← ਪਿਛੇ ਪਰਤੋ
ਐਸ ਏ ਐਸ ਨਗਰ, 23 ਅਪ੍ਰੈਲ 2020: ਸਫਾਈ ਕਰਮਚਾਰੀ ਕਮਿਸ਼ਨ, ਪੰਜਾਬ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕਿ ਨੇ ਸੀਵਰਮੈਨਾਂ ਦੇ ਦਸਤਾਨੇ ਅਤੇ ਹੋਰ ਸਮਗਰੀ ਵਰਗੇ ਸੁਰੱਖਿਆ ਸਾਜ਼ੋ ਸਾਮਾਨ ਦੇ ਬਿਨਾਂ ਸੀਵਰੇਜ ਅਤੇ ਗਟਰਾਂ ਦੀ ਸਫਾਈ ਦੇ ਆਪਣੇ ਕੰਮ ਵਿਚ ਲੱਗੇ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਗਰਗ ਨੂੰ ਤੁਰੰਤ ਉਪਚਾਰੀ ਉਪਾਅ ਕਰਨ ਲਈ ਨਿਰਦੇਸ਼ ਦਿੱਤੇ ਹਨ। ਚੇਅਰਮੈਨ ਨੇ ਅੱਗੇ ਕਿਹਾ ਕਿ ਮੌਜੂਦਾ ਹਾਲਤਾਂ ਦੇ ਮੱਦੇਨਜ਼ਰ ਜਦੋਂ ਸਾਰਾ ਦੇਸ਼ ਕੋਰੋਨਾ ਵਾਇਰਸ ਬਿਮਾਰੀ ਨਾਲ ਜੂਝ ਰਿਹਾ ਹੈ ਤਾਂ ਸੀਵਰਮੈਨ ਵੀ ਬਿਹਤਰ ਕੰਮ ਕਰਨ ਦੇ ਹਾਲਤਾਂ ਦੇ ਹੱਕਦਾਰ ਹਨ। ਨਹੀਂ ਤਾਂ, ਉਹ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਜਾਣਗੇ ਜੋ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਇਸ ਬਿਮਾਰੀ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਯਤਨਾਂ ਵਿਚ ਰੁਕਾਵਟ ਪੈਦਾ ਕਰੇਗਾ।
Total Responses : 267