ਅਸ਼ੋਕ ਵਰਮਾ
ਬਠਿੰਡਾ, 21 ਅਪ੍ਰੈਲ 2020 - ਪੰਜਾਬੀ ਟਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰ ਪਾਲ ਨਾਲ ਚੰਡੀਗੜ ਪੁਲਿਸ ਵੱਲੋਂ ਆਪਣੀ ਤਾਕਤਾਂ ਦੀ ਨਜਾਇਜ ਵਰਤੋਂ ਕਰਕੇ ਕੀਤੀ ਗਈ ਬਦਸਲੂਕੀ ਦੀ ਹੁਣ ਪੁਲਿਸ ਦੀ ਬਜਾਏ ਕਿਸੇ ਜੱਜ ਤੋਂ ਜਾਂਚ ਦੀ ਮੰਗ ਉੱਠੀ ਹੈ। ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਪੰਜਾਬ ਅਤੇ ਆਲ ਪੰਜਾਬ ਆਂਗਣਵਾੜੀ ਯੂਨੀਅਨ ਦੀ ਦਲੀਲ ਹੈ ਕਿ ਜਿਸ ਵਿਅਕਤੀ ਦੀ ਕੌਮੀ ਪੱਧਰ ਤੇ ੀਛਾਣ ਹੋਵੇ ਉਸ ਨੂੰ ਨਿਸ਼ਾਨਾਂ ਬਨਾਉਣ ਪਿੱਛੇ ਕੋਈ ਸਾਜਿਸ ਹੋ ਸਕਦੀ ਹੈ ਜਿਸ ਦੇ ਪੁਲਿਸ ਜਾਂਚ ’ਚ ਸਾਹਮਣੇ ਆਉਣ ਦੀ ਸੰਭਾਵਨਾਂ ਨਹੀਂ ਇਸ ਲਈ ਪ੍ਰੈਸ ਦੀ ਅਜਾਦੀ ਕਾਇਮ ਰੱਖਣ ਲਈ ਅਜਿਹਾ ਕਰਨਾ ਜਰੂਰੀ ਹੈ।
ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਪਾਲ ਸਿੰਘ ਗਹਿਰੀ ਭਾਗੀ ਅਤੇ ਸੂਬਾ ਆਗੂ ਜਸਕਰਨ ਸਿੰਘ ਕੋਟਸ਼ਮੀਰ ਨੇ ਇਸ ਘਟਨਾ ਦੀਂ ਪੁਰ-ਜੋਰ ਸਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਲਈ ਜਿੰਮੇਵਾਰ ਥਾਣਦਾਰ ਖਿਲਾਫ ਕਾਰਵਾਈ ਅਤੇ ਬਰਖਾਸਤਗੀ ਦੀ ਮੰਗ ਕੀਤੀ ਹੈ। ਸਹਿਕਾਰੀ ਸਭਾਵਾਂ ਆਗੂਆਂ ਨੇ ਕਿਹਾ ਕਿ ਮੀਡੀਆ ਕਰਮੀ ਵੀ ਜਾਨ ਜੋਖਮ ’ਚ ਪਾ ਕੇ ਕੰਮ ਕਰ ਰਹੇ ਹਨ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਹੈ। ਉਨਾਂ ਆਖਿਆ ਕਿ ਪੱਤਰਕਾਰ ਨੇ ਦੱਸਿਆ ਕਿ ਉਹ ਅਖ਼ਬਾਰ ਦਾ ਨੁਮਾਇੰਦਾ ਹੈ ਤੇ ਰੋਜ਼ ਵਾਂਗ ਆਪਣੀ ਡਿਊਟੀ ’ਤੇ ਜਾ ਰਿਹਾ ਹੈ। ਉਸ ਨੇ ਆਪਣਾ ਪਛਾਣ ਪੱਤਰ ਵੀ ਦਿਖਾਇਆ ਪਰ ਪੁਲੀਸ ਨੇ ਕੋਈ ਦਲੀਲ ਨਾ ਸੁਣੀ ਤੇ ਧਮਕੀ ਦਿੰਦੇ ਹੋਏ ਥਾਣੇ ਲੈ ਗਏ ਜੋਕਿ ਪੂਰੀ ਤਰਾਂ ਗੈਰਲੋਕਤੰਰੀ ਹੈ ਜਿਸ ਦੀ ਨਿਰਪੱਖ ਪੜਤਾਲ ਕੀਤੇ ਜਾਣ ਦੀ ਲੋੜ ਹੈ।
ਇਸੇ ਤਰ੍ਹਾਂ ਹੀ ਆਲ ਪੰਜਾਬ ਆਂਗਣਵਾੜੀ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਇਸ ਮੌਕੇ ਪੂਰੇ ਦੇਸ਼ ਵਿਚ ਪੱਤਰਕਾਰ ਪੂਰੀ ਲਗਨ ਅਤੇ ਕੁਰਬਾਨੀ ਦੀ ਭਾਵਨਾ ਨਾਲ ਮੁਸ਼ਕਿਲ ਕਾਰਜ ਕਰਦਿਆਂ ਹਰ ਜਾਣਕਾਰੀ ਲੋਕਾਂ ਤੱਕ ਪਹੰਚਾ ਰਹੇ ਹਨ। ਉਨਾਂ ਕਿਹਾ ਕਿ ਉਹ ਵੀ ਮਨੁੱਖਤਾ ਖਾਤਰ ਇੱਕ ਅਣਦਿਸਦੇ ਦੁਸ਼ਮਣ ਖ਼ਿਲਾਫ ਅਜਿਹੀ ਖ਼ਤਰਨਾਕ ਲੜਾਈ ਲੜ ਰਹੇ ਹਨ, ਜਿਵੇਂ ਬਾਹਦਰ ਫੌਜੀ ਸਾਡੀਆਂ ਸਰਹੱਦਾਂ ਨੂੰ ਬਚਾਉਣ ਲਈ ਲੜਦੇ ਹਨ ਫਿਰ ਵੀ ਪੁਲਿਸ ਵੱਲੋਂ ਬਦਸਲੂਕੀ ਸਮਝੋੲ ਬਾਹਰ ਹੈ। ਉਨਾਂ ਆਖਿਆ ਕਿ ਪੁਲਿਸ ਨੇ ਪੱਤਰਕਾਰ ਦੀ ਗੱਲ ਸੁਣਨ ਦੀ ਥਾਂ ਆਪਣੀ ਤਾਕਤ ਦਿਖਾਉਣ ਲਈ ਥਾਣੇ ਜਾ ਡੱਕਣਾ,ਇੱਕ ਖਤਰਨਕ ਪਿਰਤ ਹੈ ਜਿਸ ਦੀ ਜੱਥੇਬੰਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦੀ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਕਾਇਦੇ ਕਾਨੂੰਨਾਂ ਦਾ ਪਾਠ ਪੜਾਉਣ ਵਾਲੀ ਪੁਲਿਸ ਨੇ ਹੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਜਿਸ ਦੀ ਜੁਡੀਸ਼ੀਅਲ ਜਾਂਚ ਕਰਵਾਕੇ ਕਸੂਰਵਾਰ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਤਾਂ ਜੋ ਭਵੱਖ ’ਚ ਕੋਈ ਅਧਿਕਾਰੀ ਅਜਿਹਾ ਨਾ ਕਰੇ।