰਨਗੇ। ਇਸੇ ਤਰ੍ਹਾਂ ਰਾਸ਼ਨ ਦੀ ਵੰਡ ਦੌਰਾਨ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਨੂੰ ਵੀ ਜਲਦੀ ਦੂਰ ਕਰਵਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨਾਂ ਹੋ ਸਕੇ ਆਪਣਾ ਅਤੇ ਆਸਪਾਸ ਦਾ ਪੂਰਾ ਧਿਆਨ ਰਖਣ ਤਾਂ ਕਿ ਕਾਰੋਨਾ ਵਾਇਰਸ ਨਾਲ ਬਹੁਤ ਹੱਦ ਤੱਕ ਨਿਪਟਿਆ ਜਾ ਸਕੇ।
ਵੀਡੀਓ ਕਾਨਫਰੰਸ ਚ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਲਲਿਤ ਮੋਹਨ ਪਾਠਕ ਪ੍ਰਧਾਨ ਨਗਰ ਕੌਂਸਲ ਨਵਾਂਸ਼ਹਿਰ, ਅਸ਼ੋਕ ਵਾਹੀ ਸਾਬਕਾ ਪ੍ਰਧਾਨ ਨਗਰ ਕੌਂਸਲ ਰੂਪਨਗਰ, ਅਮਰਜੀਤ ਸਿੰਘ ਸੈਣੀ ਸਾਬਕਾ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਰੂਪਨਗਰ, ਕੰਵਲਜੀਤ ਚਾਵਲਾ ਵਾਇਸ ਚੇਅਰਮੈਨ ਗਊ ਕਮਿਸ਼ਨ ਪੰਜਾਬ, ਨਰਿੰਦਰ ਕੁਮਾਰ ਪੁਰੀ ਮੈਂਬਰ ਜਿਲਾ ਪ੍ਰੀਸ਼ਦ, ਜਸਪ੍ਰੀਤ ਸਿੰੰਘ ਗਿੱਲ ਪ੍ਰਧਾਨ ਸ਼ਹਿਰੀ ਕਾਂਗਰਸ ਮੋਹਾਲੀ, ਯਸ਼ਪਾਲ ਬਾਂਸਲ ਪ੍ਰਧਾਨ ਕਾਂਗਰਸ ਕਮੇਟੀ ਖਰੜ, ਨਮਿਸ਼ਾ ਮਹਿਤਾ ਸੀਨੀਅਰ ਕਾਂਗਰਸੀ ਆਗੂ, ਨੰਦੀ ਪਾਲ ਬਾਂਸਲ ਪ੍ਰਧਾਨ ਕਾਂਗਰਸ ਕੁਰਾਲੀ, ਗੁਰਿੰਦਰਜੀਤ ਸਿੰਘ ਗਿੱਲ, ਮਨਜਿੰਦਰ ਮੋਹਨ ਪ੍ਰਧਾਨ ਸ਼ਹਿਰੀ ਕਾਂਗਰਸ ਬੰਗਾ, ਪੋਮੀ ਸੋਨੀ, ਸਚਿਨ ਘਈ, ਰਾਜੇਸ਼ਵਰ ਲਾਲੀ, ਅਮਨ ਸਲੈਚ, ਰਾਜੀਵ ਭਨੋਟ, ਸੰਦੀਪ ਭਾਟੀਆ, ਧੀਰਜ ਧੀਮਾਨ, ਵਿਪਨ ਸ਼ਰਮਾ ਪ੍ਰਧਾਨ ਐਨਸੀਏ ਨਯਾ ਗਾਉੰ, ਸ਼ਮਸ਼ੇਰ ਸਿੰਘ ਭੰਗੂ ਪ੍ਰਧਾਨ ਨਗਰ ਕੌਂਸਲ ਸ਼੍ਰੀ ਚਮਕੌਰ ਸਾਹਿਬ ਆਦਿ ਵੀ ਸ਼ਾਮਲ ਰਹੇ।