ਮਨਿੰਦਰਜੀਤ ਸਿੱਧੂ
- ਕਰਫਿਊ ਹੁਕਮਾਂ ਵਿੱਚ ਸਵੇਰੇ 09 . 00 ਵਜੇ ਤੋਂ ਦੁਪਹਿਰ 02 . 00 ਵਜੇ ਤੱਕ ਛੋਟ
- ਦੁਕਾਨਦਾਰ / ਡੀਲਰਾਂ / ਵਿਕਰੇਤਾ ਅਤੇ ਕਿਸਾਨ ਨੂੰ ਹਦਾਇਤਾਂ ਦੀ ਪਾਲਣਾ ਦੇ ਆਦੇਸ਼
ਫਰੀਦਕੋਟ, 25 ਅਪ੍ਰੈਲ 2020 - ਜ਼ਿਲ੍ਹਾ ਮੈਜਿਸਟਰੇਟ ਕੁਮਾਰ ਸੌਰਭ ਰਾਜ ਵੱਲੋਂ ਫ਼ਰੀਦਕੋਟ ਜ਼ਿਲ੍ਹੇ ਵਿੱਚ ਕਰੋਨਾ ਮਹਾਮਾਰੀ ਦੀ ਰੋਕਥਾਮ ਲਈ ਮਿਤੀ 23.03. 2020 ਤੋਂ ਕਰਫ਼ਿਊ ਲਗਾਇਆ ਗਿਆ ਸੀ।ਜਿਲਾ ਫਰੀਦਕੋਟ ਅੰਦਰ ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਬੀਜ , ਖਾਦ , ਕੀਟਨਾਸ਼ਕਾਂ ਦੀ ਵਿੱਕਰੀ ਕਰਨ ਲਈ ਕਰਫਿਊ ਹੁਕਮਾਂ ਵਿੱਚ ਸਵੇਰੇ 06 . 00 ਵਜੇ ਤੋਂ ਸਵੇਰੇ 09 . 00 ਵਜੇ ਤੱਕ ਛੋਟ ਦਿੱਤੀ ਗਈ ਸੀ ।
ਹੁਣ ਮੁੱਖ ਖੇਤੀਬਾੜੀ ਅਫਸਰ , ਫਰੀਦਕੋਟ ਵਲੋ ਕੀਤੀ ਗਈ ਬੇਨਤੀ ਕਿ ਕਿਸਾਨਾਂ ਅਤੇ ਖਾਦ / ਬੀਜ ਵਿਕਰੇਤਾਵਾਂ ਵੱਲੋਂ ਕੀਤੀ ਗਈ ਮੰਗ ਅਨੁਸਾਰ ਉਨ੍ਹਾਂ ਨੂੰ ਦੁਕਾਨਾਂ ਖੋਲ੍ਹਣ ਲਈ ਸਵੇਰੇ 9 : 00 ਵਜੇ ਤੋਂ ਦੁਪਹਿਰ 2 : 00 ਵਜੇ ਤੱਕ ਦੀ ਕਰਫਿਊ ਤੋਂ ਛੋਟ ਦਿੱਤੀ ਜਾਵੇ ।
ਇਸ ਲਈ ਮੁੱਖ ਖੇਤੀਬਾੜੀ ਅਫਸਰ , ਫਰੀਦਕੋਟ ਵੱਲੋਂ ਕੀਤੀ ਗਈ ਬੇਨਤੀ ਅਤੇ ਕਿਸਾਨਾਂ ਨੂੰ ਖਾਦ / ਬੀਜ ਖਰੀਦਣ ਲਈ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਤੇ ਮੰਤਵ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਫਰੀਦਕੋਟ ਅੰਦਰ ਬੀਜ , ਖਾਦ , ਕੀਟਨਾਸ਼ਕਾਂ ਦੀ ਵਿੱਕਰੀ ਕਰਨ ਲਈ ਕਰਫਿਊ ਹੁਕਮਾਂ ਵਿੱਚ ਸਵੇਰੇ 09 . 00 ਵਜੇ ਤੋਂ ਦੁਪਹਿਰ 02 . 00 ਵਜੇ ਤੱਕ ਪਹਿਲਾਂ ਜਾਰੀ ਹੁਕਮ ਵਿੱਚ ਲਗਾਈਆਂ ਗਈਆਂ ਸ਼ਰਤਾਂ ਦੇ ਅਧਾਰ ਤੇ ਛੋਟ ਦਿੱਤੀ ਜਾਂਦੀ ਹੈ ।
ਜਿਲਾ ਮੈਜਿਸਟਰੇਟ ਨੇ ਕਿਹਾ ਕਿ ਦੁਕਾਨਦਾਰ / ਡੀਲਰਾਂ / ਵਿਕਰੇਤਾ ਅਤੇ ਕਿਸਾਨ ਵਲੋਂ ਕੋਵਿਡ - 19 ਦੀ ਰੋਕਥਾਮ ਲਈ ਭਾਰਤ ਸਰਕਾਰ / ਪੰਜਾਬ ਸਰਕਾਰ / ਨਿਮਨਹਸਤਾਖਰ ਵਲੋਂ ਸਮੇਂ - ਸਮੇਂ ਸਿਰ ਜਾਰੀ ਕੀਤੀਆਂ ਗਾਈਡਲਾਈਨਜ਼ ਦੀ ਇੰਨ - ਬਿੰਨ ਪਾਲਣਾ ਯਕੀਨੀ ਬਣਾਈ ਬਨਾਉਣਗੇ । ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਸਮਾਜਿਕ ਦੂਰੀ ( 1 . 5 ਤੋਂ 2 ਮੀਟਰ ) ਬਣਾਈ ਰੱਖਣੀ ਵੀ ਯਕੀਨੀ ਬਨਾਉਣਗੇ ।