← ਪਿਛੇ ਪਰਤੋ
ਹੁਣ ਤੱਕ 2 ਵਾਰ ਪੂਰੇ ਫਰੀਦਕੋਟ ਸ਼ਹਿਰ ਨੂੰ ਕੀਤਾ ਜਾ ਚੁੱਕਾ ਹੈ ਸੈਨੇਟਾਈਜ਼। ਪਰਵਿੰਦਰ ਸਿੰਘ ਕੰਧਾਰੀ ਫਰੀਦਕੋਟ 20 ਅਪ੍ਰੈਲ 2020: ਨਗਰ ਕੌਂਸਲ ਫਰੀਦਕੋਟ ਵੱਲੋਂ ਕਰੋਨਾ ਮਹਾਂਮਾਰੀ ਨੂੰ ਸ਼ਹਿਰ ਵਿਚ ਫੈਲਣ ਤੋਂ ਰੋਕਣ ਲਈ ਜਿਥੇ ਲਗਾਤਾਰ ਵੱਖ ਵੱਖ ਵਾਰਡਾਂ, ਸਰਕਾਰੀ ਇਮਾਰਤਾਂ ਨੂੰ ਸੈਨੇਟਾਈਜ਼ ਕੀਤੀ ਜਾ ਰਿਹਾ ਹੈ ਉਥੇ ਹੀ ਅੱਜ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਸ ਹਰਵਿੰਦਰ ਸਿੰਘ ਭੁੱਲਰ ਦੀ ਅਗਵਾਈ ਵਾਲੀ ਟੀਮ ਵੱਲੋਂ ਫਰੀਦਕੋਟ ਦੀ ਮੁੱਖ ਅਨਾਜ ਮੰਡੀ ਵਿਖੇ ਹਾਈਪੋਕਲੋਰਾਈਡ ਸਪਰੇਅ ਕਰਕੇ ਸੈਨੇਟਾਈਜ਼ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਮੰਡੀ ਬੋਰਡ ਵੱਲੋਂ ਸਮੁੱਚੇ ਜਿਲੇ• ਦੀਆਂ ਮੰਡੀਆਂ ਨੂੰ ਜੀਵਾਣੂ ਰਹਿਤ ਸਪਰੇਅ ਕਰਕੇ ਸੈਨੇਟਾਈਜ਼ ਕੀਤਾ ਗਿਆ ਸੀ। ਉਨ•ਾਂ ਕਿਹਾ ਕਿ ਮੰਡੀਆਂ ਨੂੰ ਸੈਨੇਟਾਈਜ਼ ਕਰਨ ਦਾ ਸਿਲਸਿਲਾ ਕਣਕ ਦੇ ਸੀਜਨ ਖਤਮ ਹੋਣ ਤੱਕ ਚਲਦਾ ਰਹੇਗਾ।ਅੱਜ ਦਾਣਾ ਮੰਡੀ ਨੂੰ ਸੈਨੇਟਾਈਜ਼ ਕਰਨ ਤੋਂ ਇਲਾਵਾ ਉਥੇ ਆਉਣ ਵਾਲੇ ਹੋਰ ਵਾਹਨਾਂ ਨੂੰ ਵੀ ਸਪਰੇਅ ਨਾਲ ਸੈਨੇਟਾਈਜ਼ ਕੀਤਾ ਗਿਆ।ਉਨ•ਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਸਪੈਸ਼ਲ ਟਾਸਕ ਫੋਰਸ ਦੇ ਕਰਮਚਾਰੀਆਂ ਦੀ ਹੌਂਸਲਾ ਅਫਜਾਈ ਲਈ 30,000 ਰੁਪਏ ਦਾ ਮਾਣ ਭੱਤਾ ਦਿੱਤਾ ਗਿਆ।
Total Responses : 267