← ਪਿਛੇ ਪਰਤੋ
ਫਿਰੋਜ਼ਪੁਰ 17 ਅਪ੍ਰੈਲ 2020 : ਫਿਰੋਜ਼ਪੁਰ ਵਿਚ ਕੋਰੋਨਾ ਵਾਇਰਸ ਦੀ ਦਸਤਕ ਦੇ ਕਾਰਨ ਅੱਜ ਫਿਰੋਜ਼ਪੁਰ 'ਚ ਘਰਾਂ ਵਿੱਚ ਬੈਠੇ ਹੀ ਮਿਲ ਰਹੀ ਫ਼ੂਡ ਦੀ ਹੋਮ ਡਲਿਵਰੀ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵਲੋਂ ਜਾਰੀ ਹਦਾਇਤਾਂ ਤੇ ਹੋਮ ਡਲਿਵਰੀ ਤੁਰੰਤ ਬੰਦ ਕਰ ਦਿੱਤੀ ਗਈ ਹੈ। ਯਾਦ ਰਹੇ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਡਿਪਟੀ ਕਮਿਸ਼ਨਰ ਨੇ ਹੋਮ ਡਲਿਵਰੀ ਸ਼ੁਰੂ ਕਰਨ ਦੇ ਹੁਕਮ ਦਿੱਤੇ ਸਨ। ਜਿਸ ਤੇ ਫਿਰੋਜ਼ਪੁਰ ਤੋਂ ਹਾਈ ਕੋਰਟ ਦੇ ਵਕੀਲ ਮਨਜਿੰਦਰ ਸਿੰਘ ਭੁੱਲਰ ਅਤੇ ਸਾਥੀਆਂ ਨੇ ਕਾਫੀ ਇਤਰਾਜ਼ ਜਤਾਇਆ ਸੀ ਕਿਉਂਕਿ ਫ਼ੂਡ ਬਣਾਉਣ ਅਤੇ ਵੰਡਣ ਵਾਲਿਆਂ ਰਾਹੀਂ ਵੀ ਕੋਰੋਨਾ ਅੱਗੇ ਫੈਲ ਸਕਦਾ ਹੈ। ਅੱਜ ਫਿਰੋਜ਼ਪੁਰ ਵਿਚ ਕੋਰੋਨਾ ਦਾ ਇੱਕ ਮਰੀਜ਼ ਪੋਜ਼ਿਟਿਵ ਆ ਜਾਣ ਤੋਂ ਬਾਅਦ ਹੋਮ ਡਲਿਵਰੀ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
Total Responses : 267